ਪਠਾਨਕੋਟ, 3 ਮਾਰਚ (ਵਿਨੋਦ)-ਵਿਸ਼ਵ ਹਿੰਦੂ ਪ੍ਰੀਸ਼ਦ ਬਜਰੰਗ ਦਲ ਜ਼ਿਲ੍ਹਾ ਪਠਾਨਕੋਟ ਨੇ ਜ਼ਿਲ੍ਹਾ ਉਪ ਪ੍ਰਧਾਨ ਸਰੋਜ ਬਾਲਾ ਦੀ ਪ੍ਰਧਾਨਗੀ ਹੇਠ ਮੀਟਿੰਗ ਦਾ ਆਯੋਜਨ ਕੀਤਾ | ਮੀਟਿੰਗ ਵਿਚ ਵਿਸ਼ਵ ਹਿੰਦੂ ਪ੍ਰੀਸ਼ਦ ਬਜਰੰਗ ਦਲ ਦੇ ਮੁੱਖ ਜ਼ਿਲ੍ਹਾ ਅਤੇ ਸ਼ਹਿਰ ਪੱਧਰੀ ਅਧਿਕਾਰੀਆਂ ਨੇ ਹਿੱਸਾ ਲਿਆ | ਜ਼ਿਲ੍ਹਾ ਸਹਿ-ਮੰਤਰੀ ਐਡਵੋਕੇਟ ਰਮਨ ਠਾਕੁਰ ਨੇ ਮੀਟਿੰਗ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਈ ਮਹੱਤਵਪੂਰਨ ਵਿਸ਼ਿਆਂ 'ਤੇ ਚਰਚਾ ਕੀਤੀ ਗਈ | ਅਧਿਕਾਰੀਆਂ ਤੋਂ ਧਰਮ ਰਕਸ਼ਾ ਨਿਧੀ, ਸੰਗਠਨ ਦੇ ਵਿਸਥਾਰ ਅਤੇ ਆਉਣ ਵਾਲੇ ਸਮਾਗਮਾਂ ਬਾਰੇ ਸੁਝਾਅ ਵੀ ਮੰਗੇ ਗਏ | ਮੀਟਿੰਗ ਵਿਚ ਸਾਰੇ ਵਲੰਟੀਅਰਾਂ ਅਤੇ ਅਧਿਕਾਰੀਆਂ ਦਾ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਸੂਬਾਈ ਮੀਟਿੰਗ ਅਤੇ ਆਰ.ਐਸ.ਐਸ. ਮੁਖੀ ਦੇ ਦੌਰੇ ਦੌਰਾਨ ਵਿਸ਼ਵ ਹਿੰਦੂ ਪ੍ਰੀਸ਼ਦ ਨੂੰ ਸੌਂਪੀਆਂ ਗਈਆਂ ਜ਼ਿੰਮੇਵਾਰੀਆਂ ਨੂੰ ਸਫਲਤਾ ਪੂਰਵਕ ਨਿਭਾਉਣ ਲਈ ਧੰਨਵਾਦ ਕੀਤਾ ਗਿਆ | ਇਸ ਮੌਕੇ ਇੰਦਰਪਾਲ ਸ਼ਰਮਾ ਜ਼ਿਲ੍ਹਾ ਖ਼ਜ਼ਾਨਚੀ ਵਿਹਿਪ, ਰਜਨੀਸ਼ ਕੁਮਾਰ ਪਬਲਿਸਿਟੀ ਹੈਡ ਵਿਹਿਪ, ਰਿਤੂ ਸ਼ਰਮਾ ਜ਼ਿਲ੍ਹਾ ਕੋਆਰਡੀਨੇਟਰ ਮਾਤਰੀ ਸ਼ਕਤੀ, ਡਾ: ਸਵਿਤਾ ਜ਼ਿਲ੍ਹਾ ਕੋਆਰਡੀਨੇਟਰ ਦੁਰਗਾ ਵਾਹਿਨੀ, ਵਿਸ਼ਾਲ ਚੌਹਾਨ ਜ਼ਿਲ੍ਹਾ ਕੋਆਰਡੀਨੇਟਰ ਬਜਰੰਗ ਦਲ, ਅੰਕਿਤ ਮਹਾਜਨ ਸਿਟੀ ਪ੍ਰਧਾਨ ਵਿਹਿਪ, ਵਿਹਿਪ ਸ਼ਹਿਰੀ ਕੋਆਰਡੀਨੇਟਰ ਬਜਰੰਗ ਦਲ, ਪਿ੍ੰ: ਕੁਮਾਰ, ਸਿਟੀ ਮੀਤ ਪ੍ਰਧਾਨ ਸਰੋਜ ਬਾਲਾ, ਜ਼ਿਲ੍ਹਾ ਮੀਤ ਪ੍ਰਧਾਨ ਨੀਲਮ ਖੈਰ, ਸਤਿਸੰਗ ਮੁਖੀ ਹਰਿਕਿ੍ਸ਼ਨ ਮਹਾਜਨ ਚੇਅਰਮੈਨ ਕਾਮਧੇਨੂ ਗਊਸ਼ਾਲਾ ਅਤੇ ਵਿਗਿਆਨ ਕੇਂਦਰ, ਬਲਦੇਵ ਮਹਾਜਨ ਪ੍ਰਧਾਨ ਕਾਮਧੇਨੂ ਗਊਸ਼ਾਲਾ ਅਤੇ ਵਿਗਿਆਨ ਕੇਂਦਰ, ਸੰਜੀਵ ਮਹਾਜਨ ਮੀਤ ਪ੍ਰਧਾਨ ਕਾਮਧੇਨੂ ਗਊਸ਼ਾਲਾ ਅਤੇ ਵਿਗਿਆਨ ਕੇਂਦਰ ਆਦਿ ਵੀ ਹਾਜ਼ਰ ਸਨ |