ਤਾਰਾਗੜ੍ਹ, 9 ਅਪ੍ਰੈਲ (ਸੋਹਨ ਲਾਲ)- ਅੱਜ ਵਿਧਾਨ ਸਭਾ ਹਲਕਾ ਭੋਆ ਦੇ ਕਸਬਾ ਤਾਰਾਗੜ੍ਹ ਬੇਗੋਵਾਲ ਵਿਖੇ ਪੰਡਿਤ ਦੀਨ ਦਿਆਲ ਉਪਾਧਿਆਏ ਸਿਖਲਾਈ ਕੇਂਦਰ ਨੂੰ ਲੈ ਕੇ ਮੀਟਿੰਗ ਭਾਰਤੀ ਜਨਤਾ ਪਾਰਟੀ ਮੰਡਲ ਤਾਰਾਗੜ੍ਹ ਦੇ ਮੰਡਲ ਪ੍ਰਧਾਨ ਸੰਜੀਵ ਸਿੰਘ ਜੱਗੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਤਾਰਾਗੜ੍ਹ ਮੰਡਲ ਦੇ ਸਾਰੇ ਸੀਨੀਅਰ ਲੀਡਰ ਤੇ ਵਰਕਰ ਸ਼ਾਮਿਲ ਹੋਏ | ਇਸ ਮੌਕੇ ਮੰਡਲ ਪ੍ਰਧਾਨ ਸੰਜੀਵ ਸਿੰਘ ਜੱਗੀ ਨੇ ਮੀਟਿੰਗ 'ਚ ਸ਼ਾਮਿਲ ਹੋਣ ਲਈ ਸਾਰੇ ਸੀਨੀਅਰ ਲੀਡਰ ਤੇ ਵਰਕਰ ਦਾ ਸਵਾਗਤ ਕੀਤਾ ਤੇ ਪਾਰਟੀ ਦੀ ਰਣਨੀਤੀ ਬਾਰੇ ਵਿਚਾਰ ਚਰਚਾ ਕੀਤੀ | ਇਸ ਮੌਕੇ ਰਾਕੇਸ਼ ਕੁਮਾਰ ਮਾਜਰਾ, ਸੁਰਿੰਦਰ ਬਕਨੌਰ, ਠਾਕੁਰ ਸੱਜਣ ਸਿੰਘ, ਰਵੀ ਕੁਮਾਰ, ਸੁਰਜੀਤ ਸਿੰਘ, ਠਾਕੁਰ ਸੰਜੀਵ ਸਿੰਘ ਸੰਜੂ, ਅਮਰਜੀਤ ਸਿੰਘ, ਕਰਨ ਸਿੰਘ, ਦਿਲਾਵਰ ਸਿੰਘ, ਸਤੀਸ਼ ਗੱਜੂ, ਦਿਆਲ ਚੰਦ, ਰਵੀ ਜੋਗਰ, ਰਾਮਪਾਲ, ਜੋਗਿੰਦਰ ਸਿੰਘ, ਅਰਜੁਨ ਸਿੰਘ, ਸੁਮਿਤ ਸਿੰਘ, ਤਰਲੋਕ ਚੰਦ, ਦੀਪਕ ਭਟੋਆ, ਸੁਭਾਸ਼ ਸੈਣੀ ਅਤੇ ਹੋਰ ਬਹੁਤ ਸਾਰੇ ਭਾਜਪਾ ਦੇ ਵਰਕਰ ਸ਼ਾਮਿਲ ਸਨ |