ਬਾਬਾ ਵਿਸ਼ਵਕਰਮਾ ਦੇ ਜਨਮ ਦਿਹਾੜੇ ’ਤੇ ਡਾ. ਜਸਵੰਤ ਸਿੰਘ ਵਲੋਂ ਮੁਫ਼ਤ ਮੈਡੀਕਲ ਕੈਂਪ
ਸੰਘੋਲ, 11 ਨਵੰਬਰ (ਪਰਮਵੀਰ ਸਿੰਘ ਧਨੋਆ)-ਬਾਬਾ ਵਿਸ਼ਵਕਰਮਾ ਜੀ ਦੇ ਜਨਮ ਦਿਹਾੜੇ ਮੌਕੇ ਕਸਬਾ ਸੰਘੋਲ ਵਿਖੇ ਮੁਫ਼ਤ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ। ਦੱਸਣਯੋਗ ਹੈ ਕਿ ਸੰਘੋਲ ਦੇ ਸ਼੍ਰੀ ਵਿਸ਼ਵਕਰਮਾ ਜੀ ਭਵਨ ਵਿਖੇ ਹਰ ਸਾਲ ਦੀ ਤਰ੍ਹਾਂ ਕਰਵਾਏ ਗਏ ਧਾਰਮਿਕ ਸਮਾਗਮ ਮੌਕੇ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਮੌਕੇ ਡਾ.
ਸੰਘੋਲ, 11 ਨਵੰਬਰ (ਪਰਮਵੀਰ ਸਿੰਘ ਧਨੋਆ)-ਬਾਬਾ ਵਿਸ਼ਵਕਰਮਾ ਜੀ ਦੇ ਜਨਮ ਦਿਹਾੜੇ ਮੌਕੇ ਕਸਬਾ ਸੰਘੋਲ ਵਿਖੇ ਮੁਫ਼ਤ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ। ਦੱਸਣਯੋਗ ਹੈ ਕਿ ਸੰਘੋਲ ਦੇ ਸ਼੍ਰੀ ਵਿਸ਼ਵਕਰਮਾ ਜੀ ਭਵਨ ਵਿਖੇ ਹਰ ਸਾਲ ਦੀ ਤਰ੍ਹਾਂ ਕਰਵਾਏ ਗਏ ਧਾਰਮਿਕ ਸਮਾਗਮ ਮੌਕੇ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਮੌਕੇ ਡਾ. ਜਸਵੰਤ ਸਿੰਘ ਐਮ.ਐਸ, ਐਸ.ਐਮ.ਓ (ਸੇਵਾਮੁਕਤ), ਸਟੇਟ ਐਵਾਰਡੀ ਦੁਆਰਾ ਲੋੜਵੰਦ ਲੋਕਾਂ ਲਈ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ। ਮੈਡੀਕਲ ਕੈਂਪ ਦਾ ਉਦਘਾਟਨ ਹਰਦੀਪ ਸਿੰਘ ਬਦੇਸ਼ਾ ਜਨਰਲ ਸਕੱਤਰ ਜ਼ਿਲ੍ਹਾ ਕਾਂਗਰਸ ਫ਼ਤਹਿਗੜ੍ਹ ਸਾਹਿਬ ਵਲੋਂ ਕੀਤਾ ਗਿਆ। ਡਾ. ਜਸਵੰਤ ਸਿੰਘ ਦਾ ਵਿਸ਼ਵਕਰਮਾ ਪ੍ਰਬੰਧਕਾਂ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਹਰਪਿੰਦਰ ਸਿੰਘ ਸਾਬਕਾ ਸਰਪੰਚ, ਗੁਰਿੰਦਰ ਸਿੰਘ ਸੋਨੀ ਐਮ.ਸੀ. ਖਮਾਣੋਂ, ਸੁਰਿੰਦਰ ਸਿੰਘ ਸੋਢੀ ਰਾਮਗੜ੍ਹੀਆ ਸੁਸਾਇਟੀ ਖਮਾਣੋਂ, ਚਰਨਜੀਤ ਸਿੰਘ ਚੰਨੀ, ਦਰਸ਼ਨ ਸਿੰਘ, ਜਸਵਿੰਦਰ ਸਿੰਘ ਜੱਸ, ਬਿੱਕਰ ਸਿੰਘ ਨਾਨੋਵਾਲ, ਬਲਵਿੰਦਰ ਸਿੰਘ ਪੋਹਲੋਮਾਜਰਾ, ਜਸਵੀਰ ਸਿੰਘ ਵਿਰਦੀ, ਸੋਹਣ ਸਿੰਘ ਮੁੱਲਾਂਪੁਰ, ਪ੍ਰੇਮ ਸਿੰਘ, ਹਰਪ੍ਰੀਤ ਸਿੰਘ ਓਟਾਲਾਂ ਅਤੇ ਕੁਲਦੀਪ ਸਿੰਘ ਵਿਰਦੀ ਅਤੇ ਸਮੂਹ ਸ਼੍ਰੀ ਵਿਸ਼ਵਕਰਮਾ ਭਵਨ ਵੈੱਲਫੇਅਰ ਕਮੇਟੀ ਮੈਂਬਰ ਅਤੇ ਅਹੁਦੇਦਾਰ ਹਾਜ਼ਰ ਸਨ।