ਕਾਹਨੂੰਵਾਨ, 9 ਅਪ੍ਰੈਲ (ਨਿਸ਼ਾਨ ਸਿੰਘ ਚਾਹਲ)- 2027 ਦੀਆਂ ਚੋਣਾਂ ਦੇ ਮੱਦੇਨਜ਼ਰ ਪਾਰਟੀ ਦਾ ਜ਼ਿਲ੍ਹਾ ਗੁਰਦਾਸਪੁਰ ਅੰਦਰ ਮਜ਼ਬੂਤ ਆਧਾਰ ਬਣਾਉਣ ਦੇ ਮਕਸਦ ਦੇ ਨਾਲ ਪੰਜਾਬ ਪ੍ਰਦੇਸ਼ ਕਮੇਟੀ ਵਲੋਂ ਅਤਿੰਦਰਪਾਲ ਸਿੰਘ ਪਿ੍ੰਸ ਕਾਲਾ-ਬਾਲਾ ਨੂੰ ਜ਼ਿਲ੍ਹਾ ਸਕੱਤਰ ਨਿਯੁਕਤ ਕੀਤਾ ਹੈ | ਪਿ੍ੰਸ ਕਾਲਾ-ਬਾਲਾ ਨੇ ਆਪਣੀ ਇਸ ਨਿਯੁਕਤੀ 'ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਕਾਂਗਰਸ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਗੁਰਦਾਸਪੁਰ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ, ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਤੇ ਤਿ੍ਪਤ ਰਜਿੰਦਰ ਸਿੰਘ ਬਾਜਵਾ ਦਾ ਧੰਨਵਾਦ ਕਰਦਿਆ ਕਿਹਾ ਕਿ ਉਹ ਜ਼ਿਲ੍ਹੇ ਅੰਦਰ ਪਾਰਟੀ ਦਾ ਮਜ਼ਬੂਤ ਆਧਾਰ ਬਣਾਉਣ ਲਈ ਦਿਨ ਰਾਤ ਇਕ ਕਰ ਦੇਣਗੇ | ਅਤਿੰਦਰਪਾਲ ਸਿੰਘ ਦੀ ਇਸ ਨਿਯੁਕਤੀ 'ਤੇ ਬਲਾਕ ਸੰਮਤੀ ਚੇਅਰਮੈਨ ਸੁਖਦੇਵ ਸਿੰਘ ਹੈਪੀ, ਅਜੇਪਾਲ ਸਿੰਘ ਮੱਲ੍ਹੀ, ਸੀਨੀਅਰ ਕਾਂਗਰਸੀ ਆਗੂ ਜਸਪਾਲ ਸਿੰਘ ਡੇਹਰੀਵਾਲ ਦਰੋਗਾ, ਸੁਖਦੇਵ ਸਿੰਘ ਰਾਊਵਾਲ, ਤਰਲੋਕ ਸਿੰਘ ਰਾਊਵਾਲ, ਗੁਰਦੇਵ ਸਿੰਘ ਗਿੱਲ ਮੰਝ, ਸੁਖਦੇਵ ਸਿੰਘ ਬਲੱਗਣ, ਗੁਰਮੁਖ ਸਿੰਘ ਸਾਬਕਾ ਸਰਪੰਚ ਧਾਰੀਵਾਲ, ਕਸ਼ਮੀਰ ਸਿੰਘ ਸਾ. ਸਰਪੰਚ ਖਾਨ ਮਲੱਕ, ਸੁਖਦੇਵ ਸਿੰਘ ਸਾ. ਸਰਪੰਚ ਜੋਗੀ ਚੀਮਾ, ਗੋਲੂ ਬਲੱਗਣ, ਰਮੇਸ਼ ਮਸੀਹ ਸਠਿਆਲੀ, ਭਜਨ ਸਿੰਘ ਗਿੱਲ ਮੰਝ, ਮੰਗਾ ਠੰਕਰ ਸੰਧੂ, ਪਰਗਟ ਸਿੰਘ ਸਾ. ਸਰਪੰਚ ਹਾਰਨੀਆਂ, ਪ੍ਰਦੀਪ ਸਿੰਘ ਮੱਲ੍ਹੀਆਂ, ਗੁਰਵਿੰਦਰ ਸਿੰਘ ਕਿੰਦਾ ਹਾਰਨੀਆਂ ਤੇ ਟੋਨੀ ਮਸੀਹ ਵਲੋਂ ਪਿ੍ੰਸ ਕਾਲਾ ਬਾਲਾ ਨੂੰ ਵਧਾਈ ਦਿੰਦਿਆਂ ਉਨ੍ਹਾਂ ਨੂੰ ਜ਼ਿਲ੍ਹਾ ਕਾਰਜਕਰਨੀ ਦਾ ਸਕੱਤਰ ਨਿਯੁਕਤ ਕਰਨ 'ਤੇੇ ਕਾਂਗਰਸ ਹਾਈਕਮਾਂਡ ਦਾ ਧੰਨਵਾਦ ਕੀਤਾ ਹੈ |