18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਰਾਸ਼ਟਰੀ ਰਾਜ ਮਾਰਗ ਮਾਧੋਪੁਰ ਵਿਖੇ ਹੁੰਦੀ ਡਰਾਈਵਰਾਂ ਦੀ ਲੁੱਟ ਖਸੁੱਟ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਨਹੀਂ ਰੋਕ ਪਾ ਰਹੀ ਪੁਲਿਸ

Ad Position 21
No active advertisement
ਅਜੀਤ ਡੈਸਕ 03-03-2026
ਮਾਧੋਪੁਰ, 2 ਮਾਰਚ (ਮਹਿਰਾ)- ਜੰਮੂ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਮਾਧੋਪੁਰ ਤੋਂ ਸੁਜਾਨਪੁਰ ਤੱਕ ਰੋਜ਼ਾਨਾ ਹੁੰਦੀ ਡਰਾਈਵਰਾਂ ਦੀ ਲੁੱਟ ਖਸੁੱਟ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਪੁਲਿਸ ਰੋਕਣ ਵਿਚ ਨਕਾਮ ਹੁੰਦੀ ਦਿੱਖ ਰਹੀ ਹੈ | ਜਾਣਕਾਰੀ ਅਨੁਸਾਰ ਬੀਤੀ ਰਾਤ ਮਾਧੋਪੁਰ ਵਿਖੇ ਇਕ ਖੜੇ ਟਰਾਲੇ ਦੇ ਚੋਰ ਦੋ ਟਾਇਰ ਖ਼ੋਲ ਕੇ ਲੈ ਗਏ | ਜਾਣਕਾਰੀ ਅਨੁਸਾਰ ਆਏ ਦਿਨ ਚੋਰ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਆ ਰਹੇ ਹਨ | ਉੱਥੇ ਹੀ ਦੁਕਾਨਦਾਰਾਂ ਤੇ ਡਰਾਈਵਰਾਂ ਵਲੋਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਹੁੰਦੀਆਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਸ਼ਰਾਰਤੀ ਅਨਸਰਾਂ 'ਤੇ ਪੈਨੀ ਨਜ਼ਰ ਰੱਖੀ ਜਾਵੇ ਅਤੇ ਉਨ੍ਹਾਂ ਨੂੰ ਫੜ ਕੇ ਸਲਾਖ਼ਾਂ ਪਿੱਛੇ ਸੁੱਟਿਆ ਜਾਵੇ |
Ad Position 22
No active advertisement
ਪਿਛਲੀ ਖ਼ਬਰ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਨੂੰ ਅਦਾਲਤ ਵਲੋਂ ਬਰੀ ਕਰਨਾ ਸੱਚਾਈ ਦੀ ਵੱਡੀ ਜਿੱਤ-ਠੇਕੇਦਾਰ ਅਮਰਜੀਤ ਸਿੰਘ ਅਗਲੀ ਖ਼ਬਰ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਦਫ਼ਤਰ ਪੁੱਜਣ 'ਤੇ ਵਿਧਾਇਕਾ ਅਰੁਣਾ ਚੌਧਰੀ ਦਾ ਨਿੱਘਾ ਸਵਾਗਤ
Ad Position 24