ਪਠਾਨਕੋਟ, 3 ਮਾਰਚ (ਸੰਧੂ)- ਅੱਜ ਸ਼੍ਰੋਮਣੀ ਅਕਾਲੀ ਦਲ ਪਠਾਨਕੋਟ ਦੇ ਅਬਜ਼ਰਵਰ ਗੁਰਬਚਨ ਸਿੰਘ ਬੱਬੇਹਾਲੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪਠਾਨਕੋਟ ਪ੍ਰਧਾਨ ਸੁਰਿੰਦਰ ਸਿੰਘ ਕੰਵਰ ਮਿੰਟੂ ਦੀ ਪ੍ਰੇਰਨਾ ਨਾਲ ਜ਼ਿਲ੍ਹਾ ਪਠਾਨਕੋਟ ਦੇ 'ਆਪ' ਤੇ ਕਾਂਗਰਸ ਪਾਰਟੀ ਨਾਲ ਜੁੜੇ ਅਹੁਦੇਦਾਰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਪ੍ਰਧਾਨ ਦੀ ਹਾਜ਼ਰੀ ਵਿਚ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਏ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਉਨ੍ਹਾਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ | ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਕੰਵਰ ਮਿੰਟੂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਪਠਾਨਕੋਟ ਤੋਂ ਆਮ ਆਦਮੀ ਪਾਰਟੀ ਦੇ ਮਨਵਾਲ ਪ੍ਰਭਾਰੀ ਸੰਜੀਵ ਕੁਮਾਰ ਆਪਣੇ ਸਾਥੀਆਂ ਕੁਲਦੀਪ ਸਿੰਘ ਸਾਬਕਾ ਸਰਪੰਚ, ਭਾਗ ਸਿੰਘ ਸਾਬਕਾ ਸਰਪੰਚ, ਰਮਨ ਕੁਮਾਰ ਸਾਬਕਾ ਸਰਪੰਚ, ਜਗੀਰ ਸਿੰਘ ਸਾਬਕਾ ਸਰਪੰਚ, ਨਰਿੰਦਰ ਸਿੰਘ ਮੈਂਬਰ ਪੰਚਾਇਤ, ਭੁਪਿੰਦਰ ਸਿੰਘ ਸਾਬਕਾ ਪੰਚਾਇਤ ਮੈਂਬਰ, ਰਾਜੇਸ਼ ਥਾਪਾ ਸਾਬਕਾ ਪੰਚਾਇਤ ਮੈਂਬਰ, ਸੁਭਾਸ਼ ਪਠਾਨੀਆ ਪੰਚਾਇਤ ਮੈਂਬਰ, ਸੁਲਿੰਦਰ ਸਿੰਘ ਸੈਣੀ ਸਾਬਕਾ ਸਰਪੰਚ, ਸਰਪੰਚ ਜੋਗਿੰਦਰ ਪਾਲ, ਸਰਪੰਚ ਤੇਜਿੰਦਰ ਕੁਮਾਰ ਸੈਣੀ, ਸ਼ਕਤੀ ਸਿੰਘ ਪੰਚਾਇਤ ਮੈਂਬਰ, ਸਾਬਕਾ ਕੌਂਸਲਰ ਪ੍ਰਮੋਦ ਸਿੰਘ, ਕੰਵਰ ਸਿੰਘ ਪਠਾਨੀਆ ਵਾਈਸ ਪ੍ਰਧਾਨ, ਸਰਪੰਚ ਸੁਰਿੰਦਰ ਸਿੰਘ ਪਠਾਨੀਆ, ਪੰਚਾਇਤ ਮੈਂਬਰ ਨਰੇਸ਼ ਕੁਮਾਰ, ਸਰਪੰਚ ਯੁਵਰਾਜ ਸਿੰਘ, ਪੰਚਾਇਤ ਮੈਂਬਰ ਸਾਹਿਲ ਸੈਣੀ, ਸਰਪੰਚ ਮਹੇਸ਼ ਕੁਮਾਰ, ਰਾਹੁਲ ਚੌਧਰੀ, ਰਜੇਸ਼ ਕੁਮਾਰ ਸਮੇਤ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਏ | ਪਾਰਟੀ ਪ੍ਰਧਾਨ ਇਨ੍ਹਾਂ ਸਾਰੇ ਆਗੂਆਂ ਦਾ ਸ਼੍ਰੋਮਣੀ ਅਕਾਲੀ ਦਲ ਵਿਚ ਸਵਾਗਤ ਹੈ ਤੇ ਅਸੀਂ ਵਿਸ਼ਵਾਸ ਦਿਵਾਉਂਦੇ ਹਾਂ ਕਿ ਸਭ ਨੂੰ ਪਾਰਟੀ ਵਿਚ ਬਣਦਾ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ | ਇਸ ਮੌਕੇ ਪਠਾਨਕੋਟ ਜ਼ਿਲ੍ਹਾ ਅਬਜ਼ਰਵਰ ਗੁਰਬਚਨ ਸਿੰਘ ਬੱਬੇਹਾਲੀ, ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਇੰਚਾਰਜ ਸੁਰਿੰਦਰ ਸਿੰਘ ਕੰਵਰ ਮਿੰਟੂ, ਭੋਆ ਹਲਕਾ ਇੰਚਾਰਜ ਰਵੀ ਮੋਹਨ, ਸਰਕਲ ਪ੍ਰਧਾਨ ਹਰਪ੍ਰੀਤ ਸਿੰਘ ਰਾਜਾ, ਯੂਥ ਪ੍ਰਧਾਨ ਗੁਰਪ੍ਰੀਤ ਸਿੰਘ ਗੁਰੂ, ਮੀਤ ਪ੍ਰਧਾਨ ਪੰਜਾਬ ਟਰਾਂਸਪੋਰਟ ਵਿੰਗ ਗੁਰਮੀਤ ਸਿੰਘ ਕਾਹਲੋਂ ਅਤੇ ਮੀਤ ਪ੍ਰਧਾਨ ਪੰਜਾਬ ਐਸ.ਓ.ਆਈ. ਅਨਹੱਦ ਪ੍ਰਭਾਕਰ ਆਦਿ ਹਾਜ਼ਰ ਸਨ |