29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਅਤਿੰਦਰਪਾਲ ਸਿੰਘ ਪਿ੍ੰਸ ਕਾਲਾ-ਬਾਲਾ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸਕੱਤਰ ਨਿਯੁਕਤ <br/>

Ad Position 21
No active advertisement
ਅਜੀਤ ਡੈਸਕ 10-04-2026
ਕਾਹਨੂੰਵਾਨ, 9 ਅਪ੍ਰੈਲ (ਨਿਸ਼ਾਨ ਸਿੰਘ ਚਾਹਲ)- 2027 ਦੀਆਂ ਚੋਣਾਂ ਦੇ ਮੱਦੇਨਜ਼ਰ ਪਾਰਟੀ ਦਾ ਜ਼ਿਲ੍ਹਾ ਗੁਰਦਾਸਪੁਰ ਅੰਦਰ ਮਜ਼ਬੂਤ ਆਧਾਰ ਬਣਾਉਣ ਦੇ ਮਕਸਦ ਦੇ ਨਾਲ ਪੰਜਾਬ ਪ੍ਰਦੇਸ਼ ਕਮੇਟੀ ਵਲੋਂ ਅਤਿੰਦਰਪਾਲ ਸਿੰਘ ਪਿ੍ੰਸ ਕਾਲਾ-ਬਾਲਾ ਨੂੰ ਜ਼ਿਲ੍ਹਾ ਸਕੱਤਰ ਨਿਯੁਕਤ ਕੀਤਾ ਹੈ | ਪਿ੍ੰਸ ਕਾਲਾ-ਬਾਲਾ ਨੇ ਆਪਣੀ ਇਸ ਨਿਯੁਕਤੀ 'ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਕਾਂਗਰਸ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਗੁਰਦਾਸਪੁਰ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ, ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਤੇ ਤਿ੍ਪਤ ਰਜਿੰਦਰ ਸਿੰਘ ਬਾਜਵਾ ਦਾ ਧੰਨਵਾਦ ਕਰਦਿਆ ਕਿਹਾ ਕਿ ਉਹ ਜ਼ਿਲ੍ਹੇ ਅੰਦਰ ਪਾਰਟੀ ਦਾ ਮਜ਼ਬੂਤ ਆਧਾਰ ਬਣਾਉਣ ਲਈ ਦਿਨ ਰਾਤ ਇਕ ਕਰ ਦੇਣਗੇ | ਅਤਿੰਦਰਪਾਲ ਸਿੰਘ ਦੀ ਇਸ ਨਿਯੁਕਤੀ 'ਤੇ ਬਲਾਕ ਸੰਮਤੀ ਚੇਅਰਮੈਨ ਸੁਖਦੇਵ ਸਿੰਘ ਹੈਪੀ, ਅਜੇਪਾਲ ਸਿੰਘ ਮੱਲ੍ਹੀ, ਸੀਨੀਅਰ ਕਾਂਗਰਸੀ ਆਗੂ ਜਸਪਾਲ ਸਿੰਘ ਡੇਹਰੀਵਾਲ ਦਰੋਗਾ, ਸੁਖਦੇਵ ਸਿੰਘ ਰਾਊਵਾਲ, ਤਰਲੋਕ ਸਿੰਘ ਰਾਊਵਾਲ, ਗੁਰਦੇਵ ਸਿੰਘ ਗਿੱਲ ਮੰਝ, ਸੁਖਦੇਵ ਸਿੰਘ ਬਲੱਗਣ, ਗੁਰਮੁਖ ਸਿੰਘ ਸਾਬਕਾ ਸਰਪੰਚ ਧਾਰੀਵਾਲ, ਕਸ਼ਮੀਰ ਸਿੰਘ ਸਾ. ਸਰਪੰਚ ਖਾਨ ਮਲੱਕ, ਸੁਖਦੇਵ ਸਿੰਘ ਸਾ. ਸਰਪੰਚ ਜੋਗੀ ਚੀਮਾ, ਗੋਲੂ ਬਲੱਗਣ, ਰਮੇਸ਼ ਮਸੀਹ ਸਠਿਆਲੀ, ਭਜਨ ਸਿੰਘ ਗਿੱਲ ਮੰਝ, ਮੰਗਾ ਠੰਕਰ ਸੰਧੂ, ਪਰਗਟ ਸਿੰਘ ਸਾ. ਸਰਪੰਚ ਹਾਰਨੀਆਂ, ਪ੍ਰਦੀਪ ਸਿੰਘ ਮੱਲ੍ਹੀਆਂ, ਗੁਰਵਿੰਦਰ ਸਿੰਘ ਕਿੰਦਾ ਹਾਰਨੀਆਂ ਤੇ ਟੋਨੀ ਮਸੀਹ ਵਲੋਂ ਪਿ੍ੰਸ ਕਾਲਾ ਬਾਲਾ ਨੂੰ ਵਧਾਈ ਦਿੰਦਿਆਂ ਉਨ੍ਹਾਂ ਨੂੰ ਜ਼ਿਲ੍ਹਾ ਕਾਰਜਕਰਨੀ ਦਾ ਸਕੱਤਰ ਨਿਯੁਕਤ ਕਰਨ 'ਤੇੇ ਕਾਂਗਰਸ ਹਾਈਕਮਾਂਡ ਦਾ ਧੰਨਵਾਦ ਕੀਤਾ ਹੈ |

Ad Position 22
No active advertisement
ਪਿਛਲੀ ਖ਼ਬਰ ਲੋਧੀਨੰਗਲ ਵਲੋਂ ਸੁਖਜਿੰਦਰ ਸਿੰਘ ਪਾਰਸ ਹਲਕਾ ਫ਼ਤਹਿਗੜ੍ਹ ਚੂੜੀਆਂ ਐੱਸ.ਸੀ. ਵਿੰਗ ਦੇ ਪ੍ਰਧਾਨ ਨਿਯੁਕਤ <br/> ਅਗਲੀ ਖ਼ਬਰ ਹੈਰੋਇਨ ਸਮੇਤ ਵਿਅਕਤੀ ਗਿ੍ਫ਼ਤਾਰ
Ad Position 24