14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਪੰਜਾਬੀ ਸਾਹਿਤ ਸਭਾ ਅਮਲੋਹ ਵਲੋਂ 35ਵਾਂ ਸਾਲਾਨਾ ਸਾਹਿਤਕ ਸਨਮਾਨ ਸਮਾਗਮ

ਅਮਲੋਹ, 14 ਨਵੰਬਰ (ਕੇਵਲ ਸਿੰਘ)-ਪੰਜਾਬੀ ਸਾਹਿਤ ਸਭਾ ਅਮਲੋਹ ਵਲੋਂ 35ਵਾਂ ਸਾਲਾਨਾ ਸਾਹਿਤਕ ਸਨਮਾਨ ਸਮਾਗਮ ਭਾਸ਼ਾ ਵਿਭਾਗ, ਪਟਿਆਲਾ ਅਤੇ ਦੇਸ਼ ਭਗਤ ਯੂਨੀਵਰਸਿਟੀ ਦੇ ਸਹਿਯੋਗ ਨਾਲ਼ ਯੂਨੀਵਰਸਿਟੀ ਵਿਖੇ ਕਰਵਾਇਆ ਗਿਆ। ਜਿਸ ਦਾ ਉਦਘਾਟਨ ਸਾਹਿੱਤਕਾਰ ਮਨਜੀਤ ਕੌਰ ਜੀਤ, ਸੀ.

Ad Position 21
No active advertisement
ਅਜੀਤ ਡੈਸਕ 15-11-2026
ਅਮਲੋਹ, 14 ਨਵੰਬਰ (ਕੇਵਲ ਸਿੰਘ)-ਪੰਜਾਬੀ ਸਾਹਿਤ ਸਭਾ ਅਮਲੋਹ ਵਲੋਂ 35ਵਾਂ ਸਾਲਾਨਾ ਸਾਹਿਤਕ ਸਨਮਾਨ ਸਮਾਗਮ ਭਾਸ਼ਾ ਵਿਭਾਗ, ਪਟਿਆਲਾ ਅਤੇ ਦੇਸ਼ ਭਗਤ ਯੂਨੀਵਰਸਿਟੀ ਦੇ ਸਹਿਯੋਗ ਨਾਲ਼ ਯੂਨੀਵਰਸਿਟੀ ਵਿਖੇ ਕਰਵਾਇਆ ਗਿਆ। ਜਿਸ ਦਾ ਉਦਘਾਟਨ ਸਾਹਿੱਤਕਾਰ ਮਨਜੀਤ ਕੌਰ ਜੀਤ, ਸੀ.ਐਚ.ਟੀ ਹਰਗਣਾ ਨੇ ਕੀਤਾ ਅਤੇ ਸ਼ਮਾਂ ਰੌਸ਼ਨ ਕਰਨ ਦੀ ਰਸਮ ਮਾਸਟਰ ਦਰਸ਼ਨ ਸਿੰਘ ਸੁਹਾਗਹੇੜੀ ਨੇ ਨਿਭਾਈ ਜਦਕਿ ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਯੂਨੀਵਰਸਿਟੀ ਦੇ ਚਾਂਸਲਰ ਡਾ.ਜੋਰਾ ਸਿੰਘ ਨੇ ਸ਼ਿਰਕਤ ਕੀਤੀ ਅਤੇ ਸਮਾਗਮ ਦੀ ਪ੍ਰਧਾਨਗੀ ਪ੍ਰਸਿੱਧ ਸਾਹਿਤਕਾਰਾ ਬੀਬੀ ਪਰਮਜੀਤ ਕੌਰ ਸਰਹਿੰਦ ਨੇ ਕੀਤੀ। ਇਸ ਮੌਕੇ ਬਤੌਰ ਵਿਸ਼ੇਸ਼ ਮਹਿਮਾਨ ਜ਼ਿਲ੍ਹਾ ਭਾਸ਼ਾ ਅਫ਼ਸਰ ਸੰਦੀਪ ਸਿੰਘ ਜੱਸਲ ਅਤੇ ਜੈ ਪਾਲ ਵਰਮਾ, ਅਮਲੋਹ ਨੇ ਸ਼ਮੂਲੀਅਤ ਕੀਤੀ ਅਤੇ ਇਸ ਮੌਕੇ ਸਭਾ ਦੇ ਸਰਪ੍ਰਸਤ ਜੋਰਾ ਸਿੰਘ ਗਰੇਵਾਲ ਨੇ ਪਤਵੰਤੇ ਸੱਜਣਾਂ ਤੇ ਸਾਹਿਤਕਾਰਾਂ ਨੂੰ ਜੀ ਆਇਆਂ ਆਖਿਆ। ਇਸ ਉਪਰੰਤ ਸਭਾ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਵਲੋਂ ਪ੍ਰਸਿੱਧ ਸਾਹਿਤਕਾਰ ਪਾਲੀ ਖਾਦਿਮ ਅਤੇ ਪ੍ਰਸਿੱਧ ਗੀਤਕਾਰ ਕੁਲਦੀਪ ਕੰਡਿਆਰਾ ਨੂੰ ਸਾਹਿਤ ਦੇ ਖੇਤਰ ਵਿਚ ਪਾਏ ਵਡਮੁੱਲੇ ਯੋਗਦਾਨ ਲਈ ਲੋਈ, ਸਨਮਾਨ ਚਿੰਨ੍ਹ, ਸਨਮਾਨ ਪੱਤਰ, ਨਕਦ ਰਾਸ਼ੀ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ, ਡਾ.ਰਾਜਿੰਦਰ ਟੋਕੀ ਨੂੰ ਪਹਿਲਾ ਧਰਮਪਾਲ ਅਨਵਰ (ਗ਼ਜ਼ਲਗੋ ) ਯਾਦਗਾਰੀ ਅਵਾਰਡ ਨਾਲ਼ ਸਨਮਾਨਿਤ ਕੀਤਾ ਗਿਆ, ਰਾਮ ਸਿੰਘ ਅਲਬੇਲਾ ਨੂੰ ਰਾਸ਼ਟਰੀ ਪੁਰਸਕਾਰ ਮਿਲਣ ’ਤੇ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਸੇਵਾ ਮੁਕਤ ਸੀ.ਡੀ.ਪੀ.ਓ ਸਤੀਸ਼ ਕੁਮਾਰ ਮਾਸੂਮ ਦਾ ਪਹਿਲਾ ਗ਼ਜ਼ਲ ਸੰਗ੍ਰਹਿ ‘ਪਰਵਾਜ਼-ਏ-ਮਾਸੂਮ’ ਲੋਕ ਅਰਪਣ ਕੀਤਾ ਗਿਆ ਅਤੇ ਇਸ ਸੰਬੰਧੀ ਪਰਚਾ ਡਾ. ਪੁਸ਼ਵਿੰਦਰ ਰਾਣਾ ਨੇ ਪੜ੍ਹਿਆ। ਕਵੀ ਦਰਬਾਰ ਵਿਚ ਰਾਮ ਸਿੰਘ ਅਲਬੇਲਾ, ਡਾ. ਪੁਸ਼ਵਿੰਦਰ ਰਾਣਾ, ਮੇਹਰ ਸਿੰਘ ਰਾਈਏਵਾਲ, ਬਲਬੀਰ ਮੁਲਾਂਪੁਰੀ, ਪਰਮਜੀਤ ਬਿੱਟੂ, ਬੇਅੰਤ ਭਾਂਬਰੀ, ਸਤੀਸ਼ ਕੁਮਾਰ ਮਾਸੂਮ, ਅਵਤਾਰ ਬੰਟੀ, ਗੁਰਪ੍ਰੀਤ ਵੜੈਚ, ਜੋਰਾ ਸਿੰਘ ਗਰੇਵਾਲ, ਮੇਹਰ ਸਿੰਘ ਗੁਰੂ, ਡਾ. ਹਰਪਾਲ ਭੱਟੀ.ਸੁਨੇਹਇੰਦਰ ਮੀਲੂ, ਰਵਿੰਦਰ ਰੁਪਾਲ, ਉਪਕਾਰ ਦਿਆਲਪੁਰੀ, ਪ੍ਰਗਟ ਚੰਨ, ਹੈਲਥ ਇੰਸਪੈਕਟਰ ਸਤਪਾਲ ਸਿੰਘ, ਭੁਪਿੰਦਰ ਭੂਰੀ.ਲਖਵਿੰਦਰ ਪਹੇੜੀ ਧਰਮਿੰਦਰ ਸ਼ਾਹਿਦ, ਡਾ. ਗੁਲਜਾਰ, ਜਗਦੇਵ ਘੁੰਗਰਾਲੀ, ਹਰਜਿੰਦਰ ਗੁਪਾਲੋਂ, ਕੁਲਵੰਤ ਮਹਿਮੀ, ਹਰਬੰਸ ਸ਼ਾਨ, ਬਲਤੇਜ ਬਠਿੰਡਾ, ਮਿਹਰ ਸਿੰਘ ਗੁਰੂ, ਰਾਜ ਸਿੰਘ, ਅਜਮੇਰ ਸਿੰਘ ਮਾਨ, ਵਿਜੈ ਕੁਮਾਰ ਸਿੰਗਲਾ, ਰਾਜਿੰਦਰ ਮਹਿਤਾ, ਅਵਤਾਰ ਸਿੰਘ ਚਾਨੇ, ਜਸਵੀਰ ਢਿੱਲੋਂ ਆਦਿ ਨੇ ਆਪਣੀਆਂ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਸਟੇਜ ਸਕੱਤਰ ਦੀ ਭੂਮਿਕਾ ਸਤੀਸ਼ ਕੁਮਾਰ ਮਾਸੂਮ ਅਤੇ ਮੇਹਰ ਸਿੰਘ ਰਾਈਏਵਾਲ ਨੇ ਨਿਭਾਈ ਅਤੇ ਅੰਤ ਵਿਚ ਪਰਮਜੀਤ ਬਿੱਟੂ ਨੇ ਬਾਹਰੋਂ ਆਏ ਪਤਵੰਤੇ ਸੱਜਣਾਂ ਤੇ ਸਾਹਿਤਕਾਰਾਂ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਮੁਫ਼ਤ ਬਿਜਲੀ ਦੇ ਦਾਅਵੇ ਕਰਨ ਵਾਲੀ ‘ਆਪ’ ਸਰਕਾਰ ਹੁਣ 25 ਲੱਖ ਪਰਿਵਾਰਾਂ ਤੋਂ ਬਕਾਇਆ ਵਸੂਲਣ ਦੀ ਤਿਆਰੀ ਕਿਉਂ ਕਰ ਰਹੀ ਹੈ-... ਅਗਲੀ ਖ਼ਬਰ ਵੱਖ - ਵੱਖ ਸਿੱਖਿਆ ਸੰਸਥਾਵਾਂ ’ ਚ ਵਿਦਿਆਰਥੀਆਂ ਨੇ ਬਾਲ ਦਿਵਸ ਧੂਮਧਾਮ ਨਾਲ ਮਨਾਇਆ ਮੋਂਟੇਸਰੀ ਕੈਂਬਰਿਜ ਸਕੂਲ
Ad Position 24