27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਸ਼ਾਹਪੁਰ ਕੰਢੀ ਡੈਮ ਔਸਤੀਆਂ ਦੀ ਭੁੱਖ ਹੜਤਾਲ 368ਵੇਂ ਦਿਨ 'ਚ ਦਾਖ਼ਲ-ਵਿਧਾਇਕ ਨੰੂ ਦਿੱਤਾ ਮੰਗ ਪੱਤਰ

Ad Position 21
No active advertisement
ਅਜੀਤ ਡੈਸਕ 06-04-2026
ਸ਼ਾਹਪੁਰ ਕੰਢੀ, 5 ਅਪ੍ਰੈਲ (ਰਣਜੀਤ ਸਿੰਘ)-ਸ਼ਾਹਪੁਰ ਕੰਢੀ ਡੈਮ ਔਸਤੀ ਸੰਘਰਸ਼ ਕਮੇਟੀ ਵਲੋਂ ਮੰਗਾਂ ਨੰੂ ਲੈ ਕੇ ਪ੍ਰਧਾਨ ਜਸਵੰਤ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਰਣਜੀਤ ਸਾਗਰ ਡੈਮ ਦੇ ਮੁੱਖ ਇੰਜੀਨੀਅਰ ਦਫ਼ਤਰ ਸਾਹਮਣੇ ਸ਼ੁਰੂ ਕੀਤੀ ਭੁੱਖ ਹੜਤਾਲ 368ਵੇਂ ਦਿਨ ਵਿਚ ਦਾਖ਼ਲ ਹੋ ਗਈ ਹੈ | ਇਸ ਮੌਕੇ ਡੈਮ ਔਸਤੀਆਂ ਨੇ ਡੈਮ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ | ਡੈਮ ਔਸਤੀਆਂ ਦੇ ਵਫ਼ਦ ਨੇ ਹਲਕਾ ਵਿਧਾਇਕ ਨਰੇਸ਼ ਪੁਰੀ ਨੰੂ ਵੀ ਮੰਗ ਪੱਤਰ ਸੌਂਪ ਕੇ ਅਪੀਲ ਕੀਤੀ ਕਿ 13 ਅਪ੍ਰੈਲ ਨੰੂ ਹੋਣ ਵਾਲੇ ਵਿਧਾਨ ਸਭਾ ਸੈਸ਼ਨ ਵਿਚ ਡੈਮ ਔਸਤੀਆਂ ਦੀ ਆਵਾਜ਼ ਚੁੱਕਣ, ਕਿਉਂਕਿ ਡੈਮ ਔਸਤੀਆਂ ਨੰੂ ਮੰਗਾਂ ਪ੍ਰਤੀ ਰੱਖੀ ਭੁੱਖ ਹੜਤਾਲ ਨੰੂ ਇਕ ਸਾਲ ਬੀਤ ਚੁੱਕਾ ਹੈ | ਪਰ ਕੋਈ ਕਾਰਵਾਈ ਨਹੀਂ ਹੋ ਰਹੀ | ਜਿਸ ਕਾਰਨ ਡੈਮ ਔਸਤੀ ਨਿਰਾਸ਼ ਹਨ | ਹਲਕਾ ਵਿਧਾਇਕ ਨਰੇਸ਼ ਪੁਰੀ ਨੇ ਡੈਮ ਔਸਤੀ ਵਫ਼ਦ ਨੰੂ ਭਰੋਸਾ ਦਿਵਾਇਆ ਕਿ ਜਿਸ ਤਰ੍ਹਾਂ ਉਹ ਪਹਿਲਾਂ ਵੀ ਇਲਾਕੇ ਦੇ ਮੁੱਦਿਆਂ ਨੰੂ ਵਿਧਾਨ ਸਭਾ 'ਚ ਪੇਸ਼ ਕਰਦੇ ਹਨ, ਉਸੇ ਤਰ੍ਹਾਂ ਇਹ ਮੁੱਦਾ ਵੀ ਵਿਧਾਨ ਸਭਾ 'ਚ ਚੁੱਕਿਆ ਜਾਵੇਗਾ ਅਤੇ ਡੈਮ ਔਸਤੀਆਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾਈ ਜਾਵੇਗੀ | ਇਸ ਮੌਕੇ ਜਸਵੰਤ ਸਿੰਘ ਸੰਧੂ, ਸੁਰਜੀਤ ਸਿੰਘ, ਸਰਪੰਚ ਰਮੇਸ਼ ਕੁਮਾਰ, ਅਮਿਤ ਕੁਮਾਰ, ਰੋਹਿਨ ਮਹਿਰਾ, ਦਲੀਪ ਸਿੰਘ, ਰਜਤ ਬਨੋਤਰਾ, ਅੰਮਿ੍ਤਪਾਲ ਸਿੰਘ, ਉਮੇਸ਼ ਕੁਮਾਰ, ਬਲਬੀਰ ਸਿੰਘ, ਜਸਵਿੰਦਰ ਸਿੰਘ, ਚੈਨ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੁਰਿੰਦਰ ਸਿੰਘ ਕੰਵਰ ਮਿੰਟੂ ਨੂੰ ਸ਼ੋ੍ਰਮਣੀ ਅਕਾਲੀ ਦਲ ਦੇ ਤੀਜੀ ਵਾਰ ਜ਼ਿਲ੍ਹਾ ਪ੍ਰਧਾਨ ਬਣਨ 'ਤੇ ਕੀਤਾ ਸਨਮਾਨਿਤ ਅਗਲੀ ਖ਼ਬਰ ਸੂਬੇ 'ਚ ਆਉਣ ਵਾਲਾ ਸਮਾਂ ਅਕਾਲੀ ਦਲ ਦਾ ਹੈ-ਰਮਨ ਡੱਲਾ
Ad Position 24