03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

‘ ਆਪ ’ ਦੇ ਵਿਦਿਆਰਥੀ ਵਿੰਗ ਵਿਚ ਵੱਡੀ ਗਿਣਤੀ ਵਿਚ ਨੌਜਵਾਨਾਂ ਨੇ ਕੀਤੀ ਸ਼ਮੂਲੀਅਤ

ਫ਼ਤਹਿਗੜ੍ਹ ਸਾਹਿਬ, 2 ਨਵੰਬਰ (ਮਨਪ੍ਰੀਤ ਸਿੰਘ)-ਅੱਜ ਜਦੋਂ ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਲਖਵੀਰ ਸਿੰਘ ਰਾਏ ਤੀਸਰੀ ਵਾਰ ਟਿਕਟ ਮਿਲਣ ਤੇ ਗੁਰੂ ਘਰ ਸ਼ੁਕਰਾਨਾ ਕਰਕੇ ਪਰਤੇ, ਉਦੋਂ ਹੀ ਵੱਡੀ ਗਿਣਤੀ ਵਿਚ ਆਮ ਆਦਮੀ ਪਾਰਟੀ ਦੇ ਵਿਦਿਆਰਥੀ ਵਿੰਗ ਵਿਚ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਆਏ ਨੌਜਵਾਨਾਂ ਨੇ ਸ਼ਮੂਲੀਅਤ ਕਰ ਵੱਡਾ ਸਮਰਥਨ ਦਿੱਤਾ ਜਿਸ ਨਾਲ ਪਾਰਟੀ ਨੂੰ ਵੱਡਾ ਹੁੰਗਾਰਾ ਮਿਲਿਆ। ‘ਆਪ’ ਦੇ ਐਸੋਸੀਏਸ਼ਨ ਆਫ ਸਟੂਡੈਂਟ ਫਾਰ ਅਲਟਰਨੇਟਿਵ ਪੋਲੀਟਿਕਸ ਵਿੰਗ ਵਿਚ ਸ਼ਾਮਿਲ ਹੋਣ ਵਾਲੇ ਨੌਜਵਾਨਾਂ ਦਾ ਵਿਧਾਇਕ ਲਖਵੀਰ ਸਿੰਘ ਰਾਏ ਵਲੋਂ ਸਵਾਗਤ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 03-11-2026
ਫ਼ਤਹਿਗੜ੍ਹ ਸਾਹਿਬ, 2 ਨਵੰਬਰ (ਮਨਪ੍ਰੀਤ ਸਿੰਘ)-ਅੱਜ ਜਦੋਂ ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਲਖਵੀਰ ਸਿੰਘ ਰਾਏ ਤੀਸਰੀ ਵਾਰ ਟਿਕਟ ਮਿਲਣ ਤੇ ਗੁਰੂ ਘਰ ਸ਼ੁਕਰਾਨਾ ਕਰਕੇ ਪਰਤੇ, ਉਦੋਂ ਹੀ ਵੱਡੀ ਗਿਣਤੀ ਵਿਚ ਆਮ ਆਦਮੀ ਪਾਰਟੀ ਦੇ ਵਿਦਿਆਰਥੀ ਵਿੰਗ ਵਿਚ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਆਏ ਨੌਜਵਾਨਾਂ ਨੇ ਸ਼ਮੂਲੀਅਤ ਕਰ ਵੱਡਾ ਸਮਰਥਨ ਦਿੱਤਾ ਜਿਸ ਨਾਲ ਪਾਰਟੀ ਨੂੰ ਵੱਡਾ ਹੁੰਗਾਰਾ ਮਿਲਿਆ। ‘ਆਪ’ ਦੇ ਐਸੋਸੀਏਸ਼ਨ ਆਫ ਸਟੂਡੈਂਟ ਫਾਰ ਅਲਟਰਨੇਟਿਵ ਪੋਲੀਟਿਕਸ ਵਿੰਗ ਵਿਚ ਸ਼ਾਮਿਲ ਹੋਣ ਵਾਲੇ ਨੌਜਵਾਨਾਂ ਦਾ ਵਿਧਾਇਕ ਲਖਵੀਰ ਸਿੰਘ ਰਾਏ ਵਲੋਂ ਸਵਾਗਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਪ੍ਰਮਾਤਮਾ ਦੇ ਸ਼ੁਕਰ ਗੁਜ਼ਾਰ ਹਨ, ਜਿਨ੍ਹਾਂ ਦੀ ਮਿਹਰ ਸਦਕਾ ਉਨ੍ਹਾਂ ਨੂੰ ਪਾਰਟੀ ਵਲੋਂ ਤੀਜੀ ਵਾਰ ਮੈਦਾਨ ਵਿਚ ਉਤਾਰਿਆ ਗਿਆ ਹੈ, ਨਾਲ ਹੀ ਹਲਕਾ ਵਾਸੀ ਤੇ ਵਲੰਟੀਅਰਖ ਦਾ ਸਹਿਯੋਗ ਵੀ ਮਿਲ ਰਿਹਾ ਹੈ। ਇੱਥੇ ਹੀ ਬੱਸ ਨਹੀਂ, ਤੀਸਰੀ ਵਾਰ ਟਿਕਟ ਮਿਲਣ ’ਤੇ ਸ਼ੁਕਰਾਨਾ ਕਰਨ ਉਪਰੰਤ ਹੀ ਉਨ੍ਹਾਂ ਨੂੰ ਨੌਜਵਾਨਾਂ ਦਾ ਵੱਡਾ ਸਮਰਥਨ ਪ੍ਰਾਪਤ ਹੋਇਆ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਰਮਿੰਦਰ ਖੱਟੜਾ, ਦੁਪਿੰਦਰ ਟਿਵਾਣਾ, ਦਿਲਪ੍ਰੀਤ ਸਿੰਘ ਦੁਗ, ਰਵਨੀਤ ਮੰਡੇਰ, ਵਿਨੈ ਗੌਤਮ, ਨਵਜੋਤ ਸਿੰਘ, ਸਹਿਜ ਸ਼ੇਰਗਿੱਲ, ਯੁਵਰਾਜ ਸਿੰਘ, ਜਸਕਰਨ ਪਨਾਗ, ਨਵਜੋਤ, ਜਸਕਰਨ ਸਿੰਘ, ਯੁਵਰਾਜ ਧੀਮਾਨ, ਜਸਕਰਨ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਕੂਲ ਦੇ ਵਿਦਿਆਰਥੀਆਂ ਨੂੰ ਬੂਟ ਵੰਡੇ ਅਗਲੀ ਖ਼ਬਰ ਸੁਖਬੀਰ ਵਪਾਰ ਤੇ ਉਦਯੋਗ ਦੀਆਂ ਸਮੱਸਿਆਵਾਂ ਦੀ ਡੂੰਘੀ ਸਮਝ ਰੱਖਣ ਵਾਲੇ ਦੂਰ-ਅੰਦੇਸ਼ੀ ਨੇਤਾ-ਐਡ. ਧਾਰਨੀ
Ad Position 24