12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਡਾ: ਭੀਮ ਰਾਓ ਅੰਬੇਡਕਰ ਦਾ ਜਨਮ ਦਿਨ ਮਨਾਉਣ ਸੰਬੰਧੀ ਸਰਬ ਸਾਂਝੀ ਮੀਟਿੰਗ ਹੋਈ

Ad Position 21
No active advertisement
ਅਜੀਤ ਡੈਸਕ 08-04-2026
ਗੁਰਦਾਸਪੁਰ, 7 ਅਪ੍ਰੈਲ (ਚੱਕਰਾਜਾ)-ਡਾ. ਅੰਬੇਦਕਰ ਭਵਨ ਰੋੜੀ ਮੁਹੱਲਾ ਗੁਰਦਾਸਪੁਰ ਵਿਖੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਭਾਰਤ ਰਤਨ, ਭਾਰਤ ਦੇ ਸੰਵਿਧਾਨ ਨਿਰਮਾਤਾ ਦਾ 135ਵਾਂ ਜਨਮ ਦਿਨ ਮਨਾਉਣ ਲਈ ਇਕ ਸਰਭ ਸਾਂਝੀ ਮੀਟਿੰਗ ਜੇ. ਪੀ. ਭਗਤ ਸੇਵਾ ਮੁਕਤ ਸੀਨੀਅਰ ਮੈਨੇਜਰ ਪੀ.ਐੱਨ.ਬੀ., ਮੈਨੇਜਰ ਮੋਹਣ ਲਾਲ ਅਤੇ ਰੰਜਨ ਵਫਾ ਤੇ ਪਿ੍ੰਸੀਪਲ ਰਮੇਸ਼ ਕੁਮਾਰ ਦੇ ਯਤਨਾਂ ਸਦਕਾ ਹੋਈ | ਇਸ ਮੌਕੇ ਸਮਾਜ ਦੇ ਕਲਿਆਣ ਹਿੱਤ ਰਾਜਨੀਤੀ ਤੋਂ ਉਪਰ ਉਠ ਕੇ ਸਾਰੀਆਂ ਸਮਾਜਿਕ, ਧਾਰਮਿਕ, ਡਾ: ਅੰਬੇਦਕਰ ਮਿਸ਼ਨ, ਸਰਕਾਰੀ ਅਧਿਆਪਕ ਯੂਨੀਅਨ ਅਤੇ ਗੈਰ ਸਰਕਾਰੀ ਸੰਸਥਾਵਾਂ ਦੇ ਆਗੂਆਂ, ਡਾਕਟਰਜ਼, ਇੰਜੀਨੀਅਰ, ਬੈਂਕ ਮੁਲਾਜ਼ਮ ਅਤੇ ਬੀਮਾ ਕੰਪਨੀ ਦੇ ਆਗੂ ਹਾਜ਼ਰ ਹੋਏ | ਇਸ ਮੌਕੇ ਆਗੂਆਂ ਕਿਹਾ ਕਿ ਡਾ. ਭੀਮ ਰਾਓ ਅੰਬੇਦਕਰ ਵੈਲਫੇਅਰ ਕੋਆਰਡੀਨੇਸ਼ਨ ਕਮੇਟੀ ਗੁਰਦਾਸਪੁਰ ਵਲੋਂ ਬਾਬਾ ਸਾਹਿਬ ਦਾ ਜਨਮ ਦਿਨ 12 ਅਪ੍ਰੈਲ ਦਿਨ ਐਤਵਾਰ ਨੰੂ ਮੋਟਰਸਾਈਕਲ ਰੈਲੀ ਦੇ ਰੂਪ ਵਿਚ ਮਨਾਉਣ ਦਾ ਫੈਸਲਾ ਲਿਆ ਗਿਆ | ਇੰਪਰੂਵਮੈਂਟ ਟਰੱਸਟ ਸਕੀਮ ਨੰਬਰ-5 ਦੀ ਗਰਾਊਾਡ ਸਾਹਮਣੇ ਡਾਲਾ ਫਾਰਮ ਸਵੇਰੇ 10 ਵਜੇ ਸਟੇਜ ਲੱਗੇਗੀ | ਮੋਟਰਸਾਈਕਲ, ਕਾਰਾਂ ਦਾ ਕਾਫਲਾ ਜੇਲ੍ਹ ਰੋਡ ਤੋਂ ਹੁੰਦਾ ਹੋਇਆ ਡਾਕਖਨਾ ਚੌਂਕ, ਮਹਾਤਮਾ ਪਰਸ਼ੂ ਰਾਮ ਚੌਕ, ਗੀਤਾ ਭਵਨ ਰੋਡ, ਹਨੂਮਾਨ ਚੌਕ, ਭਾਈ ਲਾਲੋ ਚੌਕ, ਨੰਗਲ ਕੋਟਲੀ ਰੋਡ ਤੋਂ ਹੁੰਦਾ ਹਇਆ ਪੁਰਾਣੀ ਮੰਡੀ ਰੇਲਵੇ ਫਾਟਕ ਚੌਕ, ਜਹਾਜ਼ ਚੌਕ, ਪੰਚਾਇਤ ਭਵਨ, ਡੀ. ਸੀ. ਕੰਪਲੈਕਸ ਬਾਬਾ ਸਾਹਿਬ ਪਹੁੰਚੇਗਾ | ਇਸ ਮੌਕੇ ਬਾਬਾ ਸਾਹਿਬ ਨੰੂ ਸ਼ਰਧਾਂਜਲੀ ਭੇਟ ਕਰਨ ਵਾਲੀਆਂ ਸੰਗਤਾਂ ਲਈ ਲੰਗਰ ਵੀ ਲਗਾਇਆ ਜਾਵੇਗਾ | ਮੀਟਿੰਗ ਵਿਚ ਵਿਸ਼ੇਸ਼ ਤੌਰ 'ਤੇ ਡਾ: ਕੇ.ਜੇ. ਸਿੰਘ ਧਾਰੀਵਾਲ, ਜੋਗਿੰਦਰ ਸਿੰਘ ਛੀਨਾ, ਯੁੱਧਵੀਰ ਸਿੰਘ, ਰਾਜ ਕੁਮਾਰ ਆਰੀਆ ਨਗਰ ਐੱਮ. ਸੀ., ਐਡਵੋਕੇਟ ਸੁਰਿੰਦਰ ਚੌਧਰੀ, ਲੇਖ ਰਾਜ, ਰਮੇਸ਼ ਭੁੰਬਲੀ, ਰਘਵੀਰ ਸਿੰਘ, ਗਗਨ ਕਰਲੂਪੀਆ, ਰਮੇਸ਼ ਭੁੰਬਲੀ, ਹਰਬੰਸ ਲਾਲ, ਅੰਗਰੇਜ ਸਿੰਘ, ਸੁਰੇਸ਼ ਕੁਮਾਰ, ਸੇਵਾ ਮੁਕਤ ਬੀ.ਡੀ.ਓ. ਮਾਸਟਰ ਪਰਮਿੰਦਰ ਸਿੰਘ ਅਤੇ ਸੁਰਿੰਦਰ ਕੁਮਾਰ ਆਦਿ ਸ਼ਾਮਿਲ ਹੋਏ |
Ad Position 22
No active advertisement
ਪਿਛਲੀ ਖ਼ਬਰ ਸ਼ਿਵਾਲਿਕ ਇੰਟਰਨੈਸ਼ਨਲ ਸਕੂਲ 'ਚ ਬਾਬਾ ਨਾਭਾ ਦਾਸ ਦਾ ਜਨਮ ਦਿਵਸ ਮਨਾਇਆ ਅਗਲੀ ਖ਼ਬਰ ਬੰਦੀ ਸਿੰਘਾਂ ਦੀ ਰਿਹਾਈ ਲਈ ਕੇਂਦਰ ਤੇ ਪੰਜਾਬ ਸਰਕਾਰ ਗੰਭੀਰ ਹੋਵੇ : ਰਮਨਦੀਪ ਸਿੰਘ ਸੰਧੂ <br/>
Ad Position 24