05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਬਿਹਤਰ ਵਿੱਦਿਆ ਤੇ ਸਹੂਲਤਾਂ ਦਾ ਸੁਮੇਲ ਪੰਜਾਬ ਪ੍ਰਾਈਡ ਇੰਟਰਨੈਸ਼ਨਲ ਸਕੂਲ ਖੁਦਾਦਪੁਰ

Ad Position 21
repet_subhas-goyals [Copy P29]
ਅਜੀਤ ਡੈਸਕ 12-04-2026
ਬਹਿਰਾਮਪੁਰ, 11 ਅਪ੍ਰੈਲ (ਪ੍ਰੋ: ਬਲਬੀਰ ਸਿੰਘ ਕੋਲਾ)- ਗੁਰਦਾਸਪੁਰ ਤੋਂ ਬਹਿਰਾਮਪੁਰ ਰੋਡ ਉੱਪਰ ਪਿੰਡ ਖੁਦਾਦਪੁਰ ਨੇੜੇ ਸਾਫ਼ ਸੁਥਰੇ ਵਾਤਾਵਰਨ 'ਚ ਬਣਿਆ ਪੰਜਾਬ ਪ੍ਰਾਈਡ ਇੰਟਰਨੈਸ਼ਨਲ ਸਕੂਲ ਚੇਅਰਮੈਨ ਸਿਮਰਜੀਤ ਸਿੰਘ ਤੇ ਪਿ੍ੰਸੀਪਲ ਮੈਡਮ ਭੁਪਿੰਦਰ ਕੌਰ ਦੀ ਯੋਗ ਅਗਵਾਈ ਹੇਠ ਪੇਂਡੂ ਇਲਾਕੇ ਵਿਚ ਬੱਚਿਆਂ ਨੰੂ ਪ੍ਰੀ-ਨਰਸਰੀ ਤੋਂ ਲੈ ਕੇ 12ਵੀਂ ਜਮਾਤ ਤੱਕ ਇੰਗਲਿਸ਼ ਮੀਡੀਅਮ ਰਾਹੀਂ ਮਿਆਰੀ ਸਿੱਖਿਆ ਪ੍ਰਦਾਨ ਕਰਵਾ ਰਿਹਾ ਹੈ | ਪਿ੍ੰਸੀਪਲ ਮੈਡਮ ਭੁਪਿੰਦਰ ਕੌਰ ਨੇ ਦੱਸਿਆ ਕਿ ਪ੍ਰੀ ਨਰਸਰੀ ਤੋਂ ਯੂ.ਕੇ.ਜੀ. ਤੱਕ ਬਚਪਨ ਪਲੇਅ ਸਕੂਲ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ | ਸਕੂਲ ਪ੍ਰਬੰਧਕਾਂ ਵਲੋਂ ਦਾਖ਼ਲਾ ਫ਼ੀਸ ਦੀ ਛੂਟ ਦਿੱਤੀ ਗਈ ਹੈ | ਸਕੂਲ ਵਿਚ ਛੋਟੇ ਬੱਚਿਆਂ ਨੰੂ ਪਲੇਅ ਵੇਅ ਤਰੀਕੇ ਨਾਲ ਪੜ੍ਹਾਈ ਕਰਵਾਉਣ ਲਈ ਵਧੀਆ ਪ੍ਰਬੰਧ ਹੈ | ਸਕੂਲ ਵਿਚ ਸਮਾਰਟ ਕਲਾਸਾਂ ਦਾ ਪ੍ਰਬੰਧ ਹੈ | ਸੁਰੱਖਿਆ ਸਬੰਧੀ ਸਕੂਲ ਕੰਪਲੈਕਸ 'ਤੇ ਨਜ਼ਰ ਰੱਖਣ ਲਈ ਸੀ.ਸੀ.ਟੀ.ਵੀ. ਕੈਮਰਿਆਂ ਦਾ ਖ਼ਾਸ ਪ੍ਰਬੰਧ ਹੈ | ਸਕੂਲ ਵਿਚ ਖੇਡਾਂ ਤੇ ਸਭਿਆਚਾਰਕ ਗਤੀਵਿਧੀਆਂ ਦਾ ਖ਼ਾਸ ਪ੍ਰਬੰਧ ਹੈ | ਸਕੂਲ ਵਿਚ ਜਿੰਮ ਤੇ ਥੀਏਟਰ ਦਾ ਵੀ ਪ੍ਰਬੰਧ ਹੈ | ਗਰਮੀਆਂ ਦੇ ਮੌਸਮ ਵਿਚ ਵਿਦਿਆਰਥੀਆਂ ਦੀ ਸਹੂਲਤ ਲਈ ਏ.ਸੀ. ਕਮਰਿਆਂ ਦਾ ਪ੍ਰਬੰਧ ਕੀਤਾ ਗਿਆ ਹੈ | ਸਕੂਲ ਵਿਚ ਲਾਇਬ੍ਰੇਰੀ ਤੋਂ ਇਲਾਵਾ ਮੈਥ, ਸਾਇੰਸ ਤੇ ਕੰਪਿਊਟਰ ਲੈਬ ਦਾ ਵਧੀਆ ਪ੍ਰਬੰਧ ਹੈ | ਬੱਚਿਆਂ ਨੰੂ ਸਕੂਲੋਂ ਘਰ ਅਤੇ ਘਰੋਂ ਸਕੂਲੇ ਜਾਣ ਲਈ ਟਰਾਂਸਪੋਰਟ ਦਾ ਵਧੀਆ ਪ੍ਰਬੰਧ ਹੈ | ਪ੍ਰਬੰਧਕਾਂ ਵਲੋਂ ਬੱਚਿਆਂ ਦੀ ਸੁਰੱਖਿਆ ਅਤੇ ਮਿਆਰੀ ਵਿੱਦਿਆ ਦੇ ਸੁਚੱਜੇ ਪ੍ਰਬੰਧਾਂ ਸਦਕਾ ਸਕੂਲ 'ਚ ਦਾਖ਼ਲਾ ਜ਼ੋਰਾਂ 'ਤੇ ਚੱਲ ਰਿਹਾ ਹੈ | ਸਕੂਲ ਪ੍ਰਬੰਧਕਾਂ ਦਾ ਦਾਅਵਾ ਹੈ ਕਿ ਬੱਚਿਆਂ ਦੀ ਪੜ੍ਹਾਈ ਅਤੇ ਸਹੂਲਤਾਂ ਵਿਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸੀਨੀਅਰ ਸੈਕੰਡਰੀ ਸਕੂਲ ਦੀ ਪਾਹੁਲਪ੍ਰੀਤ ਕੌਰ ਨੇ ਪੰਜਾਬ 'ਚੋਂ ਮੈਰਿਟ 'ਚ 17ਵਾਂ ਰੈਂਕ ਕੀਤਾ ਹਾਸਿਲ ਅਗਲੀ ਖ਼ਬਰ ਪੰਜਾਬ ਸੀਨੀਅਰ ਸੈਕੰਡਰੀ ਸਕੂਲ ਸ਼ੇਖੂਪੁਰ ਦਾ 8ਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ <br/>
Ad Position 24