ਡੇਰਾ ਬਾਬਾ ਨਾਨਕ, 5 ਮਾਰਚ (ਵਿਜੇ ਸ਼ਰਮਾ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਅੰਗ ਦੇ ਬਸਤਰ ਸ੍ਰੀ ਚੋਲਾ ਸਾਹਿਬ ਦੇ ਦਰਸ਼ਨਾਂ ਦੀ ਤਾਂਘ ਲੈ ਕੇ ਡੇਰਾ ਬਾਬਾ ਨਾਨਕ ਪਹੁੰਚੀ ਪੈਦਲ ਸੰਗ ਯਾਤਰਾ ਦਾ ਸਾਬਕਾ ਕੈਬਨਿਟ ਮੰਤਰੀ ਜਥੇ. ਸੁੱਚਾ ਸਿੰਘ ਲੰਗਾਹ, ਸਤਨਾਮ ਸਿੰਘ ਗੋਸਲ ਮੈਨੇਜਰ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਤੇ ਇਲਾਕੇ ਦੀਆਂ ਸੰਗਤਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ | ਜਥੇ. ਲੰਗਾਹ ਵਲੋਂ ਸੰਗ ਮੇਲੇ 'ਚ ਸ਼ਾਮਲ ਸ਼ਖਸੀਅਤਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਉ ਭੇਟ ਕੀਤੇ ਗਏ | ਇਸ ਮੌਕੇ ਪ੍ਰੀਤਮ ਸਿੰਘ ਸਰਕਲ ਪ੍ਰਧਾਨ, ਬਲਵਿੰਦਰ ਸਿੰਘ ਸਾ. ਸਰਪੰਚ, ਅਮਰੀਕ ਸਿੰਘ ਨੜਾਂਵਾਲੀ, ਅਜੀਤ ਸਿੰਘ ਗੋਸਲ, ਹਰਜਿੰਦਰ ਸਿੰਘ ਲਾਲੇਨੰਗਲ, ਬਲਜਿੰਦਰ ਸਿੰਘ ਢਿਲਵਾਂ, ਮਲਕੀਤ ਸਿੰਘ, ਹੁਸ਼ਿਆਰ ਸਿੰਘ ਗੋਸਲ ਆਦਿ ਹਾਜ਼ਰ ਸਨ |