23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

ਕੋਲਡ ਸਟੋਰ ’ਚੋਂ ਚੋਰੀ ਟਰੈਕਟਰ-ਟਰਾਲੀ ਤੇ 300 ਕੱਟੇ ਆਲੂਆਂ ਦੇ ਬਰਾਮਦ

ਫ਼ਤਹਿਗੜ੍ਹ ਸਾਹਿਬ, 23 ਨਵੰਬਰ (ਮਨਪ੍ਰੀਤ ਸਿੰਘ)-ਨਜ਼ਦੀਕੀ ਪਿੰਡ ਭਮਾਰਸੀ ਬੁਲੰਦ ਸਥਿਤ ਵਾਹਿਗੁਰੂ ਕੋਲਡ ਸਟੋਰ ਤੋਂ ਚੋਰੀ ਹੋਈ ਟਰੈਕਟਰ-ਟਰਾਲੀ ਅਤੇ ਆਲੂਆਂ ਦੇ 300 ਕੱਟੇ ਪੁਲਿਸ ਨੇ ਟਰੈਕਿੰਗ ਦੇ ਆਧਾਰ ’ਤੇ ਬਰਾਮਦ ਕਰ ਲਏ ਹਨ, ਜਦਕਿ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਮੁਲਜ਼ਮ ਫ਼ਰਾਰ ਦੱਸਿਆ ਜਾ ਰਿਹਾ ਹੈ। ਥਾਣਾ ਸਰਹਿੰਦ ਦੇ ਸਹਾਇਕ ਥਾਣੇਦਾਰ ਸ਼ਾਸ਼ਵਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਸ਼ਿਕਾਇਤਕਰਤਾ ਸਤਵੀਰ ਸਿੰਘ ਵਾਸੀ ਨਰਾਇਣਗੜ੍ਹ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਨੇ ਦੱਸਿਆ ਕਿ ਉਹ ਵਾਹਿਗੁਰੂ ਕੋਲਡ ਸਟੋਰ ਭਮਾਰਸੀ ਬੁਲੰਦ ਵਿਖੇ ਆਲੂ ਲੋਡ ਕਰਨ ਲਈ ਆਇਆ ਸੀ।

Ad Position 21
No active advertisement
ਅਜੀਤ ਡੈਸਕ 24-11-2026
ਫ਼ਤਹਿਗੜ੍ਹ ਸਾਹਿਬ, 23 ਨਵੰਬਰ (ਮਨਪ੍ਰੀਤ ਸਿੰਘ)-ਨਜ਼ਦੀਕੀ ਪਿੰਡ ਭਮਾਰਸੀ ਬੁਲੰਦ ਸਥਿਤ ਵਾਹਿਗੁਰੂ ਕੋਲਡ ਸਟੋਰ ਤੋਂ ਚੋਰੀ ਹੋਈ ਟਰੈਕਟਰ-ਟਰਾਲੀ ਅਤੇ ਆਲੂਆਂ ਦੇ 300 ਕੱਟੇ ਪੁਲਿਸ ਨੇ ਟਰੈਕਿੰਗ ਦੇ ਆਧਾਰ ’ਤੇ ਬਰਾਮਦ ਕਰ ਲਏ ਹਨ, ਜਦਕਿ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਮੁਲਜ਼ਮ ਫ਼ਰਾਰ ਦੱਸਿਆ ਜਾ ਰਿਹਾ ਹੈ। ਥਾਣਾ ਸਰਹਿੰਦ ਦੇ ਸਹਾਇਕ ਥਾਣੇਦਾਰ ਸ਼ਾਸ਼ਵਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਸ਼ਿਕਾਇਤਕਰਤਾ ਸਤਵੀਰ ਸਿੰਘ ਵਾਸੀ ਨਰਾਇਣਗੜ੍ਹ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਨੇ ਦੱਸਿਆ ਕਿ ਉਹ ਵਾਹਿਗੁਰੂ ਕੋਲਡ ਸਟੋਰ ਭਮਾਰਸੀ ਬੁਲੰਦ ਵਿਖੇ ਆਲੂ ਲੋਡ ਕਰਨ ਲਈ ਆਇਆ ਸੀ। ਆਲੂ ਲੋਡ ਕਰਨ ਤੋਂ ਬਾਅਦ ਉਸ ਨੇ ਆਪਣੀ ਟਰੈਕਟਰ-ਟਰਾਲੀ ਉੱਥੇ ਹੀ ਖੜ੍ਹੀ ਕਰ ਦਿੱਤੀ ਸੀ, ਪਰ ਜਦੋਂ ਉਹ 22 ਤਰੀਕ ਨੂੰ ਸਵੇਰੇ ਵਾਪਸ ਆਇਆ ਤਾਂ ਦੇਖਿਆ ਕਿ ਟਰੈਕਟਰ-ਟਰਾਲੀ ਉੱਥੇ ਨਹੀਂ ਸੀ। ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਦੌਰਾਨ ਪਤਾ ਲੱਗਾ ਕਿ ਕੋਲਡ ਸਟੋਰ ਵਿਖੇ ਕੋਈ ਮਸ਼ੀਨ ਠੀਕ ਕਰਨ ਲਈ ਆਇਆ ਵਰਕਰ ਹੀ ਟਰੈਕਟਰ-ਟਰਾਲੀ ਚੋਰੀ ਕਰਕੇ ਲੈ ਗਿਆ ਸੀ। ਇਸ ਮਗਰੋਂ ਪੁਲਿਸ ਨੇ ਟਰੈਕਿੰਗ ਰਾਹੀਂ ਟਰੈਕਟਰ-ਟਰਾਲੀ ਸਮੇਤ 300 ਕੱਟੇ ਆਲੂ ਬਰਾਮਦ ਕਰ ਲਏ। ਥਾਣਾ ਸਰਹਿੰਦ ਦੇ ਸਹਾਇਕ ਥਾਣੇਦਾਰ ਸ਼ਾਸ਼ਵਤ ਸਿੰਘ ਨੇ ਦੱਸਿਆ ਫ਼ਰਾਰ ਮੁਲਜ਼ਮ ਦੀ ਪਛਾਣ ਕਾਦਰ ਵਾਸੀ ਉੱਤਰ ਪ੍ਰਦੇਸ਼ ਵਜੋਂ ਹੋਈ ਹੈ, ਜਿਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਰਾਏ ਨੇ ਸਾਥੀਆਂ ਸਮੇਤ ਨਗਰ ਕੀਰਤਨ ਦਾ ਕੀਤਾ ਸੁਆਗਤ ਅਗਲੀ ਖ਼ਬਰ ਦੀ ਰੈਵੀਨਿਊ ਪਟਵਾਰ ਯੂਨੀਅਨ ਤਹਿਸੀਲ ਫ਼ਤਹਿਗੜ੍ਹ ਸਾਹਿਬ ਦੇ ਮਨਦੀਪ ਪਰਾਸ਼ਰ ਪ੍ਰਧਾਨ ਬਣੇ
Ad Position 24