27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਸਰਕਾਰੀ ਹਾਈ ਸਕੂਲ ਸਰਨਾ ਵਿਖੇ ਸੂਬਾ ਅਤੇ ਰਾਸ਼ਟਰੀ ਪੱਧਰ 'ਤੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਸਮਾਗਮ

Ad Position 21
No active advertisement
ਅਜੀਤ ਡੈਸਕ 02-02-2026
ਨਰੋਟ ਮਹਿਰਾ, 1 ਫਰਵਰੀ (ਰਾਜ ਕੁਮਾਰੀ)-ਸਰਕਾਰੀ ਹਾਈ ਸਕੂਲ ਸਰਨਾ ਵਿਖੇ ਪੂਰੇ ਪੰਜਾਬ ਅੰਦਰ ਵੱਖ-ਵੱਖ ਖੇਡਾਂ 'ਚ ਜੇਤੂ ਰਹੇ ਜ਼ਿਲ੍ਹਾ ਪਠਾਨਕੋਟ ਦੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਇਕ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ ਗਿਆ | ਸਮਾਗਮ 'ਚ ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਬਤੌਰ ਮੁੱਖ ਮਹਿਮਾਨ ਤੇ ਚੇਅਰਮੈਨ ਨਗਰ ਸੁਧਾਰ ਟਰੱਸਟ ਪਠਾਨਕੋਟ ਸੌਰਵ ਬਹਿਲ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ | ਸਮਾਗਮ ਦੀ ਪ੍ਰਧਾਨਗੀ ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈ:/ਐਲੀ:) ਕਮਲਦੀਪ ਕੌਰ ਵਲੋਂ ਕੀਤੀ ਗਈ | ਜ਼ਿਕਰਯੋਗ ਹੈ ਕਿ ਮੁੱਖ ਮਹਿਮਾਨ ਲਾਲ ਚੰਦ ਕਟਾਰੂ ਚੱਕ ਵਲੋਂ ਸਭ ਤੋਂ ਪਹਿਲਾਂ ਸਕੂਲ ਅੰਦਰ 8.50 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਕਮਰਿਆਂ ਦਾ ਉਦਘਾਟਨ ਕੀਤਾ ਗਿਆ ਤੇ ਕਰੀਬ 8 ਲੱਖ ਰੁਪਏ ਦੀ ਲਾਗਤ ਨਾਲ ਸਕੂਲ ਅੰਦਰ ਲਗਾਈ ਗਈ ਇੰਟਰਲਾਕ ਟਾਈਲ ਦਾ ਵੀ ਉਦਘਾਟਨ ਕੀਤਾ ਗਿਆ | ਇਸ ਮੌਕੇ ਬਲਾਕ ਪ੍ਰਧਾਨ ਸੰਦੀਪ ਕੁਮਾਰ, ਮਹਿਲਾ ਵਿੰਗ ਕੋਆਰਡੀਨੇਟਰ ਬਲਜਿੰਦਰ ਕੌਰ, ਸਾਬਕਾ ਕੌਂਸਲਰ ਸੋਹਣ ਲਾਲ, ਬਲਾਕ ਪ੍ਰਧਾਨ ਰਜਿੰਦਰ ਭਿੱਲਾ, ਗੁਰਦਿਆਲ ਸੈਣੀ, ਜ਼ਿਲ੍ਹਾ ਖੇਡ ਕੋਆਰਡੀਨੇਟਰ ਅਰੁਣ ਕੁਮਾਰ, ਡਿਪਟੀ ਡੀ.ਈ.ਓ. (ਐਲੀ:) ਡੀ.ਜੀ. ਸਿੰਘ, ਹੈਡ ਮਾਸਟਰ ਰਵੀਕਾਂਤ, ਪੰਕਜ ਕੁਮਾਰ, ਦਵਿੰਦਰ ਸਿੰਘ, ਮੀਨਾਕਸ਼ੀ, ਅਨੂ ਬਾਲਾ, ਮੋਨਿਕਾ, ਪਵਨ ਕੁਮਾਰ, ਭਾਵਨਾ, ਸ਼ਿਖਾ, ਕੁਲਵਿੰਦਰ ਸਿੰਘ, ਰਾਮ ਲੁਭਾਇਆ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਪਠਾਨਕੋਟ ਅਤੇ ਹੋਰ ਸੰਬੰਧਿਤ ਵਿਭਾਗਾਂ ਦੇ ਅਹੁਦੇਦਾਰ ਵੀ ਹਾਜ਼ਰ ਸਨ | ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ ਵਲੋਂ ਦੀਪਕ ਰੌਸ਼ਨ ਕਰਕੇ ਕੀਤੀ ਗਈ | ਸਕੂਲ ਦੇ ਬੱਚਿਆਂ ਵਲੋਂ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ | ਸਮਾਗਮ ਦੇ ਅੰਤ 'ਚ ਸਕੂਲ ਵਲੋਂ ਮੁੱਖ ਮਹਿਮਾਨ ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਤੇ ਆਏ ਹੋਏ ਹੋਰ ਮਹਿਮਾਨਾਂ ਨੂੰ ਸਨਮਾਨਿਤ ਕੀਤਾ |
Ad Position 22
No active advertisement
ਪਿਛਲੀ ਖ਼ਬਰ ਗੁਰੂ ਰਵਿਦਾਸ ਜੀ ਦਾ 649ਵਾਂ ਪ੍ਰਕਾਸ਼ ਦਿਹਾੜਾ ਮਨਾਇਆ ਅਗਲੀ ਖ਼ਬਰ ਇਲਾਕੇ ਦੇ ਖਿਡਾਰੀਆਂ ਨੂੰ ਉਤਸ਼ਾਹਿਤ ਕਰ ਰਿਹਾ ਹੈ ਯੰਗ ਬਲੂ ਕਲੱਬ
Ad Position 24