ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਮੇਨ ਵਲੋਂ ਕੈਂਪ ’ਚ 50 ਲੋਕਾਂ ਦੀ ਮੁਫ਼ਤ ਸ਼ੂਗਰ ਜਾਂਚ
ਮੰਡੀ ਗੋਬਿੰਦਗੜ੍ਹ, 13 ਨਵੰਬਰ (ਇਕਬਾਲਦੀਪ ਸੰਧੂ)-ਲਾਇਨਜ਼ ਕਲੱਬ ਇੰਟਰਨੈਸ਼ਨਲ 321-ਐਫ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਮੇਨ ਨੇ ਮਹਾਰਾਜਾ ਅਗਰਸੇਨ ਪਾਰਕ ਵਿਖੇ ਮੁਫ਼ਤ ਸ਼ੂਗਰ ਜਾਂਚ ਕੈਂਪ ਦਾ ਆਯੋਜਨ ਕੀਤਾ। ਇਹ ਕੈਂਪ ਕਲੱਬ ਦੇ ਪ੍ਰਧਾਨ ਲਾਇਨ ਮਨੋਜ ਹਸੀਜਾ ਦੀ ਨਿਗਰਾਨੀ ਹੇਠ ਲਗਾਇਆ ਗਿਆ ਜਦਕਿ ਪ੍ਰੋਜੈਕਟ ਦੇ ਚੇਅਰਮੈਨ ਕਲੱਬ ਦੇ ਜਨਰਲ ਸਕੱਤਰ ਲਾਇਨ ਸੰਜੀਵ ਭਾਟੀਆ ਅਤੇ ਸਹਿ-ਚੇਅਰਮੈਨ ਕਲੱਬ ਦੇ ਖ਼ਜ਼ਾਨਚੀ ਲਾਇਨ ਅੰਕੁਸ਼ ਗੋਇਲ ਸਨ।
ਮੰਡੀ ਗੋਬਿੰਦਗੜ੍ਹ, 13 ਨਵੰਬਰ (ਇਕਬਾਲਦੀਪ ਸੰਧੂ)-ਲਾਇਨਜ਼ ਕਲੱਬ ਇੰਟਰਨੈਸ਼ਨਲ 321-ਐਫ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਮੇਨ ਨੇ ਮਹਾਰਾਜਾ ਅਗਰਸੇਨ ਪਾਰਕ ਵਿਖੇ ਮੁਫ਼ਤ ਸ਼ੂਗਰ ਜਾਂਚ ਕੈਂਪ ਦਾ ਆਯੋਜਨ ਕੀਤਾ। ਇਹ ਕੈਂਪ ਕਲੱਬ ਦੇ ਪ੍ਰਧਾਨ ਲਾਇਨ ਮਨੋਜ ਹਸੀਜਾ ਦੀ ਨਿਗਰਾਨੀ ਹੇਠ ਲਗਾਇਆ ਗਿਆ ਜਦਕਿ ਪ੍ਰੋਜੈਕਟ ਦੇ ਚੇਅਰਮੈਨ ਕਲੱਬ ਦੇ ਜਨਰਲ ਸਕੱਤਰ ਲਾਇਨ ਸੰਜੀਵ ਭਾਟੀਆ ਅਤੇ ਸਹਿ-ਚੇਅਰਮੈਨ ਕਲੱਬ ਦੇ ਖ਼ਜ਼ਾਨਚੀ ਲਾਇਨ ਅੰਕੁਸ਼ ਗੋਇਲ ਸਨ। ਇਸ ਮੌਕੇ ’ਤੇ ਕਲੱਬ ਦੇ ਪ੍ਰਧਾਨ ਲਾਇਨ ਮਨੋਜ ਹਸੀਜਾ ਨੇ ਦੱਸਿਆ ਕਿ ਲਾਇਨਜ਼ ਕਲੱਬ ਇੰਟਰਨੈਸ਼ਨਲ 321-ਐਫ ਦੇ ਗਵਰਨਰ ਲਾਇਨ ਅਜੈ ਗੋਇਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਹਿਲਾ ਕੈਂਪ ਮਹਾਰਾਜਾ ਅਗਰਸੇਨ ਪਾਰਕ ਵਿਖੇ ਲਗਾਇਆ ਗਿਆ ਸੀ, ਜਿੱਥੇ ਲਗਪਗ 50 ਲੋਕਾਂ ਨੇ ਮੁਫ਼ਤ ਬਲੱਡ ਸ਼ੂਗਰ ਜਾਂਚ ਕੀਤੀ। ਇਸ ਮੌਕੇ ਪਾਰਕ ਵਿਚ ਸੈਰ ਕਰਨ ਆਏ ਲੋਕਾਂ ਨੇ ਆਪਣੇ ਸ਼ੂਗਰ ਲੈਵਲ ਦੀ ਜਾਂਚ ਕਰਵਾਈ ਅਤੇ ਲਾਇਨਜ਼ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਕੈਂਪ ਵਿਚ ਲਾਇਨਜ਼ ਪੁਨੀਤ ਮਹਾਵਰ, ਤਿਲਕ ਰਾਜ ਸੋਫਤ, ਦੀਪਕ ਮਿੱਤਲ, ਅਭਿਨਵ ਗੋਇਲ, ਨੀਰਜ ਜਿੰਦਲ ਅਤੇ ਹੋਰ ਕਲੱਬ ਮੈਂਬਰ ਵੀ ਮੌਜੂਦ ਸਨ।