20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਸ੍ਰੀ ਰਾਧਾ ਕਿ੍ਸ਼ਨ ਮੰਦਿਰ ਵਿਖੇ ਧੂਮਧਾਮ ਨਾਲ ਮਨਾਈ ਹੋਲੀ

Ad Position 21
No active advertisement
ਅਜੀਤ ਡੈਸਕ 04-03-2026
ਪਠਾਨਕੋਟ, 3 ਮਾਰਚ (ਸੰਧੂ)-ਪਠਾਨਕੋਟ ਦੇ ਮੁਹੱਲਾ ਸਾਹਿਬਜ਼ਾਦਿਆਂ ਸਥਿਤ ਸ੍ਰੀ ਰਾਧਾ ਕਿ੍ਸ਼ਨ ਮੰਦਿਰ ਵਿਖੇ ਹੋਲੀ ਦਾ ਪਵਿੱਤਰ ਤਿਉਹਾਰ ਬਹੁਤ ਉਤਸ਼ਾਹ, ਖ਼ੁਸ਼ੀ ਅਤੇ ਸ਼ਰਧਾ ਨਾਲ ਮਨਾਇਆ ਗਿਆ | ਮੰਦਿਰ ਦੇ ਪਰਿਸਰ ਨੂੰ ਰੰਗ-ਬਿਰੰਗੇ ਫੁੱਲਾਂ ਅਤੇ ਆਕਰਸ਼ਕ ਸਜਾਵਟ ਨਾਲ ਸਜਾਇਆ ਗਿਆ ਸੀ | ਜਿਸ ਨਾਲ ਭਗਤੀ ਭਰਿਆ ਮਾਹੌਲ ਬਣਿਆ | ਪ੍ਰੋਗਰਾਮ ਦੀ ਸ਼ੁਰੂਆਤ ਪੰਡਿਤ ਕਮਲ ਪੰਤ ਦੁਆਰਾ ਭਗਵਾਨ ਸ੍ਰੀ ਰਾਧਾ-ਕਿ੍ਸ਼ਨ ਦੀ ਵਿਸ਼ੇਸ਼ ਪੂਜਾ ਅਤੇ ਆਰਤੀ ਨਾਲ ਹੋਈ | ਇਸ ਤੋਂ ਬਾਅਦ ਮਧੂ ਪੰਤ ਅਤੇ ਲਤਾ ਪੰਤ ਨੇ ਭਗਵਾਨ ਸ੍ਰੀ ਕਿ੍ਸ਼ਨ ਦੀ ਮਹਿਮਾ ਦਾ ਗੁਣਗਾਨ ਕਰਦੇ ਹੋਏ ਭਜਨ ਅਤੇ ਕੀਰਤਨ ਗਾਏ | ਸ਼ਰਧਾਲੂਆਂ ਨੇ ਰਵਾਇਤੀ ਹੋਲੀ ਗੀਤਾਂ 'ਤੇ ਫੁੱਲਾਂ ਨਾਲ ਹੋਲੀ ਖੇਡੀ ਅਤੇ ਇਕ ਦੂਜੇ ਨੂੰ ਗੁਲਾਲ ਨਾਲ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਕਲਾਥ ਮਰਚੈਂਟ ਐਸੋਸੀਏਸ਼ਨ ਅੱਜ ਡਾਕਘਰ ਚੌਕ ਵਿਚ ਹੋਲੀ ਮਨਾਏਗੀ-ਭਾਰਤ, ਕਮਲ ਅਗਲੀ ਖ਼ਬਰ ਜ਼ਿਲ੍ਹਾ ਹੈਲਥ ਅਫ਼ਸਰ ਵਲੋਂ ਖਾਣ-ਪੀਣ ਦੀਆਂ ਦੁਕਾਨਾਂ 'ਤੇ ਛਾਪਾ, ਕਈਆਂ ਦੇ ਸੈਂਪਲ ਭਰੇ
Ad Position 24