01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਸੱਕੀ ਨਾਲੇ ਦੀ ਸਫ਼ਾਈ ਨਾ ਹੋਣ ਕਰ ਕੇ ਕਈ ਪਿੰਡਾਂ ਦੇ ਕਿਸਾਨ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 12-04-2026
ਕੋਟਲੀ ਸੂਰਤ ਮੱਲੀ, 11 ਅਪ੍ਰੈਲ (ਕੁਲਦੀਪ ਸਿੰਘ ਨਾਗਰਾ)- ਬਲਾਕ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਕਸਬਾ ਕੋਟਲੀ ਸੂਰਤ ਮੱਲ੍ਹੀ, ਪਿੰਡ ਖਵਾਜਾ ਵਰਦਗ, ਡੇਰਾ ਪਠਾਣਾ, ਢਿੱਲਵਾਂ, ਅਲੀਨੰਗਲ, ਜੀਵਨ ਨੰਗਲ, ਰਣਸੀਕਾ ਤੱਲਾ, ਨਬੀਨਗਰ, ਦੇਹੜ, ਅਠਵਾਲ, ਭੁੱਲਰ, ਮਲਕਪੁਰ ਤੇ ਸ਼ਿਕਾਰ ਮਾਛੀਆਂ ਆਦਿ ਪਿੰਡਾਂ ਦੀ ਸੈਂਕੜੇ ਏਕੜ ਜ਼ਮੀਨ ਦੇ ਬਰਸਾਤੀ ਪਾਣੀ ਦੇ ਨਿਕਾਸ ਲਈ ਬਣੇ ਸੱਕੀ ਨਾਲੇ ਡਰੇਨ ਸਕੇਪ ਦੀ ਪਿਛਲੇ ਸਮੇਂ ਤੋਂ ਸਹੀ ਢੰਗ ਨਾਲ ਸਫ਼ਾਈ ਨਾ ਹੋਣ ਕਰ ਕੇ ਜਿੱਥੇ ਪਿਛਲੇ ਸਾਲਾਂ ਤੋਂ ਕਿਸਾਨਾਂ ਦੀਆਂ ਫ਼ਸਲਾਂ ਦਾ ਭਾਰੀ ਨੁਕਸਾਨ ਹੁੰਦਾ ਆ ਰਿਹਾ ਹੈ ਉਥੇ ਇਸ ਵਾਰ ਸੈਂਕੜੇ ਏਕੜ ਕਣਕ ਦੀ ਫ਼ਸਲ ਖ਼ਰਾਬ ਹੋ ਗਈ ਪਰ ਅਫ਼ਸੋਸ ਵਾਲੀ ਗੱਲ ਇਹ ਹੈ ਕਿ ਹਰ ਸਾਲ ਕਿਸਾਨਾਂ ਦਾ ਵੱਡਾ ਨੁਕਸਾਨ ਹੋਣ 'ਤੇ ਵੀ ਸਬੰਧਤ ਵਿਭਾਗ ਵਲੋਂ ਬਰਸਾਤੀ ਪਾਣੀ ਦੇ ਨਿਕਾਸ ਲਈ ਕੋਈ ਪੁਖ਼ਤਾ ਪ੍ਰਬੰਧ ਨਹੀਂ ਕੀਤੇ ਜਾ ਰਹੇ ਤੇ ਹਰ ਸਾਲ ਫ਼ਸਲਾਂ ਦੇ ਨੁਕਸਾਨ ਹੋਣ ਉਪਰੰਤ ਪ੍ਰਸ਼ਾਸਨ ਕਿਸਾਨਾਂ ਨੂੰ ਲਾਰੇ ਲੱਪੇ ਲਗਾ ਕੇ ਚਲਦਾ ਬਣਦਾ ਹੈ | ਇਸ ਸੰਬੰਧੀ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਜ਼ਿਲ੍ਹਾ ਆਗੂ ਕੁਲਵਿੰਦਰ ਸਿੰਘ ਅਠਵਾਲ, ਸਰਪੰਚ ਰਣਦੀਪ ਸਿੰਘ ਨਿੱਜਰਪੁਰ, ਬਲਬੀਰ ਸਿੰਘ ਸਾਬਕਾ ਸਰਪੰਚ ਅਠਵਾਲ, ਜਥੇਦਾਰ ਬਲਵਿੰਦਰ ਸਿੰਘ ਢਿੱਲਵਾਂ ਸਮੇਤ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਤੇ ਮੁਹਤਬਰ ਆਗੂਆਂ ਨੇ ਦੱਸਿਆ ਕਿ ਬਰਸਾਤ ਦੇ ਪਾਣੀ ਦਾ ਨਿਕਾਸ ਨਾ ਹੋਣ ਕਰ ਕੇ ਇਸ ਛੰਭ ਵਿਚ ਸੇਮ ਪੈਣ ਦਾ ਖਤਰਾ ਬਣਦਾ ਜਾ ਰਿਹਾ ਹੈ ਤੇ ਇਸ ਸਬੰਧੀ ਬੀਤੇ ਦਿਨ ਖੇਤੀਬਾੜੀ ਵਿਭਾਗ ਦੀ ਚੰਡੀਗੜ੍ਹ ਤੇ ਗੁਰਦਾਸਪੁਰ ਦੀ ਇਕ ਪੱਧਰੀ ਟੀਮ ਨੇ ਮੁਆਇਨਾ ਕਰਦਿਆਂ ਸਬੰਧਤ ਵਿਭਾਗ ਨੂੰ ਬਰਸਾਤ ਦੇ ਪਾਣੀ ਦੇ ਨਿਕਾਸ ਲਈ ਤੁਰੰਤ ਸੱਕੀ ਨਾਲੇ ਦੀ ਸਫ਼ਾਈ ਕਰਵਾਉਣ ਲਈ ਸਬੰਧਤ ਅਧਿਕਾਰੀ ਦੇ ਧਿਆਨ 'ਚ ਵੀ ਲਿਆਂਦਾ ਹੈ | ਕਿਸਾਨਾਂ ਨੇ ਦੱਸਿਆ ਕਿ ਹਰ ਸਾਲ ਬਰਸਾਤ ਦੇ ਪਾਣੀ ਦੀ ਮਾਰ ਹੇਠ ਆਉਣ ਵਾਲਾ ਜ਼ਿਆਦਾ ਰਕਬਾ ਪਿੰਡ ਖਵਾਜਾ ਵਰਦਗ, ਢਿੱਲਵਾਂ, ਰਣਸੀਕਾ ਤੱਲਾ, ਨਬੀਨਗਰ, ਦੇਹੜ, ਭੁੱਲਰ ਅਠਵਾਲ, ਅਲੀਨੰਗਲ ਤੇ ਜੀਵਨ ਨੰਗਲ ਦਾ ਪੰਚਾਇਤੀ ਰਕਬਾ ਹੈ, ਜਿਹੜਾ ਕਿ ਹਰ ਸਾਲ ਕਿਸਾਨ ਮਹਿੰਗੇ ਭਾਅ 'ਚ ਪਟੇ ਉੱਪਰ ਲੈ ਕੇ ਫ਼ਸਲਾਂ ਦੀ ਕਾਸ਼ਤ ਕਰਦੇ ਹਨ ਤੇ ਪਹਿਲਾ ਜ਼ਿਆਦਾਤਰ ਝੋਨੇ ਦੀ ਫ਼ਸਲ ਬਰਸਾਤ ਦੇ ਪਾਣੀ ਦੀ ਮਾਰ ਹੇਠ ਰਹਿੰਦੀ ਸੀ ਤੇ ਇਸ ਵਾਰ ਕਣਕ ਦੀ ਫ਼ਸਲ ਵੀ ਖ਼ਰਾਬ ਹੋਈ ਹੈ, ਕਿਉਂਕਿ ਬਰਸਾਤ ਦੇ ਪਾਣੀ ਦੇ ਨਿਕਾਸ ਲਈ ਬਣੇ ਸੱਕੀ ਨਾਲੇ ਦੀ ਪਿਛਲੇ ਲੰਮੇ ਸਮੇਂ ਤੋਂ ਸਹੀ ਢੰਗ ਨਾਲ ਸਫ਼ਾਈ ਨਹੀਂ ਕਰਵਾਈ ਜਾ ਰਹੀ ਤੇ ਕਾਗਜ਼ਾਂ ਪੱਤਰਾਂ ਵਿਚ ਹੀ ਇਸ ਸੱਕੀ ਨਾਲੇ ਦੀ ਸਫ਼ਾਈ ਦਰਸਾਈ ਜਾਂਦੀ ਹੈ ਤੇ ਜਦੋਂ ਵੀ ਫ਼ਸਲ ਪਾਣੀ ਦੀ ਮਾਰ ਹੇਠ ਆ ਕੇ ਤਬਾਹ ਹੋ ਜਾਂਦੀ ਹੈ ਤੇ ਅਧਿਕਾਰੀ ਕਿਸਾਨਾਂ ਨੂੰ ਯੋਗ ਮੁਆਵਜ਼ਾ ਦੇਣ ਤੇ ਬਰਸਾਤੀ ਪਾਣੀ ਦੇ ਨਿਕਾਸ ਦੇ ਪੁਖ਼ਤਾ ਪ੍ਰਬੰਧ ਕਰਨ ਦਾ ਦਿਲਾਸੇ ਦਿੰਦੇ ਚਲੇ ਜਾਂਦੇ ਹਨ ਤੇ ਪਰ ਕਿਸਾਨਾਂ ਨੂੰ ਮਿਲਦਾ ਕੁਝ ਵੀ ਨਹੀਂ | ਕਿਸਾਨਾਂ ਨੇ ਦੱਸਿਆ ਕਿ ਇਸ ਵਾਰ 200 ਏਕੜ ਤੋਂ ਵੱਧ ਕਣਕ ਦੀ ਫ਼ਸਲ ਖ਼ਰਾਬ ਹੋਈ ਹੈ ਪਰ ਕਿਸੇ ਕਿਸਾਨ ਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ | ਕਿਸਾਨ ਆਗੂਆਂ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਸਮੇਤ ਡਰੇਨਜ਼ ਵਿਭਾਗ ਦੇ ਉੱਚ ਅਧਿਕਾਰੀਆਂ ਕੋਲੋਂ ਮੰਗ ਕੀਤੀ ਹੈ ਕਿ ਮੌਕਾ ਦੇਖਿਆ ਜਾਵੇ ਤੇ ਸਮੇਂ ਸਿਰ ਇਸ ਸੱਕੀ ਨਾਲੇ ਦੀ ਸਹੀ ਢੰਗ ਨਾਲ ਸਫ਼ਾਈ ਕਰਵਾ ਕੇ ਕਿਸਾਨਾਂ ਦੀਆਂ ਫ਼ਸਲਾਂ ਨੂੰ ਬਚਾਇਆ ਜਾਵੇ |
Ad Position 22
No active advertisement
ਪਿਛਲੀ ਖ਼ਬਰ ਸੰਤ ਮੀਹਾ ਸਿੰਘ ਸਕੂਲ ਰੰਧਾਵਾ ਦਾ ਨਤੀਜਾ 100 ਫ਼ੀਸਦੀ ਰਿਹਾ ਅਗਲੀ ਖ਼ਬਰ ਗੁਰਦੁਆਰਾ ਓਠੀਆਂ ਸਾਹਿਬ ਵਿਖੇ 3 ਰੋਜ਼ਾ ਵਿਸਾਖੀ ਜੋੜ ਮੇਲਾ ਅੱਜ ਤੋਂ
Ad Position 24