ਕਾਦੀਆਂ, 9 ਅਪ੍ਰੈਲ (ਕੁਲਵਿੰਦਰ ਸਿੰਘ)-ਸਥਾਨਕ ਹਰਚੋਵਾਲ ਰੋਡ ਸਥਿਤ ਨਿਰਮਾਣ ਫਾਰਮ ਹਾਊਸ ਤੋਂ ਚੋਰਾਂ ਵਲੋਂ ਸਟੋਰ ਵਿਚ ਰੱਖੀ ਕਣਕ ਅਤੇ ਚਾਂਦੀ ਦੇ ਭਾਂਡੇ ਚੋਰੀ ਕਰ ਲਏ | ਇਸ ਸੰਬੰਧੀ ਪਿ੍ਥੀਪਾਲ ਸਿੰਘ ਨਿਰਮਾਣ ਵਾਸੀ ਕਾਦੀਆਂ ਨੇ ਦੱਸਿਆ ਕਿ ਉਨ੍ਹਾਂ ਦਾ ਹਰਚੋਵਾਲ ਰੋਡ ਸਥਿਤ ਨਿਰਮਾਣ ਫਾਰਮ ਹਾਊਸ ਹੈ ਜਿੱਥੇ ਉਨ੍ਹਾਂ ਵਲੋਂ ਇਕ ਸਟੋਰ ਵਜੋਂ ਵਰਤੇ ਜਾਂਦੇ ਕਮਰੇ ਵਿਚ ਕਣਕ ਅਤੇ ਕੁਝ ਚਾਂਦੀ ਦੇ ਭਾਂਡੇ ਰੱਖੇ ਹੋਏ ਸਨ ਪਰ ਬੀਤੀ ਰਾਤ ਚੋਰਾਂ ਵਲੋਂ ਦਰਵਾਜ਼ੇ ਅਤੇ ਖਿੜਕੀ ਤੋੜ ਕੇ ਅੰਦਰ ਦਾਖ਼ਲ ਹੋ ਕੇ ਉਸ ਵਿਚ ਪਈ ਅਣਤੋਲੀ ਕਣਕ ਤੇ ਅਣਗਿਣਤ ਭਾਂਡੇ ਚੋਰੀ ਕਰ ਲਏ ਗਏ, ਜਿਸ ਸੰਬੰਧੀ ਉਨ੍ਹਾਂ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ ਹੈ |