06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਕੈਲੀਡੋਨਿਅਨ ਇੰਟਰਨੈਸ਼ਨਲ ਸਕੂਲ ਵਿਚ 'ਸਟੈਮ ਰੇਜ਼ਿੰਗ ਇੰਡੀਆ' ਈਵੈਂਟ ਕਰਵਾਇਆ

Ad Position 21
No active advertisement
ਅਜੀਤ ਡੈਸਕ 23-04-2026
ਪਠਾਨਕੋਟ, 22 ਅਪ੍ਰੈਲ (ਸੰਧੂ)-ਕੈਲੀਡੋਨਿਅਨ ਇੰਟਰਨੈਸ਼ਨਲ ਸਕੂਲ ਵਿਚ 'ਸਟੈਮ ਰੇਜ਼ਿੰਗ ਇੰਡੀਆ' ਈਵੈਂਟ ਕਰਵਾਇਆ ਗਿਆ | ਸਵੇਰੇ 10 ਵਜੇ ਸ਼ੁਰੂ ਹੋਏ ਇਸ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੇ ਸਾਇੰਸ, ਟੈਕਨਾਲੋਜੀ, ਇੰਜੀਨੀਅਰਿੰਗ ਤੇ ਮੈਥੇਮੈਟਿਕਸ (ਸਟੈਮ) ਦੇ ਸਿਧਾਂਤਾਂ ਨੂੰ ਪੈ੍ਰਕਟੀਕਲ ਤਰੀਕੇ ਨਾਲ ਪੇਸ਼ ਕਰਦੇ ਹੋਏ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਸ ਈਵੈਂਟ ਦਾ ਮੁੱਖ ਆਕਰਸ਼ਨ ਹਾਈ-ਸਪੀਡ ਮਿਨੀਏਚਰ ਰੇਸਿੰਗ ਕਾਰਾਂ ਦੀ ਮੁਕਾਬਲਾ ਰਹੀ ਜਿਸ ਵਿਚ ਵਿਦਿਆਰਥੀਆਂ ਨੇ ਆਪਣੀਆਂ ਡਿਜ਼ਾਈਨ ਕੀਤੀਆਂ ਤੇ ਤਿਆਰ ਕੀਤੀਆਂ ਕਾਰਾਂ ਨੂੰ ਰੇਸ ਟ੍ਰੈਕ 'ਤੇ ਦੌੜਾਇਆ | ਸਕੂਲ ਵਿਖੇ ਬਣਾਏ ਗਏ ਰੇਸ ਟ੍ਰੈਕ, ਪਿੱਟ ਲੇਨ ਤੇ ਐਗਜ਼ਿਬਿਸ਼ਨ ਹਾਲ ਵਿਚ ਨਵਚਾਰ, ਤਕਨੀਕੀ ਕੌਸ਼ਲ ਤੇ ਟੀਮ ਵਰਕ ਦਾ ਬਿਹਤਰੀਨ ਮੇਲ ਵੇਖਣ ਨੂੰ ਮਿਲਿਆ | ਇਸ ਮੌਕੇ ਸਕੂਲ ਪ੍ਰਬੰਧਕਾਂ ਸ਼ਗੁਨ ਗੁਪਤਾ ਤੇ ਸਕੂਲ ਦੇ ਨਿਰਦੇਸ਼ਕ ਸ੍ਰੀਜਲ ਗੁਪਤਾ ਨੇ ਕਿਹਾ ਕਿ ਸਿੱਖਿਆ ਨੂੰ ਸਿਰਫ਼ ਕਿਤਾਬਾਂ ਤੱਕ ਸੀਮਿਤ ਨਾ ਰੱਖਦੇ ਹੋਏ ਵਿਦਿਆਰਥੀਆਂ ਨੂੰ ਐਸੇ ਮੌਕੇ ਦੇਣਾ ਜ਼ਰੂਰੀ ਹੈ, ਜਿੱਥੇ ਉਹ ਸਿੱਖ ਸਕਣ, ਬਣਾਉਣ ਤੇ ਮੁਕਾਬਲਾ ਕਰ ਸਕਣ | ਇਸ ਈਵੈਂਟ ਦੀ ਵਿਸ਼ੇਸ਼ ਉਪਲੱਬਧੀ ਇਹ ਰਹੀ ਕਿ ਸਕੂਲ ਦੀਆਂ ਦੋ ਟੀਮਾਂ ਦਾ ਚੋਣ ਰਿਜਨਲ ਪੱਧਰ ਲਈ ਕੀਤਾ ਗਿਆ ਹੈ, ਜਿੱਥੇ ਉਹ ਹੁਣ 3ਡੀ ਪਿ੍ੰਟ ਕੀਤੀਆਂ ਕਾਰਾਂ ਤਿਆਰ ਕਰਕੇ ਹੋਰ ਸਕੂਲਾਂ ਨਾਲ ਮੁਕਾਬਲਾ ਕਰਨਗੀਆਂ | ਚੁਣੀਆਂ ਗਈਆਂ ਟੀਮਾਂ ਵਿਚ ਟੀਮ ਪਹਿਲੀ ਵਿਚ ਅਗਮ, ਸਿ੍ਸ਼, ਸਮਰ ਪ੍ਰਤਾਪ, ਭਵਿਆ, ਰਿਥ ਤੇ ਟੀਮ ਥੰਡਰ ਵਿਵਾਹ ਹਰਨਵ, ਮਨਸਵ, ਕੋਹੇਨੂਰ, ਸ਼ਾਰਨਿਆ, ਗੁਨੀਕਾ ਚੁਣੇ ਗਏ | ਜੇਤੂ ਟੀਮਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਸਾਰੇ ਭਾਗੀਦਾਰਾਂ ਦੀ ਹੌਸਲਾ ਅਫਜ਼ਾਈ ਕੀਤੀ ਗਈ |
Ad Position 22
No active advertisement
ਪਿਛਲੀ ਖ਼ਬਰ ਉਡਾਨ ਐਜੂਕੇਸ਼ਨ ਸੁਸਾਇਟੀ ਵਲੋਂ ਸਨਮਾਨ ਸਮਾਗਮ <br/> ਅਗਲੀ ਖ਼ਬਰ ਮਲੇਰੀਏ ਤੇ ਟੀ.ਬੀ. ਤੋਂ ਬਚਾਅ ਬਾਰੇ ਕੀਤਾ ਜਾਗਰੂਕ
Ad Position 24