ਹਰਚੋਵਾਲ, 5 ਮਾਰਚ (ਭਾਮ, ਢਿੱਲੋਂ)-ਪਿੰਡ ਭਾਮ ਦੇ ਨੌਜਵਾਨ ਕਬੱਡੀ ਖਿਡਾਰੀ ਅਤੇ ਇੰਟਰਨੈਸ਼ਨਲ ਰੈਫ਼ਰੀ ਇੰਦਰਜੀਤ ਸਿੰਘ ਰਿਆੜ ਦੀ ਅਗਵਾਈ ਹੇਠ ਨੌਜਵਾਨਾਂ ਵਲੋਂ ਐੱਨ.ਆਰ.ਆਈ. ਵੀਰਾਂ ਤੇ ਇਲਾਕੇ ਦੇ ਸਹਿਯੋਗ ਨਾਲ ਸ੍ਰੀ ਚੋਲਾ ਸਾਹਿਬ ਦੇ ਮੇਲੇ ਨੂੰ ਸਮਰਪਿਤ ਸਾਲਾਨਾ ਕਬੱਡੀ ਕੱਪ ਔਲਖ ਮੋੜ (ਭਾਮ) ਵਿਖੇ ਕਰਵਾਇਆ ਗਿਆ | ਇਸ ਕਬੱਡੀ ਕੱਪ ਕਬੱਡੀ ਦੇ ਫਸਵੇਂ ਮੁਕਾਬਲੇ ਕਰਵਾਏ ਗਏ | ਇਸ ਮੌਕੇ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ ਦੇ ਭਰਾ ਅਮਰੀਕ ਸਿੰਘ ਗੋਲਡੀ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਹਰਵਿੰਦਰਪਾਲ ਸਿੰਘ ਸ਼ਾਹਬਾਦ ਸੀਨੀਅਰ ਕਾਂਗਰਸੀ ਆਗੂ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਨੇ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ | ਹਰਵਿੰਦਰਪਾਲ ਸਿੰਘ ਸ਼ਾਹਬਾਦ ਵਲੋਂ ਪ੍ਰੰਬਧਕਾਂ ਨੂੰ 11000 ਹਜ਼ਾਰ ਰੁਪਏ ਦੀ ਨਗਦ ਰਾਸ਼ੀ ਦਿੱਤੀ ਗਈ | ਇਸ ਮੌਕੇ ਹਰਦੇਵ ਸਿੰਘ ਰਿਆੜ, ਕੰਵਲਜੀਤ ਸਿੰਘ ਰਿਆੜ, ਪੱਪੂ ਕੰਡੀਲਾ, ਦਲਬੀਰ ਸਿੰਘ, ਸੁਖਦੇਵ ਸਿੰਘ ਭਾਮ, ਯਕੀਨ ਸਿੰਘ ਅÏਲਖ, ਬਲਰਾਜ਼ ਸਿੰਘ ਰਿਆੜ, ਇੰਦਰਪਾਲ ਸਿੰਘ, ਸਤਨਾਮ ਸਿੰਘ ਸੱਤਾ, ਬਲਜੀਤ ਸਿੰਘ ਭਾਮ ਮੈਂਬਰ ਪੰਚਾਇਤ, ਮਾਸਟਰ ਹਰਪਾਲ ਸਿੰਘ, ਵਿੱਕੀ ਹਰਚੋਵਾਲ, ਨਰਿੰਦਰ ਸਿੰਘ ਮਿੱਠੂ ਭਰਥ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਤੋਂ ਇਲਾਵਾ ਵੱਡੀ ਗਿਣਤੀ ਖੇਡ ਪ੍ਰੇਮੀ ਹਾਜ਼ਰ ਸਨ |