ਬਟਾਲਾ, 2 ਮਾਰਚ (ਸਤਿੰਦਰ ਸਿੰਘ)- ਅੱਜ ਸਾਂਝਾ ਅਧਿਆਪਕ ਮੋਰਚਾ ਅਤੇ ਹੋਰ ਜਥੇਬੰਦੀਆਂ ਦੇ ਸੱਦੇ 'ਤੇ ਸੈਂਕੜੇ ਅਧਿਆਪਕਾਂ ਵਲੋਂ ਹਲਕਾ ਵਿਧਾਇਕ ਬਟਾਲਾ ਦੇ ਘਰ ਸਾਹਮਣੇ ਜ਼ਬਰੀ ਥੋਪੇ ਗਏ ਟੈੱਟ ਵਿਰੁੱਧ ਰੈਲੀ ਕਰ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਅਧਿਆਪਕ ਆਗੂਆਂ ਕੁਲਦੀਪ ਪੂਰੋਵਾਲ, ਸੋਮ ਸਿੰਘ, ਹਰਜਿੰਦਰ ਸਿੰਘ ਵਡਾਲਾ ਬਾਂਗਰ, ਅਸ਼ਵਨੀ ਫੱਜੂਪੁਰ, ਅਨਿਲ ਲਹੌਰੀਆ, ਗੁਰਪ੍ਰੀਤ ਸਿੰਘ ਰੰਗੀਲਪੁਰ, ਤਰਸੇਮ ਪਾਲ, ਲਵਪ੍ਰੀਤ ਰੋੜਾਂਵਾਲੀ, ਦਿਲਬਾਗ ਸਿੰਘ, ਚਰਨਪ੍ਰੀਤ ਸਿੰਘ, ਰਮਨ ਨੇ ਕਿਹਾ ਕਿ 2011 ਤੋਂ ਪਹਿਲਾਂ ਨਿਯੁਕਤ ਅਧਿਆਪਕਾਂ 'ਤੇ ਟੈੱਟ ਦੀ ਸ਼ਰਤ ਬਾਰੇ ਪੰਜਾਬ ਸਰਕਾਰ ਸੁਪਰੀਮ ਕੋਰਟ ਵਿੱਚ ਰੀਵਿਊ ਪਟੀਸਨ ਦਾਇਰ ਕਰੇ ਤੇ ਆਉਣ ਵਾਲੇ ਵਿਧਾਨ ਸਭਾ ਸ਼ੈਸਨ ਦੌਰਾਨ ਟੈੱਟ ਵਿਰੁੱਧ ਮਤਾ ਪਾਸ ਕਰੇ, ਪੁਰਾਣੀ ਪੈਨਸ਼ਨ ਬਹਾਲ ਕਰੇ, ਏ.ਸੀ.ਪੀ. ਸਕੀਮ ਬਹਾਲ ਕਰੇ, 16 ਫ਼ੀਸਦੀ ਡੀ.ਏ. ਜਾਰੀ ਕਰੇ, ਗੈਰ ਵਿੱਦਿਅਕ ਕੰਮ ਵਾਪਸ ਲਏ ਜਾਣ, ਭੱਤੇ ਬਹਾਲ ਕੀਤੇ ਜਾਣ | ਰੈਲੀ ਵਿਚ ਆ ਕੇ ਵਿਧਾਇਕ ਦੇ ਪੀ.ਏ. ਵਲੋਂ ਅਧਿਆਪਕਾਂ ਤੋਂ ਮੰਗ ਪੱਤਰ ਪ੍ਰਾਪਤ ਕੀਤਾ ਗਿਆ ਅਤੇ ਭਰੋਸਾ ਦਿੱਤਾ ਕਿ ਅਧਿਆਪਕਾਂ ਦੀਆਂ ਮੰਗਾਂ ਸਬੰਧੀ ਸਿੱਖਿਆ ਮੰਤਰੀ ਨਾਲ ਗੱਲਬਾਤ ਕਰਵਾਈ ਜਾਵੇਗੀ | ਇਸ ਮੌਕੇ ਅਮਰਬੀਰ ਸਿੰਘ, ਮਨਜੀਤ ਸਿੰਘ, ਰਜਨੀ ਪ੍ਰਕਾਸ਼, ਸਤਨਾਮ ਸਿੰਘ, ਕਪਿਲ ਸਰਮਾ, ਅਮਰਜੀਤ ਸਿੰਘ ਕੋਠੇ, ਡਾ. ਸਤਿੰਦਰ ਸਿੰਘ, ਸਤਨਾਮ ਸਿੰਘ, ਨਰਿੰਦਰ ਸਰਮਾ, ਬਲਕਾਰ ਸਿੰਘ, ਹਰਜੀਤ ਸਿੰਘ, ਸਤਿੰਦਰਜੀਤ, ਜਤਿੰਦਰ ਕੁਮਾਰ, ਹਰਜੀਤ ਸਿੰਘ ਕਾਹਨੂੰਵਾਨ, ਅਮਨਦੀਪ, ਸੁਖਵਿੰਦਰ ਸਿੰਘ, ਜਤਿੰਦਰਪਾਲ ਸਿੰਘ, ਸੰਜੀਵ ਕੁਮਾਰ, ਰਵਿੰਦਰਪਾਲ ਸਿੰਘ, ਜੋਗਿੰਦਰਪਾਲ ਆਦਿ ਹਾਜ਼ਰ ਸਨ |