19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਹਸਤ ਸ਼ਿਲਪ ਕਾਲਜ ਬਟਾਲਾ ਵਲੋਂ ਅੰਮਿ੍ਤਸਰ ਵਿਖੇ ਵਿੱਦਿਅਕ ਟੂਰ ਰਵਾਨਾ

Ad Position 21
No active advertisement
ਅਜੀਤ ਡੈਸਕ 04-03-2026
ਬਟਾਲਾ, 3 ਮਾਰਚ (ਸਤਿੰਦਰ ਸਿੰਘ)-ਹਸਤ ਸ਼ਿਲਪ ਡਿਗਰੀ ਕਾਲਜ ਅਤੇ ਆਈ.ਟੀ.ਆਈ. ਦੇ ਵਿਦਿਆਰਥੀਆਂ ਵਲੋਂ ਪਿ੍ੰਸੀਪਲ ਅਨੀਤਾ ਕਟੌਚ ਤੇ ਸਮੂਹ ਅਧਿਆਪਕਾਂ ਦੀ ਅਗਵਾਈ ਤੇ ਨਿਗਰਾਨੀ ਹੇਠ ਸ੍ਰੀ ਅੰਮਿ੍ਤਸਰ ਵਿਖੇ ਇਕ ਵਿੱਦਿਅਕ ਟੂਰ ਲਗਾਹਿਆ ਗਿਆ | ਇਸ ਟੂਰ ਨੂੰ ਕਾਲਜ ਦੇ ਮੈਨੇਜਿੰਗ ਡਾਇਰੈਕਟਰ ਅਰੁਣ ਕੁਮਾਰ ਜੇ.ਈ. ਤੇ ਡਿਗਰੀ ਕਾਲਜ ਦੇ ਕੋਆਰਡੀਨੇਟਰ ਸਰਬਜੀਤ ਕੌਰ ਵਲੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ | ਇਸ ਵਿੱਦਿਅਕ ਟੂਰ ਦੌਰਾਨ ਸਭ ਤੋਂ ਪਹਿਲਾਂ ਵਿਦਿਆਰਥੀਆਂ ਨੇ ਪੰਜਾਬੀ ਵਿਰਸੇ ਤੇ ਸੱਭਿਆਚਾਰ ਦੀ ਝਲਕ ਪੇਸ਼ ਕਰਦੀ ਜੰਡਿਆਲਾ ਵਿਖੇ ਬਣਾਈ ਗਈ ਹਵੇਲੀ ਜਾ ਕੇ ਆਪਣੇ ਦੇ ਚਾਵਾਂ ਨੂੰ ਪੂਰਾ ਕਰਦਿਆਂ ਵੱਖ-ਵੱਖ ਆਈਟਮਾਂ ਦਾ ਆਨੰਦ ਮਾਣਿਆ ਤੇ ਖੂਬ ਮਸਤੀ ਕੀਤੀ | ਇਸ ਤੋਂ ਬਾਅਦ ਅਗਲੇ ਪੜਾਅ ਵਿਚ ਬੱਚਿਆਂ ਨੂੰ ਰਾਮ ਤੀਰਥ ਮੰਦਿਰ ਦੇ ਦਰਸ਼ਨ ਕਰਵਾਏ ਗਏ ਤੇ ਇਸ ਪ੍ਰਾਚੀਨ ਮੰਦਰ ਦੀ ਮਹੱਤਤਾ ਤੋਂ ਜਾਣੂ ਕਰਵਾਉਂਦਿਆਂ ਬਾਬਾ ਬਾਲੀਮੀਕਿ ਦੇ ਮੰਦਰ ਦੇ ਦਰਸ਼ਨ ਦੀਦਾਰੇ ਕੀਤੇ ਗਏ ਤੇ ਸ੍ਰੀ ਰਾਮ ਚੰਦਰ ਜੀ ਦੇ ਪਤਨੀ ਮਾਤਾ ਸੀਤਾ ਜੀ ਅਤੇ ਲਵ-ਕੁਸ਼ ਦੇ ਜਨਮ ਅਸਥਾਨਾ ਦੇ ਦਰਸ਼ਨ ਕਰਦਿਆਂ ਉਨ੍ਹਾਂ ਦੀ ਮਹਿਮਾ ਦੇ ਗੁਣਗਾਣ ਗਾਏ | ਅਖੀਰਲੇ ਪੜ੍ਹਾਅ ਦੌਰਾਨ ਸਭ ਵਿਦਿਆਰਥੀਆਂ ਵਲੋਂ ਵਾਰ ਮੈਮੋਰੀਅਲ ਦੀ ਯਾਤਰਾ ਕੀਤੀ, ਜਿਸ ਵਿਚ ਦੇਸ਼ ਭਗਤਾਂ, ਸੂਰਵੀਰਾਂ ਤੇ ਮਹਾਨ ਯੋਧਿਆਂ ਦੀਆਂ ਜੀਵਨ ਨਾਲ ਸੰਬੰਧਤ ਬਣਾਈਆਂ ਗੈਲਰੀਆਂ ਨੂੰ ਦੇਖ ਕੇ ਸਭ ਵਿਦਿਆਰਥੀਆਂ ਨੇ ਆਪਣੇ ਮਹਾਨ ਵਿਰਸੇ 'ਤੇ ਮਾਣ ਮਹਿਸ਼ੂਸ ਕਰਦਿਆਂ ਕੈਮਰੇ 'ਚੋਂ ਫੋਟੋਆਂ ਨੂੰ ਕੈਦ ਕਰਦਿਆਂ ਇਨ੍ਹਾਂ ਪੜ੍ਹਾਅ ਨੂੰ ਯਾਦਗਾਰੀ ਪਲ ਬਣਾਇਆ ਗਿਆ | ਇਸ ਮੌਕੇ ਸਮੂਹ ਸਟਾਫ ਮੈਂਬਰਾਂ ਵਿਚ ਲੈਕਚਰਾਰ ਮਨਜੀਤ ਸਿੰਘ, ਰਾਜਵਿੰਦਰ ਕੌਰ, ਸ਼ਰਨਜੀਤ ਕੌਰ, ਮਨਦੀਪ ਕੌਰ, ਬਲਜੀਤ ਕੌਰ, ਗੁਰਵਿੰਦਰ ਸਿੰਘ, ਜੈਸਮੀਨ ਕੌਰ, ਅਮਰਜੋਤੀ, ਮਨਜਿੰਦਰ ਕੌਰ, ਮਾਨਸੀ ਮੈਡਮ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਿਦਿਆਰਥੀ ਵਰਗ ਹਾਜ਼ਰ ਸੀ |
Ad Position 22
No active advertisement
ਪਿਛਲੀ ਖ਼ਬਰ ਸਰਬਸੰਮਤੀ ਨਾਲ ਚੁਣੀਆਂ ਪੰਚਾਇਤਾਂ ਦਾ ਗਰਾਂਟਾਂ ਦੇ ਚੈੱਕ ਵੰਡ ਕੇ ਵਾਅਦਾ ਕੀਤਾ ਪੂਰਾ-ਸ਼ਮਸ਼ੇਰ ਸਿੰਘ ਅਗਲੀ ਖ਼ਬਰ 73 ਸਾਲਾ ਮਾਸਟਰ ਕੇਵਲ ਸਿੰਘ ਭੱਟੀਵਾਲ ਨੇ 800 ਤੇ 1500 ਮੀਟਰ ਦੌੜ 'ਚ ਮਾਰਿਆ ਮਾਰਕਾ
Ad Position 24