ਨਰੋਟ ਮਹਿਰਾ, 2 ਮਾਰਚ (ਰਾਜ ਕੁਮਾਰੀ)- ਗੁਰਦੁਆਰਾ ਸ੍ਰੀ ਬਾਰਠ ਸਾਹਿਬ ਤੋਂ ਪੰਜ ਪਿਆਰਿਆਂ ਦੀ ਅਗਵਾਈ ਵਿਚ ਅਰਦਾਸ ਕਰਨ ਤੋਂ ਬਾਅਦ 16ਵੇਂ ਮਹਾਨ ਧਾਰਮਿਕ ਸੰਗ ਦਾ ਸ਼ੁੱਭ ਆਰੰਭ ਹੋਇਆ | ਸੰਗ ਵਿਚ ਸ਼ਾਮਿਲ ਸ਼ੋ੍ਰਮਣੀ ਅਕਾਲੀ ਦਲ ਬਾਦਲ ਪਾਰਟੀ ਦੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ, ਜ਼ਿਲ੍ਹਾ ਯੂਥ ਪ੍ਰਧਾਨ ਜਸਪ੍ਰੀਤ ਸਿੰਘ ਰਾਣਾ ਅਤੇ ਹੋਰ ਵਰਕਰਾਂ ਤੇ ਸੰਗਤਾਂ ਨੇ ਸ਼ਿਰਕਤ ਕੀਤੀ | ਜਾਣਕਾਰੀ ਦਿੰਦਿਆਂ ਸੰਗ ਦੇ ਸੰਚਾਲਕ ਡਾ: ਬਲਦੇਵ ਸਿੰਘ ਭੋਆ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 16ਵੇਂ ਮਹਾਨ ਧਾਰਮਿਕ ਸੰਗ ਦੀ ਆਰੰਭਤਾ ਗੁਰਦੁਆਰਾ ਸ੍ਰੀ ਬਾਰਠ ਸਾਹਿਬ ਤੋਂ ਹੋਈ | ਉਨ੍ਹਾਂ ਦੱਸਿਆ ਕਿ ਇਹ ਸੰਗ ਪਿੰਡ ਬਲਸੂਆ, ਜਸਵਾਲੀ, ਝਾਖੋਲਾਹੜੀ, ਕੋਟਲੀ ਤੋਂ ਪਠਾਨਚੱਕ, ਨੌਸ਼ਹਿਰਾ, ਅਖਰੋਟਾ, ਤਾਰਾਗੜ੍ਹ, ਜੋਗਰ, ਭੂਤ, ਮਰਾੜਾ, ਜੱਗੋਚੱਕ ਟਾਂਡਾ, ਉਗਰਾਂ, ਚਿੱਟੀ, ਗਾਹਲੜੀ ਆਦਿ ਪਿੰਡਾਂ ਵਿਚੋਂ ਹੁੰਦਾ ਹੋਇਆ ਰਾਤ ਗੁਰਦੁਆਰਾ ਟਾਹਲੀ ਸਾਹਿਬ ਗਾਹਲੜੀ ਵਿਖੇ ਵਿਰਸ਼ਾਮ ਕਰੇਗਾ | ਦੂਜੇ ਦਿਨ 3 ਮਾਰਚ ਦਿਨ ਮੰਗਲਵਾਰ ਧਾਰਮਿਕ ਸੰਗ ਅਗਲੇ ਪੜਾਅ ਲਈ ਪਿੰਡ ਚੱਕਰਾਜਾ, ਤਾਜ਼ਪੁਰ, ਠੁੰਡੀ, ਦੋਰਾਂਗਲਾ, ਥੰਮਣ, ਨੰਗਲ, ਡਾਲਾ, ਡੁਗਰੀ, ਆਦੀਆਂ, ਬਾਊਪੁਰ, ਚੌੜਾ, ਸੋਡ, ਦੋਸਤਪੁਰ, ਸ਼ਹੂਰ ਆਦਿ ਪਿੰਡਾਂ ਵਿਚੋਂ ਹੁੰਦਾ ਹੋਇਆ ਰਾਤ ਬੋਹੜ ਬਡਾਲਾ ਵਿਖੇ ਵਿਸ਼ਰਾਮ ਕਰੇਗਾ | ਉਨ੍ਹਾਂ ਦੱਸਿਆ ਕਿ 4 ਮਾਰਚ ਦਿਨ ਬੁੱਧਵਾਰ ਇਹ ਧਾਰਮਿਕ ਸੰਗ ਅਗਲੇ ਪੜਾਅ ਲਈ ਪਿੰਡ ਸ਼ਾਲੇ ਚੱਕ, ਰੁਡਿਆਣਾ, ਪੀਰੋ ਠੁੰਡੀ, ਬਰੀਲਾ, ਧੀਦੋਵਾਲ, ਰੋਸਾ, ਪਕੀਵਾਂ, ਲੋਪਾ, ਮੀਰ ਕਚਾਨਾ, ਭਗਠਾਨਾ, ਅਗਵਾਨ ਤੋਂ ਹੁੰਦੇ ਹੋਏ ਸ਼ਾਮ 6 ਵਜੇ ਡੇਰਾ ਬਾਬਾ ਨਾਨਕ ਵਿਖੇ ਪਹੁੰਚੇਗਾ ਜਿੱਥੇ ਸੰਗਤਾਂ ਨਤਮਸਤਕ ਹੋਣਗੀਆਂ | ਗੁਰਦੁਆਰਾ ਪ੍ਰਬੰਧਕਾਂ ਤੇ ਇਲਾਕੇ ਦੀਆਂ ਸੰਗਤਾਂ ਵਲੋਂ ਸੰਗ ਦਾ ਭਰਵਾਂ ਸਵਾਗਤ ਕੀਤਾ ਜਾਵੇਗਾ ਉੱਥੇ ਹੀ ਸੰਗਤਾਂ ਲਈ ਵੱਖ-ਵੱਖ ਚਾਹ ਪਕੌੜੇ ਦੇ ਲੰਗਰ ਵੀ ਲਗਾਏ ਜਾਣਗੇ | ਇਸ ਮੌਕੇ ਮੈਨੇਜਰ ਗੁਰਦੁਆਰਾ ਸ੍ਰੀ ਬਾਰਠ ਸਾਹਿਬ, ਹੈੱਡ ਗ੍ਰੰਥੀ ਸੁਖਰਾਜ ਸਿੰਘ, ਰਵਿੰਦਰ ਸਿੰਘ ਜੱਗਾ, ਕੰਵਲ ਸੁਜਾਨ ਸਿੰਘ, ਜੋਗਾ ਸਿੰਘ ਮੱਲੀ, ਦਲਜੀਤ ਸਿੰਘ ਮਾਹੀਚੱਕ, ਸੁਖਦੇਵ ਸਿੰਘ ਧਲੋਰੀਆ, ਦਲਬੀਰ ਸਿੰਘ ਕੀੜੀ ਕੰਢਿਆਲ, ਸੰਦੀਪ ਸਿੰਘ ਭਗਵਾਲ, ਗੁਰਜਿੰਦਰ ਸਿੰਘ ਪਠਾਨਚੱਕ, ਅਮਰੀਕ ਸਿੰਘ ਭੋਆ, ਸੰਦੀਪ ਸਿੰਘ ਅਖਵਾੜਾ, ਜਗਦੀਪ ਸਿੰਘ ਲੱਬਾ, ਗੁਰਸੇਵਕ ਸਿੰਘ ਕੋਠੇ ਨੰਗਲ, ਰਾਜਨ ਸ਼ਰਮਾ ਭੋਆ, ਨਰਵੀਰ ਸਿੰਘ ਨੀਰੂ ਆਦਿ ਹਾਜ਼ਰ ਸਨ |