29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਸੀਨੀਅਰ ਆਗੂ ਗੁਰਮੀਤ ਸਿੰਘ ਰੈਣੂ ਦੇ ਦਿਹਾਂਤ ਉਪਰੰਤ 21 ਦਿਨਾਂ ਬਾਅਦ ਧਰਮਪਤਨੀ ਚਲ ਵਸੇ

Ad Position 21
No active advertisement
ਅਜੀਤ ਡੈਸਕ 23-02-2026
ਕਲਾਨੌਰ, 22 ਫਰਵਰੀ (ਪੁਰੇਵਾਲ)-ਮਰਹੂਮ ਜਥੇ. ਨਰੈਣ ਸਿੰਘ ਰੈਣੂ ਆਰੇਵਾਲਿਆਂ ਦੇ ਪਰਿਵਾਰ ਦੇ ਆਗੂ ਸ. ਗੁਰਮੀਤ ਸਿੰਘ ਰੈਣੂ ਆਰੇ ਵਾਲਿਆਂ ਦੇ ਬੀਤੇ ਦਿਨ ਦਿਹਾਂਤ ਹੋਣ ਉਪਰੰਤ ਅੱਜ 21 ਦਿਨਾਂ ਬਾਅਦ ਉਨ੍ਹਾਂ ਦੀ ਧਰਮਪਤਨੀ ਬੀਬੀ ਜੋਗਿੰਦਰ ਕੌਰ ਦਾ ਵੀ ਦਿਹਾਂਤ ਹੋ ਗਿਆ, ਜਿਸ ਕਾਰਨ ਰੈਣੂ ਪਰਿਵਾਰ 'ਚ ਵੱਡੇ ਸੋਗ ਦੀ ਲਹਿਰ ਪਾਈ ਜਾ ਰਹੀ ਹੈ | ਉਨ੍ਹਾਂ ਦੇ ਜੱਦੀ ਪਿੰਡ ਰਹੀਮਾਂਬਾਦ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ | ਇਸ ਦੌਰਾਨ ਮਰਹੂਮ ਗੁਰਮੀਤ ਸਿੰਘ ਰੈਣੂ ਦੇ ਭਰਾ ਸੀਨੀਅਰ ਆਗੂ ਤੇ ਅਗਾਂਹਵਧੂ ਕਿਸਾਨ ਸ. ਗੁਰਦੇਵ ਸਿੰਘ ਰੈਣੂ ਰਹੀਮਾਂਬਾਦ, ਕਾਰੋਬਾਰੀ ਦਵਿੰਦਰ ਸਿੰਘ ਰੈਣੂ ਤੋਂ ਇਲਾਵਾ ਉਨ੍ਹਾਂ ਦੇ ਸਪੁੱਤਰ ਸ. ਪਰਮਜੀਤ ਸਿੰਘ ਰੈਣੂ, ਕਰਨਬੀਰ ਸਿੰਘ ਰੈਣੂ, ਭਣੇਵੇਂ ਗਗਨਦੀਪ ਸਿੰਘ ਗੱਗੂ ਭਾਜਪਾ ਆਗੂ, ਭਰਾ ਹਰਦੇਵ ਸਿੰਘ ਅਟਾਰੀ ਸਾ. ਸਰਪੰਚ ਸਮੇਤ ਰੈਣੂ ਪਰਿਵਾਰ ਨਾਲ ਇਲਾਕੇ ਭਰ ਤੋਂ ਰਾਜਨੀਤਿਕਾਂ, ਕਾਰੋਬਾਰੀਆਂ, ਸਮਾਜ ਸੇਵਕ, ਧਾਰਮਿਕ ਜਥੇਬੰਦੀਆਂ ਸਮੇਤ ਹੋਰਾਂ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ | ਇਸ ਦੌਰਾਨ ਭਾਜਪਾ ਆਗੂ ਰਵੀਕਰਨ ਸਿੰਘ ਕਾਹਲੋਂ, ਡਾ. ਸ਼ਿਵਕਰਨ ਸਿੰਘ ਕਾਹਲੋਂ, ਜਥੇ. ਸੁੱਚਾ ਸਿੰਘ ਛੋਟੇਪੁਰ ਸਾਬਕਾ ਕੈਬਨਿਟ ਮੰਤਰੀ, ਐੱਸ.ਜੀ.ਪੀ.ਸੀ.ਮੈਂਬਰ ਜਥੇ. ਅਮਰੀਕ ਸਿੰਘ ਸ਼ਾਹਪੁਰ, ਚੇਅ. ਜਗਤਾਰ ਸਿੰਘ ਗੋਸਲ, ਚੇਅ. ਮਨਮੋਹਨ ਸਿੰਘ ਪੱਖੋਕੇ, ਐਡ. ਪਰਮੀਤ ਸਿੰਘ ਬੇਦੀ, ਐਡਵੋਕੇਟ ਪਲਵਿੰਦਰ ਸਿੰਘ ਬਾਜਵਾ, ਜ਼ਿਲ੍ਹਾ ਪ੍ਰਧਾਨ ਪੁਨਰ ਸੁਰਜੀਤ ਅਕਾਲੀ ਦਲ ਅਮਨਦੀਪ ਸਿੰਘ ਗਿੱਲ, ਸਰਪੰਚ ਹਰਦੇਵ ਸਿੰਘ ਅਟਾਰੀ, ਕਾਮਰੇਡ ਰੂਪ ਸਿੰਘ ਧੰਜਲ, ਗੁਰਵਿੰਦਰ ਸਿੰਘ ਧੰਜਲ, ਗੁਰਿੰਦਰਪਾਲ ਸਿੰਘ ਗੁਰਾਇਆ, ਮੁਖਵਿੰਦਰਜੀਤ ਸਿੰਘ ਮਸਤਕੋਟ, ਕੱਥਾ ਸਿੰਘ, ਬਲਵਿੰਦਰ ਕੌਰ ਸਾ. ਪੰਚ, ਪਰਮਿੰਦਰ ਸਿੰਘ ਪੱਪੀ ਜੌਨਡੀਅਰ ਟਰੈਕਟਰ ਏਜੰਸੀ ਵਾਲੇ, ਹਰਮਨਪ੍ਰੀਤ ਸਿੰਘ ਲਾਡੀ, ਪ੍ਰਦੀਪ ਬਲਹੋਤਰਾ, ਰਜਨੀਸ਼ ਸ਼ਰਮਾਂ, ਸਰਪੰਚ ਹਰਦੀਪ ਸਿੰਘ ਮਠਾਰੂ, ਸਰਪੰਚ ਹਰਜੀਤ ਸਿੰਘ ਗੱਜਣ ਗੁਰਾਇਆ, ਕਾਮਰੇਡ ਜਗਜੀਤ ਸਿੰਘ ਗੁਰਾਇਆ, ਜਸਵੰਤ ਸਿੰਘ ਬਾਜਵਾ ਪਿੰਡੀਆਂ, ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਕਾਹਲੋਂ, ਜਥੇ. ਰਛਪਾਲ ਸਿੰਘ ਢਿੱਲੋਂ ਮੁਸਤਫਾਪੁਰ, ਹਰਵਿੰਦਰ ਸਿੰਘ ਗੋਰਾ ਵਡਾਲਾ ਬਾਂਗਰ, ਅਤਿੰਦਰਪਾਲ ਸਿੰਘ ਪ੍ਰੀਤ, ਡਾ. ਸਰਬਜੀਤ ਸਿੰਘ ਗੁਰਦਾਸਪੁਰ, ਸਰਪੰਚ ਮਨਦੀਪ ਸਿੰਘ ਦਿਓ, ਸਰਪੰਚ ਪਲਵਿੰਦਰ ਸਿੰਘ ਮੱਲ੍ਹੀ, ਪ੍ਰਵੀਨ ਤੁੱਲੀ, ਸਤਪਾਲ ਸਿੰਘ ਰੁਡਿਆਣਾ, ਅਮਰਜੀਤ ਖੁੱਲਰ, ਬੀ.ਡੀ.ਪੀ.ਓ. ਸੁਰਜੀਤ ਸਿੰਘ ਬਰਾੜ, ਦਰਸ਼ਨ ਸਿੰਘ ਪੁਰੇਵਾਲ, ਕਾਕਾ ਮਹਾਂਦੇਵ, ਤਰਨਪ੍ਰੀਤ ਸਿੰਘ ਮਠਾਰੂ, ਗਗਨਦੀਪ ਸਿੰਘ ਰੈਣੂ, ਬਲਵਿੰਦਰ ਸਿੰਘ ਰੈਣੂ, ਸੁਰਜੀਤ ਸਿੰਘ ਭੁੱਲਰ, ਜੀਵਨ ਮਠਾਰੂ, ਹਰਦਿਆਲ ਸਿੰਘ ਮਠਾਰੂ, ਦਲਜੀਤ ਸਿੰਘ ਸੱਭਰਵਾਲ, ਬਲਜੀਤ ਸਿੰਘ ਸਿੱਧੂ, ਜਥੇ. ਰਣਜੀਤ ਸਿੰਘ ਸਿਟੀ ਪ੍ਰਧਾਨ ਸਮੇਤ ਵੱਡੀ ਗਿਣਤੀ ਮੁਹਤਬਰਾਂ ਵਲੋਂ ਰੈਣੁ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ |
Ad Position 22
No active advertisement
ਪਿਛਲੀ ਖ਼ਬਰ ਬ੍ਰਹਮ ਗਿਆਨੀ ਸਵਾਮੀ ਸਰੂਪਾ ਨੰਦ ਦੀ ਯਾਦ ਵਿਚ 29ਵਾਂ ਸਲਾਨਾ ਭੰਡਾਰਾ ਪਿੰਡ ਮੰਡ ਵਿਖੇ ਕਰਵਾਇਆ ਅਗਲੀ ਖ਼ਬਰ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਵੱਖ-ਵੱਖ ਪਿੰਡਾਂ ਦੇ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ
Ad Position 24