27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਕੇ.ਡੀ ਹਸਪਤਾਲ ਵਿਖੇ ਮੋਟਾਪਾ, ਥਾਇਰਾਇਡ ਤੇ ਸ਼ੂਗਰ ਬਾਰੇ ਜਾਗਰੂਕਤਾ ਸੈਮੀਨਾਰ

Ad Position 21
No active advertisement
ਅਜੀਤ ਡੈਸਕ 06-04-2026
ਪਠਾਨਕੋਟ, 5 ਅਪ੍ਰੈਲ (ਸੰਧੂ)-ਕੇ.ਡੀ ਹਸਪਤਾਲ ਵਿਖੇ ਮੋਟਾਪਾ, ਥਾਇਰਾਇਡ ਅਤੇ ਸ਼ੂਗਰ ਵਰਗੀਆਂ ਗੰਭੀਰ ਬਿਮਾਰੀਆਂ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ | ਸੈਮੀਨਾਰ ਦੀ ਅਗਵਾਈ ਪ੍ਰਸਿੱਧ ਅੱਖਾਂ ਦੇ ਮਾਹਿਰ ਡਾ: ਕੇ.ਡੀ ਸਿੰਘ ਨੇ ਕੀਤੀ | ਜਦਕਿ ਅੰਮਿ੍ਤਸਰ ਤੋਂ ਪਹੁੰਚੇ ਸੀਨੀਅਰ ਡਾ: ਰਾਕੇਸ਼ ਲੂਥਰਾ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ | ਇਸ ਮੌਕੇ ਡਾ: ਰਾਕੇਸ਼ ਲੂਥਰਾ ਨੇ ਕਿਹਾ ਕਿ ਅੱਜ ਕੱਲ੍ਹ ਬਦਲਦੇ ਖਾਣ-ਪੀਣ ਦੇ ਢੰਗ ਅਤੇ ਘੱਟ ਸਰੀਰਿਕ ਗਤੀਵਿਧੀਆਂ ਕਾਰਨ ਮੋਟਾਪਾ ਤੇਜ਼ੀ ਨਾਲ ਵਧ ਰਿਹਾ ਹੈ ਜੋ ਕਈ ਬਿਮਾਰੀਆਂ ਦੀ ਜੜ੍ਹ ਬਣ ਰਿਹਾ ਹੈ | ਉਨ੍ਹਾਂ ਦੱਸਿਆ ਕਿ ਵਧਦਾ ਵਜ਼ਨ ਦਿਲ ਦੀਆਂ ਬਿਮਾਰੀਆਂ, ਬਲੱਡ ਪ੍ਰੈਸ਼ਰ, ਸ਼ੂਗਰ, ਜੋੜਾਂ ਦੇ ਦਰਦ ਅਤੇ ਮਾਨਸਿਕ ਤਣਾਅ ਵਰਗੀਆਂ ਸਮੱਸਿਆਵਾਂ ਨੂੰ ਜਨਮ ਦਿੰਦਾ ਹੈ | ਉਨ੍ਹਾਂ ਮੋਟਾਪੇ ਦੇ ਕਾਰਨਾਂ ਵਿਚ ਗ਼ਲਤ ਰੁਟੀਨ, ਜੰਕ ਫੂਡ ਦੀ ਵੱਧ ਵਰਤੋਂ, ਕਸਰਤ ਦੀ ਘਾਟ ਅੇ ਤਣਾਅ ਨੂੰ ਮੁੱਖ ਕਾਰਨ ਦੱਸਿਆ | ਨਾਲ ਹੀ ਸੰਤੁਲਿਤ ਖੁਰਾਕ, ਨਿਯਮਿਤ ਕਸਰਤ, ਪੂਰੀ ਨੀਂਦ ਅਤੇ ਸਕਾਰਾਤਮਕ ਸੋਚ ਨੂੰ ਅਪਣਾਉਣ ਦੀ ਅਪੀਲ ਕੀਤੀ | ਡਾ: ਲੂਥਰਾ ਨੇ ਸ਼ੂਗਰ ਤੇ ਥਾਇਰਾਇਡ ਬਿਮਾਰੀਆਂ ਬਾਰੇ ਵੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਬਿਮਾਰੀਆਂ ਅਕਸਰ ਗ਼ਲਤ ਜੀਵਨ ਸ਼ੈਲੀ, ਵੰਸ਼ਾਣੁਕ ਕਾਰਨਾਂ ਅਤੇ ਤਣਾਅ ਕਾਰਨ ਹੁੰਦੀਆਂ ਹਨ | ਉਨ੍ਹਾਂ ਲੋਕਾਂ ਨੂੰ ਸਮੇਂ-ਸਮੇਂ 'ਤੇ ਸਿਹਤ ਜਾਂਚ ਕਰਵਾਉਣ, ਮਿੱਠੇ ਤੇ ਤਲੇ ਖਾਣਿਆਂ ਤੋਂ ਪ੍ਰਹੇਜ਼ ਕਰਨ ਅਤੇ ਰੋਜ਼ਾਨਾ ਘੱਟੋ-ਘੱਟ 30 ਮਿੰਟ ਕਸਰਤ ਕਰਨ ਦੀ ਸਲਾਹ ਦਿੱਤੀ | ਅੰਤ 'ਚ ਹਾਜ਼ਰ ਲੋਕਾਂ ਨੇ ਆਪਣਹ ਸਿਹਤ ਸੰੰਧੀ ਸਵਾਲ ਪੁੱਛੇ, ਜਿਨ੍ਹਾਂ ਦੇ ਵਿਸਥਾਰ ਨਾਲ ਜਵਾਬ ਦਿੱਤੇ ਗਏ | ਇਸ ਮੌਕੇ ਡਾ: ਕੇ.ਡੀ. ਸਿੰਘ, ਡਾ: ਜੇ.ਪੀ ਸਿੰਘ, ਵਿਕਰਮਜੀਤ, ਪੂਨਮ ਸ਼ਰਮਾ, ਵੀ.ਕੇ ਬੇਰੀ, ਯਸ਼ਪਾਲ ਸਿੰਘ, ਵਿਜੈ ਕਪੂਰ, ਸਤਿੰਦਰ ਵਾਲੀਆ, ਐਮ.ਐਮ. ਸੈਨੀ, ਮਾਸਟਰ ਜੋਗਿੰਦਰ ਪਾਲ ਸਮੇਤ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜੀ.ਐਨ.ਡੀ.ਯੂ ਕਾਲਜ ਸੁਜਾਨਪੁਰ ਵਿਖੇ 10 ਕੋਰਸਾਂ ਲਈ ਦਾਖਲਾ ਸ਼ੁਰੂ-ਡਾ: ਕਾਹਲੋਂ ਅਗਲੀ ਖ਼ਬਰ ਜੀ.ਐਨ.ਡੀ.ਯੂ ਕਾਲਜ ਸੁਜਾਨਪੁਰ ਵਿਖੇ 10 ਕੋਰਸਾਂ ਲਈ ਦਾਖਲਾ ਸ਼ੁਰੂ-ਡਾ: ਕਾਹਲੋਂ
Ad Position 24