ਪਠਾਨਕੋਟ, 5 ਮਾਰਚ (ਸੁਮਿਤ)- ਕਿ੍ਸ਼ਨਾ ਨਾਟਕ ਕਲੱਬ ਵਲੋਂ ਹੋਲਿਕਾ ਦਿਹਾੜੇ ਦੇ ਪਵਿੱਤਰ ਮੌਕੇ ਪਠਾਨਕੋਟ ਵਿਚ ਧਾਰਮਿਕ ਪ੍ਰੋਗਰਾਮ ਪ੍ਰਧਾਨ ਅਤੇ ਸਾਬਕਾ ਵਿਧਾਇਕ ਐਡਵੋਕੇਟ ਅਸ਼ੋਕ ਸ਼ਰਮਾ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ | ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ, ਸਾਬਕਾ ਮੇਅਰ ਅਨਿਲ ਵਾਸੂਦੇਵਾ ਤੇ ਸਮਾਜ ਸੇਵੀ ਕਾਰਤਿਕ ਵਡੈਹਰਾ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ | ਮਹਿਮਾਨਾਂ ਨੇ ਕਲੱਬ ਵਲੋਂ ਸਨਾਤਨ ਧਰਮ ਦੇ ਉਪਦੇਸ਼ਾਂ ਤੇ ਭਾਰਤੀ ਸੰਸਕਾਰਾਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਭਰਪੂਰ ਪ੍ਰਸ਼ੰਸਾ ਕੀਤੀ |