02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਚੋਰਾਂ ਵਲੋਂ ਮਹਿੰਦਰਾ ਗੱਡੀ ਚੋਰੀ <br/>

Ad Position 21
No active advertisement
ਅਜੀਤ ਡੈਸਕ 20-04-2026
ਤਾਰਾਗੜ੍ਹ, 19 ਅਪ੍ਰੈਲ (ਸੋਹਨ ਲਾਲ)- ਕਸਬਾ ਤਾਰਾਗੜ੍ਹ ਦੇ ਨਜ਼ਦੀਕ ਪੈਂਦੇ ਪਿੰਡ ਬਕਨੌਰ ਤੋਂ ਬੀਤੀ ਰਾਤ ਇਕ ਮੁਰਗ਼ਾ ਸਪਲਾਈ ਕਰਨ ਵਾਲੀ ਮਹਿੰਦਰਾ ਗੱਡੀ ਚੋਰੀ ਹੋਣ ਦੀ ਖ਼ਬਰ ਹੈ | ਗੱਡੀ ਮਾਲਕ ਬਾਲ ਕਿ੍ਸ਼ਨ ਤੇ ਡਰਾਈਵਰ ਪ੍ਰਮੋਦ ਕੁਮਾਰ ਨੇ ਦੱਸਿਆ ਕਿ ਪਿਛਲੇ ਲਗਪਗ 10, 12 ਸਾਲਾਂ ਤੋਂ ਅਸੀਂ ਮੁਰਗ਼ਾ ਸਪਲਾਈ ਦਾ ਕੰਮ ਕਰ ਰਹੇ ਹਾਂ ਤੇ ਆਪਣੀ ਗੱਡੀ ਬਕਨੌਰ ਪੀਰ ਬਾਬੇ ਦੀ ਜਗ੍ਹਾ 'ਤੇ ਖੜੀ ਕਰਦੇ ਹਾਂ | ਡਰਾਈਵਰ ਪ੍ਰਮੋਦ ਕੁਮਾਰ ਨੇ ਦੱਸਿਆ ਕਿ ਅੱਜ ਸਵੇਰੇ ਜਦ ਮੈਂ 3 ਵਜੇ ਗੱਡੀ ਲੈਣ ਲਈ ਗਿਆ ਤਾਂ ਗੱਡੀ ਗ਼ਾਇਬ ਸੀ | ਮੈਂ ਉਸੇ ਸਮੇਂ ਆਪਣੇ ਮਾਲਕ ਬਾਲ ਕਿ੍ਸ਼ਨ ਨੂੰ ਫੋਨ ਕਰਕੇ ਦੱਸਿਆ, ਉਨ੍ਹਾਂ ਦੱਸਿਆ ਕਿ ਸਵੇਰੇ ਸੜਕ ਕਿਨਾਰੇ ਲੱਗੇ ਕੈਮਰੇ ਚੈੱਕ ਕਰਨ 'ਤੇ ਪਤਾ ਲੱਗਿਆ ਕਿ ਗੱਡੀ ਤਕਰੀਬਨ 2 ਵਜੇ ਚੋਰੀ ਹੋਈ ਹੈ | ਉਨ੍ਹਾਂ ਦੱਸਿਆ ਕਿ ਪਿੰਡ ਦੀ ਪੰਚਾਇਤ ਅਤੇ ਤਾਰਾਗੜ੍ਹ ਪੁਲਿਸ ਥਾਣੇ ਇਸ ਦੀ ਸੂਚਨਾ ਦੇ ਦਿੱਤੀ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਨਵ-ਨਿਯੁਕਤ ਬਲਾਕ ਪ੍ਰਧਾਨ ਸੰਜੀਵ ਸ਼ਰਮਾ ਸਮੇਤ ਅਹੁਦੇਦਾਰਾਂ ਨੂੰ ਕੀਤਾ ਸਨਮਾਨਿਤ <br/> ਅਗਲੀ ਖ਼ਬਰ ਅਕਸ਼ਯ ਤਿ੍ਤੀਆ ਮੌਕੇ ਮਹਾਜਨ ਯੂਥ ਵਿੰਗ ਵਲੋਂ 'ਪ੍ਰੋਜੈਕਟ ਪ੍ਰਯਾਸ' ਦੀ ਸ਼ੁਰੂਆਤ <br/>
Ad Position 24