29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਅਗਨੀਵੀਰ ਭਰਤੀ ਰੈਲੀ 9 ਤੋਂ 18 ਮਾਰਚ ਤੱਕ

Ad Position 21
No active advertisement
ਅਜੀਤ ਡੈਸਕ 06-03-2026
ਗੁਰਦਾਸਪੁਰ, 5 ਮਾਰਚ (ਚੱਕਰਾਜਾ) - ਭਾਰਤੀ ਫ਼ੌਜ ਭਰਤੀ ਦਫ਼ਤਰ ਅੰਮਿ੍ਤਸਰ, ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਦੇ ਸਹਿਯੋਗ ਨਾਲ 9 ਤੋਂ 18 ਮਾਰਚ ਤੱਕ ਸਰਕਾਰੀ ਕਾਲਜ ਗੁਰਦਾਸਪੁਰ ਦੇ ਸ਼ਹੀਦ ਲੈਫ਼ਟੀਨੈਂਟ ਨਵਦੀਪ ਸਿੰਘ ਸਟੇਡੀਅਮ ਵਿਖੇ ਅਗਨੀਵੀਰ ਭਰਤੀ ਰੈਲੀ ਕਰਵਾ ਰਿਹਾ ਹੈ ਜਿਸ ਵਿਚ ਅਗਨੀਵੀਰ ਜਨਰਲ ਡਿਊਟੀ, ਅਗਨੀਵੀਰ ਟੈਕਨੀਕਲ, ਅਗਨੀਵੀਰ ਕਲਰਕ/ਸਟੋਰ ਕੀਪਰ ਤੇ ਅਗਨੀਵੀਰ ਟਰੇਡਸਮੈਨ (10ਵੀਂ ਤੇ 8ਵੀਂ) ਦੀ ਭਰਤੀ ਕੀਤੀ ਜਾਵੇਗੀ | ਕਰਨਲ ਜੇਮਜ਼ ਜੈਕਬ ਡਾਇਰੈਕਟਰ ਭਰਤੀ ਦਫ਼ਤਰ ਨੇ ਦੱਸਿਆ ਕਿ ਇਸ ਭਰਤੀ ਰੈਲੀ ਵਿਚ ਜ਼ਿਲ੍ਹਾ ਗੁਰਦਾਸਪੁਰ, ਅੰਮਿ੍ਤਸਰ ਅਤੇ ਪਠਾਨਕੋਟ ਦੇ ਉਮੀਦਵਾਰਾਂ ਦੀ ਸਰੀਰਕ ਤੰਦਰੁਸਤੀ, ਮੈਡੀਕਲ ਤੰਦਰੁਸਤੀ ਦੇ ਨਾਲ-ਨਾਲ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਸ ਭਰਤੀ ਰੈਲੀ ਵਿਚ ਭਾਰਤੀ ਫ਼ੌਜ ਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ | ਇਸ ਮੌਕੇ ਸੂਬੇਦਾਰ ਮੇਜਰ ਸੰਜੇ ਅਤੇ ਸੂਬੇਦਾਰ ਪ੍ਰਵੀਨ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਖੰਡਿਆਲਾ ਸੈਣੀਆਂ ਤੋਂ ਚੱਲੀਆਂ ਪੈਦਲ ਸੰਗਤਾਂ (ਸੰਗ) ਦਾ ਸੰਗਤਾਂ ਵਲੋਂ ਭਰਵਾਂ ਸਵਾਗਤ ਅਗਲੀ ਖ਼ਬਰ ਨਿੱਤ ਹੋ ਰਹੀਆਂ ਲੁੱਟਾਂ ਖੋਹਾਂ ਤੇ ਡਕੈਤੀਆਂ ਨਾਲ ਲੋਕ ਸਹਿਮੇ - ਭਾਗੋਵਾਲੀਆ
Ad Position 24