18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਜੈਮਸ ਬਟਾਲਾ 'ਚ ਪ੍ਰੀ-ਪ੍ਰਾਇਮਰੀ ਵਿੰਗ ਨੇ 'ਗਰੈਜੂਏਸ਼ਨ ਦਿਵਸ' ਸਮਾਰੋਹ ਕਰਵਾਇਆ

Ad Position 21
No active advertisement
ਅਜੀਤ ਡੈਸਕ 03-03-2026
ਬਟਾਲਾ, 2 ਮਾਰਚ (ਸਤਿੰਦਰ ਸਿੰਘ)- ਜੈਮਸ ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਬਟਾਲਾ ਵਿਚ ਚੇਅਰਮੈਨ ਰਜਿੰਦਰ ਸਿੰਘ ਸਾਂਘਾ ਦੀ ਅਗਵਾਈ ਹੇਠ ਅਧਿਆਪਕਾਂ ਦੇ ਯੋਗਦਾਨ ਨਾਲ ਐਫ਼.ਐਸ. 2 ਜਮਾਤ ਦੇ ਨਿੱਕੇ-ਨਿੱਕੇ ਵਿਦਿਆਰਥੀਆਂ ਵਲੋਂ ਗਰੈਜੂਏਸ਼ਨ ਦਿਵਸ ਬੜੀ ਖੁਸ਼ੀ ਤੇ ਉਤਸ਼ਾਹ ਨਾਲ ਕਰਵਾਇਆ ਗਿਆ | ਪਿ੍ੰਸੀਪਲ ਚਾਰੂ ਸਿੰਘ ਪਨੂੰ ਦੁਆਰਾ ਸਵਾਗਤੀ ਭਾਸ਼ਣ ਨਾਲ ਮਾਪਿਆਂ ਦਾ ਨਿੱਘਾ ਸਵਾਗਤ ਕੀਤਾ ਗਿਆ | ਸਭ ਦੀ ਹਾਜ਼ਰੀ ਵਿਚ ਸਮਾਗਮ ਨੂੰ ਅੱਗੇ ਵਧਾਉਂਦੇ ਹੋਏ ਦੀਪ ਜਲਾਇਆ ਗਿਆ | ਸਮਾਗਮ ਵਿਚ ਬੱਚਿਆਂ ਨੇ ਰੰਗ-ਬਰੰਗੇ ਕੱਪੜੇ ਪਾ ਕੇ ਕਵਿਤਾਵਾਂ ਤੇ ਗੀਤ ਪੇਸ਼ ਕੀਤੇ | ਇਸ ਦੇ ਨਾਲ ਹੀ ਮਾਰਚ ਪਾਸਟ ਦੀ ਪੇਸ਼ਕਾਰੀ ਵੀ ਕੀਤੀ ਗਈ | ਇਨ੍ਹਾਂ ਵਿਦਿਆਰਥੀਆਂ ਦੀਆਂ ਪੇਸ਼ਕਾਰੀਆਂ ਨੇ ਅਧਿਆਪਕਾਵਾਂ ਤੇ ਮਾਤਾ-ਪਿਤਾ ਦਾ ਮਨ ਮੋਹ ਲਿਆ | ਬੱਚਿਆਂ ਦੀਆਂ ਮਾਸੂਮ ਮੁਸਕੁਰਾਹਟਾਂ ਦੇਖ ਕੇ ਸਭ ਨੇ ਤਾੜੀਆਂ ਨਾਲ ਉਨ੍ਹਾਂ ਦੀ ਹੌਂਸਲਾ ਅਫ਼ਜ਼ਾਈ ਕੀਤੀ | ਸਮਾਗਮ ਵਿਚ ਚੌਥੀ ਜਮਾਤ ਦੇ ਵਿਦਿਆਰਥੀਆਂ ਦੁਆਰਾ ਕਿਸਾਨੀ ਜੀਵਨ ਤੇ ਨਾਲ ਹੀ ਇਸ ਪੂੰਜੀਵਾਦੀ ਸਮਾਜ ਦੀ ਸੱਚਾਈ ਭਾਸ਼ਣ ਦੇ ਰੂਪ ਵਿਚ ਪੇਸ਼ ਕੀਤੀ ਗਈ | ਸਕੂਲ ਦੇ ਡਾਇਰੈਕਟਰ ਮਨਜੀਤ ਸਾਂਘਾ ਤੇ ਪਿ੍ੰਸੀਪਲ ਚਾਰੂ ਸਿੰਘ ਪਨੂੰ ਵਲੋਂ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਉਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦੇ ਹੋਏ ਡਿਗਰੀਆਂ ਨਾਲ ਸਨਮਾਨਿਤ ਕੀਤਾ ਗਿਆ | ਸਮਾਗਮ ਦੌਰਾਨ ਅਧਿਆਪਕਾਵਾਂ ਦੀ ਰਹਿਨੁਮਾਈ ਹੇਠ ਵਿਦਿਆਰਥੀਆਂ ਨੇ ਇਮਾਨਦਾਰੀ, ਮਿਹਨਤ ਤੇ ਅਨੁਸ਼ਾਸਨ ਨਾਲ ਅੱਗੇ ਵਧਣ ਲਈ ਸਹੁੰ ਖਾਧੀ | ਸਮਾਗਮ ਦਾ ਅੰਤ ਕਰਦਿਆਂ ਸਕੂਲ ਦੇ ਚੇਅਰਮੈਨ ਰਜਿੰਦਰ ਸਿੰਘ ਸਾਂਘਾ ਵਲੋਂ ਵਿਦਿਆਰਥੀਆਂ ਨੂੰ ਇਹ ਸਮਝਾਇਆ ਗਿਆ ਕਿ ਉਨ੍ਹਾਂ ਦੇ ਇਸ ਜੀਵਨ ਪੰਧ ਵਿਚ ਬਹੁਤ ਸਾਰੀਆਂ ਚੁਣੌਤੀਆਂ ਆਉਣਗੀਆਂ ਪਰ ਹਮੇਸ਼ਾ ਸੱਚਾਈ ਤੇ ਮਿਹਨਤ ਨਾਲ ਇਨ੍ਹਾਂ ਚੁਣੌਤੀਆਂ ਦੇ ਉੱਤੇ ਚੱਲਣ ਦਾ ਰਾਹ ਚੁਣਿਆ ਜਾਵੇ | ਇਸ ਦੇ ਨਾਲ ਹੀ ਉਨ੍ਹਾਂ ਦੁਆਰਾ ਕਿਹਾ ਗਿਆ ਕਿ ਅਸਫ਼ਲਤਾ ਤੋਂ ਕਦੇ ਵੀ ਡਰਨਾ ਨਹੀਂ, ਕਿਉਂਕਿ ਅਸਫ਼ਲਤਾ ਹੀ ਸਫ਼ਲਤਾ ਦੀ ਪੌੜੀ ਹੁੰਦੀ ਹੈ |
Ad Position 22
No active advertisement
ਪਿਛਲੀ ਖ਼ਬਰ ਨਸ਼ਾ ਛੁਡਾਊ ਮੁਲਾਜ਼ਮ ਯੂਨੀਅਨ ਵਲੋਂ ਕਾਲੇ ਬਿੱਲੇ ਲਾ ਕੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਸੰਗ ਦੇ ਸਵਾਗਤ ਲਈ ਸੰਗਤਾਂ ਪੱਬਾਂ ਭਾਰ, ਥਾਂ-ਥਾਂ 'ਤੇ ਸਮਾਗਮ ਕਰਵਾਏ
Ad Position 24