17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਹਲਕੇ 'ਚ 'ਆਪ' ਵਲੋਂ ਕਰਵਾਏ ਜਾ ਰਹੇ ਵਿਕਾਸ ਨੂੰ ਵੇਖਣ ਲਈ ਵਿਰੋਧੀਆਂ ਦੀ ਨਿਗ੍ਹਾ ਕਮਜ਼ੋਰ : ਵਿਧਾਇਕ ਰੰਧਾਵਾ <br/>

Ad Position 21
No active advertisement
ਅਜੀਤ ਡੈਸਕ 28-03-2026
ਕਲਾਨੌਰ, 27 ਮਾਰਚ (ਪੁਰੇਵਾਲ)-ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ 'ਚ ਵਿਕਾਸ ਨਾਂਅ ਹੋਣ ਦੇ ਬਿਆਨਾਂ 'ਤੇ ਬੋਲਦਿਆਂ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਵਿਰੋਧੀਆਂ ਨੂੰ ਜਵਾਬ ਦਿੰਦਿਆਂ ਕਿਹਾ ਕਿ ਸ਼ਾਇਦ ਹਲਕੇ 'ਚ ਹੋ ਰਹੇ ਵਿਕਾਸ ਨੂੰ ਵੇਖਣ ਲਈ ਵਿਰੋਧੀਆਂ ਕੋਲ ਨਿਗ੍ਹਾ ਨਹੀਂ, ਜਦਕਿ ਹਲਕੇ ਦੇ ਲੋਕ ਸਰਕਾਰ ਦੀ ਵਿਕਾਸੀ ਪਾਲਿਸੀ ਸੰਬੰਧੀ ਹਕੀਕਤ ਬਾਰੇ ਚੰਗੀ ਤਰ੍ਹਾਂ ਜਾਣੂ ਹਨ | ਹਲਕੇ 'ਚ ਬਣ ਰਹੀਆਂ ਸੜਕਾਂ, ਖੇਡ ਸਟੇਡੀਅਮਾਂ ਦਾ ਨਿਰਮਾਣ, ਪਿੰਡਾਂ 'ਚ ਗਲੀਆਂ ਨਾਲੀਆਂ 'ਚ ਸੁਧਾਰ ਆਦਿ ਪ੍ਰਮੁੱਖ ਹਨ | ਸਥਾਨਕ ਬਲਾਕ ਵਿਕਾਸ ਤੇ ਪੰਚਾਇਤ ਦਫਤਰ ਵਿਖੇ ਆਮ ਆਦਮੀ ਪਾਰਟੀ ਦੇ ਮੁਤਹਬਰਾਂ ਅਤੇ ਵਰਕਰਾਂ ਦੀ ਮੀਟਿੰਗ ਕਰਨ ਪਹੁੰਚੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਕਿਹਾ ਕਿ 'ਆਪ' ਇਮਾਨਦਾਰ ਤੇ ਦੇਸ਼ ਭਗਤ ਪਾਰਟੀ ਹੈ ਅਤੇ ਪਾਰਟੀ ਦੀਆਂ ਨੀਤੀਆਂ ਤੋਂ ਵਿਰੋਧੀ ਬੁਖਲਾਹਟ 'ਚ ਹੋਣ ਕਾਰਨ ਪਾਰਟੀ ਨੂੰ ਝੂਠੇ ਮਾਮਲਿਆਂ 'ਚ ਉਲਝਾ ਕੇ ਅਕਸ ਖਰਾਬ ਕਰਨ 'ਤੇ ਲੱਗੇ ਹੋਏ ਹਨ ਜਦਕਿ ਦੇਸ਼ ਦੇ ਸੂਝਵਾਨ ਲੋਕ ਵਿਰੋਧੀਆਂ ਦੀਆਂ ਚਾਲਾਂ ਤੋਂ ਭਲੀ ਭਾਂਤ ਜਾਣੂ ਹਨ | ਇਸ ਮੌਕੇ ਸਰਪੰਚ ਹਰਦੀਪ ਸਿੰਘ ਮਠਾਰੂ, ਸਰਪੰਚ ਰਵੇਲ ਸਿੰਘ ਚੰਦੂਵਡਾਲਾ, ਸਰਪੰਚ ਰਛਪਾਲ ਸਿੰਘ ਮਾਨੇਪੁਰ, ਸਰਪੰਚ ਮਨੀ ਅਟਾਰੀ, ਸਰਪੰਚ ਜਤਿੰਦਰ ਸਿੰਘ ਖੈਹਿਰਾ, ਸਰਪੰਚ ਗੋਪੀ ਮੌੜ, ਸਰਪੰਚ ਚਰਨਜੀਤ ਸਿੰਘ, ਸਰਪੰਚ ਰਿੰਕੂ ਲੱਖਣਕਲਾਂ, ਪੰਚ ਰਿੰਕੂ ਅਗਰਵਾਲ, ਕਾਲਾ ਸੰਧੂ, ਪੰਚ ਸੁਖਵਿੰਦਰ ਸਿੰਘ, ਮਲਕੀਤ ਸਿੰਘ ਧੀਦੋਵਾਲ ਸਮੇਤ ਹੋਰ ਮੁਹਤਬਰ ਵੀ ਹਾਜ਼ਰ ਰਹੇ |

Ad Position 22
No active advertisement
ਪਿਛਲੀ ਖ਼ਬਰ ਸਫ਼ਾਈ ਸੇਵਕਾ ਸੁਨੀਤਾ ਦੀ ਸੇਵਾ ਮੁਕਤੀ ਮੌਕੇ ਵਿਦਾਇਗੀ ਸਮਾਰੋਹ ਅਗਲੀ ਖ਼ਬਰ ਸੰਤ ਕਾਨਵੈਂਟ ਸਕੂਲ ਨਿਕੋਸਰਾਂਏ ਦਾ ਸਥਾਪਨਾ ਦਿਵਸ ਮਨਾਇਆ <br/>
Ad Position 24