18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਅਨੰਤ ਇਲੈਵਨ ਤੇ ਐੱਚ.ਡੀ. ਇਲੈਵਨ ਵਿਚਕਾਰ ਕਿ੍ਕਟ ਮੁਕਾਬਲਾ ਹੋਇਆ

Ad Position 21
No active advertisement
ਅਜੀਤ ਡੈਸਕ 03-03-2026
ਪਠਾਨਕੋਟ, 2 ਮਾਰਚ (ਸੰਧੂ)- ਪਠਾਨਕੋਟ ਵਿਚ ਹੋਏ ਇਕ ਕਿ੍ਕਟ ਮੈਚ ਵਿਚ ਅਨੰਤ ਇਲੈਵਨ ਅਤੇ ਐਚ.ਡੀ. ਇਲੈਵਨ ਦੇ ਵਿਚਕਾਰ ਕਿ੍ਕਟ ਮੈਚ ਖੇਡਿਆ ਗਿਆ ਜਿਸ ਵਿਚ ਐਚ.ਡੀ. ਇਲੈਵਨ ਦੇ ਖਿਡਾਰੀਆਂ ਨੇ 20 ਓਵਰਾਂ ਵਿਚ 175 ਦੌੜਾਂ ਬਣਾਈਆਂ | ਦੂਜੇ ਪਾਸੇ ਅਨੰਤ ਇਲੈਵਨ ਨੇ 16 ਓਵਰਾਂ ਵਿਚ 176 ਦੌੜਾਂ ਬਣਾ ਕੇ ਮੈਚ ਜਿੱਤ ਲਿਆ | ਰੋਹਿਤ ਬਾਂਸਲ ਨੂੰ 25 ਗੇਂਦਾਂ ਵਿਚ 50 ਦੌੜਾਂ ਬਣਾਉਣ ਲਈ ਮੈਨ ਆਫ ਦ ਮੈਚ ਐਲਾਨਿਆ ਗਿਆ | ਇਸ ਮੌਕੇ ਸੀ.ਐੱਸ.ਸੀ. ਸੁਸਾਇਟੀ ਪੰਜਾਬ ਦੇ ਪ੍ਰਧਾਨ ਅਨੁਜ ਸ਼ਰਮਾ ਨੇ ਮੈਚ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਖਿਡਾਰੀਆਂ ਦਾ ਮਨੋਬਲ ਵਧਾਇਆ | ਜੇਤੂ ਟੀਮ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਉਨ੍ਹਾਂ ਕਿਹਾ ਕਿ ਨੌਜਵਾਨਾਂ ਲਈ ਖੇਡਾਂ ਵਿਚ ਦਿਲਚਸਪੀ ਲੈਣਾ ਬਹੁਤ ਜ਼ਰੂਰੀ ਹੈ | ਸਾਡੇ ਨੌਜਵਾਨ ਸਾਡੇ ਦੇਸ਼ ਦਾ ਭਵਿੱਖ ਹਨ ਤੇ ਦੇਸ਼ ਦਾ ਭਵਿੱਖ ਖਿਡਾਰੀ ਹੋਣਾ ਚਾਹੀਦਾ ਹੈ | ਸਾਰੇ ਬੱਚਿਆਂ ਨੂੰ ਖੇਡਾਂ ਵਿਚ ਵਧੇਰੇ ਦਿਲਚਸਪੀ ਲੈਣੀ ਚਾਹੀਦੀ ਹੈ | ਬੱਚਿਆਂ ਨੂੰ ਸਿਖਲਾਈ ਦੇਣ ਵਾਲੇ ਕੋਚ ਬਿ੍ਟਨੀ ਤੇ ਰਿੰਕੂ ਨੂੰ ਵੀ ਸਨਮਾਨਿਤ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਏਸ਼ੀਅਨ ਗੇਮ 'ਚ ਸੋਨ ਤਗਮੇ ਜਿੱਤਣ ਵਾਲੀ ਦਿਕਸ਼ਿਤ ਚਲੋਤਰਾ ਦਾ ਪਠਾਨਕੋਟ ਪਹੁੰਚਣ 'ਤੇ ਨਿੱਘਾ ਸਵਾਗਤ ਅਗਲੀ ਖ਼ਬਰ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਨੂੰ ਅਦਾਲਤ ਵਲੋਂ ਬਰੀ ਕਰਨਾ ਸੱਚਾਈ ਦੀ ਵੱਡੀ ਜਿੱਤ-ਠੇਕੇਦਾਰ ਅਮਰਜੀਤ ਸਿੰਘ
Ad Position 24