21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਸ੍ਰੀ ਬਾਲਾ ਜੀ ਸ਼ਿਆਮ ਪਰਿਵਾਰ ਵਲੋਂ ਤੀਜੀ ਵਿਸ਼ਾਲ ਨਿਸ਼ਾਨ ਯਾਤਰਾ ਦਾ ਕੀਤਾ ਆਯੋਜਨ

ਬਸੀ ਪਠਾਣਾਂ, 21 ਨਵੰਬਰ (ਰਾਜਿੰਦਰ ਸ਼ਰਮਾ)-ਸ਼੍ਰੀ ਬਾਲਾ ਜੀ ਸ਼ਿਆਮ ਪਰਿਵਾਰ ਬਸੀ ਪਠਾਣਾਂ ਵਲੋਂ ਤੀਜੀ ਵਿਸ਼ਾਲ ਨਿਸ਼ਾਨ ਯਾਤਰਾ ਦਾ ਆਯੋਜਨ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਕੀਤਾ ਗਿਆ। ਨਿਸ਼ਾਨ ਯਾਤਰਾ ਦੌਰਾਨ ਸ਼ਰਧਾਲੂਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਪੂਰਾ ਸ਼ਹਿਰ ਬਾਲਾ ਜੀ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ।

Ad Position 21
No active advertisement
ਬਸੀ ਪਠਾਣਾਂ ਨਿਸ਼ਾਨ ਯਾਤਰਾ ਨੂੰ ਗੁਰਪ੍ਰੀਤ ਸਿੰਘ ਜੀ.ਪੀ. ਝੰਡੀ ਦਿਖਾ ਕੇ ਰਵਾਨਾ ਕਰਦੇ ਹੋਏ ਨਾਲ ਪ੍ਰਬੰਧਕ ਅਤੇ ਹੋਰ। ਅਜੀਤ ਤਸਵੀਰ 22-11-2026
ਬਸੀ ਪਠਾਣਾਂ, 21 ਨਵੰਬਰ (ਰਾਜਿੰਦਰ ਸ਼ਰਮਾ)-ਸ਼੍ਰੀ ਬਾਲਾ ਜੀ ਸ਼ਿਆਮ ਪਰਿਵਾਰ ਬਸੀ ਪਠਾਣਾਂ ਵਲੋਂ ਤੀਜੀ ਵਿਸ਼ਾਲ ਨਿਸ਼ਾਨ ਯਾਤਰਾ ਦਾ ਆਯੋਜਨ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਕੀਤਾ ਗਿਆ। ਨਿਸ਼ਾਨ ਯਾਤਰਾ ਦੌਰਾਨ ਸ਼ਰਧਾਲੂਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਪੂਰਾ ਸ਼ਹਿਰ ਬਾਲਾ ਜੀ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਨਿਸ਼ਾਨ ਯਾਤਰਾ ਦੀ ਸ਼ੁਰੂਆਤ ਸ਼ੀਤਲਾ ਮਾਤਾ ਮੰਦਿਰ ਤੋਂ ਪੂਜਾ-ਅਰਚਨਾ ਅਤੇ ਧਾਰਮਿਕ ਰਸਮਾਂ ਨਾਲ ਕੀਤੀ ਗਈ, ਜਿਸ ਨੂੰ ਸਾਬਕਾ ਵਿਧਾਇਕ ਤੇ ਆਮ ਆਦਮੀ ਪਾਰਟੀ ਦੇ ਐਸ.ਸੀ.ਵਿੰਗ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਜੀ.ਪੀ.ਮੁੱਖ ਮਹਿਮਾਨ ਨੇ ਝੰਡੀ ਦਿਖਾ ਕੇ ਰਵਾਨਾ ਕੀਤਾ। ਜੀ.ਪੀ.ਨੇ ਸਮੂਹ ਸ਼ਹਿਰ ਵਾਸੀਆਂ ਅਤੇ ਸ਼ਿਆਮ ਪ੍ਰੇਮੀਆਂ ਨੂੰ ਨਿਸ਼ਾਨ ਯਾਤਰਾ ਅਤੇ ਸ਼ਿਆਮ ਬਾਬਾ ਦੇ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਸਾਨੂੰ ਸਭਨਾਂ ਨੂੰ ਆਪਸੀ ਪਿਆਰ ਅਤੇ ਸਦਭਾਵਨਾ ਨਾਲ ਹਰ ਧਰਮ ਦਾ ਸਤਿਕਾਰ ਕਰਕੇ ਆਪਣੇ ਦੇਵੀ ਦੇਵਤਿਆਂ ਸੰਤਾਂ ਮਹਾਪੁਰਸ਼ਾ ਦਾ ਆਸ਼ੀਰਵਾਦ ਪ੍ਰਾਪਤ ਕਰਨਾ ਚਾਹੀਦਾ ਹੈ। ਨਿਸ਼ਾਨ ਯਾਤਰਾ ’ਚ ਬਲਾਕ ਕਾਂਗਰਸ ਦੇ ਪ੍ਰਧਾਨ ਅਮੀ ਚੰਦ ਭਟੇੜੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਯਾਤਰਾ ਸ਼ਹਿਰ ਦੇ ਮੁੱਖ ਬਾਜ਼ਾਰ ਵਿਚੋਂ ਹੁੰਦੀ ਹੋਈ ਡੇਰਾ ਸੁਆਮੀ ਨਰਾਇਣ ਪੁਰੀ ਦੇਵੀ ਮੰਦਿਰ ਵਿਖੇ ਪਹੁੰਚ ਕੇ ਸ਼ਰਧਾਪੂਰਵਕ ਸਮਾਪਤ ਹੋਈ। ਯਾਤਰਾ ਦੌਰਾਨ ਸ਼ਰਧਾਲੂਆਂ ਵਲੋਂ ਪੂਰੀ ਸ਼ਰਧਾ ਨਾਲ ਨਿਸ਼ਾਨ ਸਾਹਿਬ ਚੁੱਕ ਕੇ ਬਾਲਾ ਜੀ ਦੇ ਦਰਬਾਰ ਵਿਚ ਆਪਣੀ ਹਾਜ਼ਰੀ ਲਗਵਾਈ ਗਈ। ਯਾਤਰਾ ਦੌਰਾਨ ਵੱਖ-ਵੱਖ ਭਜਨ ਮੰਡਲੀਆਂ ਵਲੋਂ ਬਾਲਾ ਜੀ ਦੀ ਮਹਿਮਾ ਦਾ ਗੁਣਗਾਨ ਕਰਦਿਆਂ ਮਨਮੋਹਕ ਭਜਨ ਪੇਸ਼ ਕੀਤੇ ਗਏ। ਦੁਕਾਨਦਾਰਾਂ ਵਲੋਂ ਰਸਤੇ ਵਿਚ ਯਾਤਰਾ ਦਾ ਬੜੀ ਸ਼ਰਧਾ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਪੰਡਿਤ ਲਕਸ਼ਮਣੀ ਕਾਂਤ ਝਾਅ, ਸਮਾਜ ਸੇਵਕ ਅਨੂਪ ਸਿੰਗਲਾ, ਪ੍ਰਧਾਨ ਰਾਜੇਸ਼ ਮਿੱਤਲ, ਨਵੀਨ ਗੁਪਤਾ, ਰਾਜਨ ਸਿਆਲ, ਨਰੇਸ਼ ਕੁਮਾਰ, ਰਾਕੇਸ਼ ਕੁਮਾਰ, ਗੋਲਡੀ ਗੁਰਾਨੀ, ਪਰਵੀਨ ਕੁਮਾਰ, ਦੀਪਕ ਮਿੱਤਲ, ਮਨੋਜ ਕੁਮਾਰ ਮਹਿਰਾ, ਵਿੱਕੀ ਮਿੱਤਲ, ਦਿਨੇਸ਼ ਕੁਮਾਰ, ਅਮਿਤ ਅਰੋੜਾ, ਸੂਰਜ ਸ਼ਾਹ, ਸਾਹਿਲ ਕੁਮਾਰ, ਸੁਰਜੀਤ ਸਿੰਘ ਕਾਲੇਵਾਲ, ਜਸਵੀਰ ਸਿੰਘ ਭਾਦਲਾ ਪੀ.ਏ., ਰਵੀ ਜੋਗੀ, ਗੁਰਮੀਤ ਸਿੰਘ, ਅਸ਼ੋਕ ਗੌਤਮ, ਪ੍ਰੇਮ ਵਧਵਾ, ਰਾਕੇਸ਼ ਗੁਪਤਾ, ਐਡਵੋਕੇਟ ਗੌਰਵ ਗੋਇਲ, ਦਿਨੇਸ਼ ਗੁਪਤਾ, ਬੰਟੀ ਕੁਮਾਰ, ਸ਼ਿਵ ਕੁਮਾਰ, ਹਰਮੇਸ਼ ਸ਼ਰਮਾ, ਸੰਜੀਵ ਸ਼ਰਮਾ ਫ਼ੌਜੀ, ਗੌਰਵ ਗੁਪਤਾ, ਗੋਲਡੀ ਗੁਪਤਾ, ਰਿੰਕੂ ਬਾਜਵਾ, ਅਮਿੱਤ ਗੋਇਲ, ਹਰੀਸ਼ ਚਾਵਲਾ, ਰਜਿੰਦਰ ਭਨੋਟ, ਰਾਜਵੀਰ ਧੀਮਾਨ, ਅੰਮ੍ਰਿਤ, ਸਤਪਾਲ ਸਚਦੇਵਾ, ਸੋਹਣ ਲਾਲ ਮੇਨਰੋ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਹਿਰ ਵਾਸੀ ਅਤੇ ਮਹਿਲਾਵਾਂ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ 4000 ਅਗਨੀਵੀਰਾਂ ਦਾ ਡੇਟਾ ਚੋਰੀ ਕਰਕੇ ‘ਡਾਰਕ ਵੈੱਬ’ ’ਤੇ ਵੇਚਣ ਦੀ ਕੋਸ਼ਿਸ਼ ਅਗਲੀ ਖ਼ਬਰ ਡਾ. ਮਨੋਹਰ ਸਿੰਘ ਨਾਲ ਕਾਂਗਰਸ ਵਰਕਰਾਂ ਦਾ ਵੱਡਾ ਕਾਫ਼ਲਾ ਸਾਈਕਲ ਯਾਤਰਾ ਰੈਲੀ ਵਿਚ ਪਹੁੰਚਿਆ
Ad Position 24