ਸੰਤ ਫਰੀਦ ਪਬਲਿਕ ਸਕੂਲ ਅਮਲੋਹ ਵਿਚ ਜਾਗਰੂਕਤਾ ਹਫ਼ਤਾ ਮਨਾਇਆ
ਅਮਲੋਹ, 2 ਨਵੰਬਰ (ਕੇਵਲ ਸਿੰਘ)-ਸੰਤ ਫ਼ਰੀਦ ਪਬਲਿਕ ਸਕੂਲ ਅਮਲੋਹ ਵਿਚ ਈ. ਪੀ.
ਅਮਲੋਹ, 2 ਨਵੰਬਰ (ਕੇਵਲ ਸਿੰਘ)-ਸੰਤ ਫ਼ਰੀਦ ਪਬਲਿਕ ਸਕੂਲ ਅਮਲੋਹ ਵਿਚ ਈ.ਪੀ.ਐਫ.ਓ. ਵਲੋਂ ‘ਭ੍ਰਿਸ਼ਟਾਚਾਰ ਨੂੰ ਨਾਂਹ ਕਹੋ, ਰਾਸ਼ਟਰ ਪ੍ਰਤੀ ਵਚਨਬੱਧ ਰਹੋ ਵਿਸ਼ੇ ’ਤੇ ਜਾਗਰੂਕਤਾ ਹਫ਼ਤਾ ਮਨਾਇਆ ਗਿਆ। ਇਸ ਵਿਚ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਭਾਗ ਲਿਆ ਉੱਥੇ ਹੀ ਵਿਦਿਆਰਥੀਆਂ ਵਲੋਂ ਨਾਟਕ ਦੀ ਪੇਸ਼ਕਾਰੀ ਕੀਤੀ ਗਈ। ਇਸ ਮੌਕੇ ਸਕੂਲ ਵਿਚ ਕਰਮਚਾਰੀ ਭਵਿੱਖ ਨਿਧੀ ਸੰਗਠਨ ਮੰਡੀ ਗੋਬਿੰਦਗੜ੍ਹ ਤੋਂ ਮਨੀਸ਼ ਗੁਪਤਾ, ਰੰਤੋਸ਼ ਕੌਰ ਤੇ ਗੌਰਵ ਭਾਰਦਵਾਜ ਸਮੇਤ ਪਹੁੰਚੀ ਟੀਮ ਨੇ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਪਰਖਿਆ। ਇਸ ਮੌਕੇ ਸਕੂਲ ਪ੍ਰਿੰਸੀਪਲ ਵਿਕਰਮਜੀਤ ਸਿੰਘ ਨੇ ਪਹੁੰਚੀ ਟੀਮ ਦਾ ਧੰਨਵਾਦ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਅਜਿਹੇ ਪ੍ਰੋਗਰਾਮਾਂ ਵਿਚ ਭਾਗ ਲੈਣ ਤੇ ‘ਭ੍ਰਿਸ਼ਟਾਚਾਰ ਨੂੰ ਨਾਂਹ ਕਹੋ’ ਪ੍ਰਤੀ ਜਾਗਰੂਕਤਾ ਵਧਾਉਣ ਲਈ ਪ੍ਰੇਰਿਤ ਕੀਤਾ।