ਬਟਾਲਾ, 5 ਮਾਰਚ (ਹਰਦੇਵ ਸਿੰਘ ਸੰਧੂ)-ਬੀਤੇ ਦਿਨੀਂ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਤੇ ਹਲਕਾ ਬਟਾਲਾ ਦੇ ਵਿਧਾਇਕ ਅਮਨਸ਼ੋਰ ਸਿੰਘ ਸ਼ੈਰੀ ਕਲਸੀ ਵਲੋਂ ਸ਼ਹਿਰ ਦੇ ਨੌਜਵਾਨ ਸਰਬਜੀਤ ਸਿੰਘ ਰਿੰਕੂ ਹੰਸਪਾਲ ਨੂੰ ਆਮ ਆਦਮੀ ਪਾਰਟੀ ਦੇ ਬੀ.ਸੀ. ਵਿੰਗ ਬਟਾਲਾ ਦਾ ਪ੍ਰਧਾਨ ਥਾਪਿਆ ਸੀ | ਅੱਜ ਬੀ.ਸੀ. ਵਿੰਗ ਪ੍ਰਧਾਨ ਦਾ ਸ਼ਹੀਦ ਭਾਈ ਸੁੱਖਾ ਸਿੰਘ-ਮਹਿਤਾਬ ਸਿੰਘ ਪਾਰਕ ਟਰੱਸਟ ਦੇ ਮੈਂਬਰਾਂ ਵਲੋਂ ਵਿਸ਼ੇਸ ਤੌਰ 'ਤੇ ਸਨਮਾਨ ਕੀਤਾ ਤੇ ਵਧਾਈ ਦਿੱਤੀ | ਟਰੱਸਟ ਦੇ ਪ੍ਰਧਾਨ ਕੁਲਵੰਤ ਸਿੰਘ ਸਾਬਕਾ ਕੌਸਲਰ ਨੇ ਕਿਹਾ ਕਿ ਰਿੰਕੂ ਹੰਸਪਾਲ ਵਲੋਂ ਸਮਾਜ ਪ੍ਰਤੀ ਕੀਤੇ ਜਾਂਦੇ ਚੰਗੇ ਕੰਮਾਂ ਨੂੰ ਮੁੱਖ ਰੱਖਦਿਆਂ ਹਲਕਾ ਵਿਧਾਇਕ ਵਲੋਂ ਇਹ ਅਹੁਦਾ ਨਿਵਾਜਿਆ ਹੈ | ਉਨ੍ਹਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਸਰਬਜੀਤ ਸਿੰਘ ਰਿੰਕੂ ਹੰਸਪਾਲ ਬੀ.ਸੀ. ਪਰਿਵਾਰਾਂ ਦੀ ਸੇਵਾ ਬਾਖੂਬੀ ਨਿਭਾਉਣਗੇ | ਇਸ ਮੌਕੇ ਪ੍ਰਧਾਨ ਕੁਲਵੰਤ ਸਿੰਘ, ਗਿਆਨੀ ਹਰਬੰਸ ਸਿੰਘ ਹੰਸਪਾਲ, ਵਕੀਲ ਰਜਿੰਦਰ ਸਿੰਘ ਪਦਮ, ਮਾ. ਪ੍ਰਵੀਨ ਸਿੰਘ, ਮਾ. ਜੋਗਿੰਦਰ ਸਿੰਘ, ਮਨਜੀਤ ਸਿੰਘ ਹੈਪੀ, ਭੁਪਿੰਦਰ ਸਿੰਘ ਪਿੰ੍ਰਸ, ਹਰਮਨਜੀਤ ਸਿੰਘ ਡੀ.ਪੀ., ਸੱੁਖਾ ਸਿੰਘ ਸੁਚੇਤਗੜ੍ਹ, ਹਰਪਾਲ ਸਿੰਘ, ਅਮਰਜੋਤ ਸਿੰਘ ਚੌਧਰੀ, ਅਮਰਜੀਤ ਸਿੰਘ ਐਕਸੀਅਨ, ਹਰਦੀਪ ਸਿੰਘ, ਨਰਿੰਦਰ ਸਿੰਘ, ਵਰਿੰਰ ਸਿੰਘ, ਨਿਰਮਲ ਸਿੰਘ, ਕੰਵਲਜੀਤ ਸਿੰਘ, ਬਾਵਾ ਸਿੰਘ, ਸਤਨਾਮ ਸਿੰਘ ਸਮੱਰਥ,ਕ੍ਰਿਪਾਲ ਸਿੰਘ ਪਾਲ, ਹਰਤਾਜ ਸਿੰਘ, ਹਰਬਖ਼ਸ ਸਿੰਘ, ਮੁਖਤਾਰ ਸਿੰਘ ਆਦਿ ਹਾਜ਼ਰ ਸਨ |