ਪਠਾਨਕੋਟ, 22 ਅਪ੍ਰੈਲ (ਵਿਨੋਦ)- ਪਠਾਨਕੋਟ ਵਿਖੇ ਸੀ.ਪੀ.ਆਈ.ਐਮ. ਦੀ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਕਾ: ਅਵਿਨਾਸ਼ ਸੈਣੀ ਦੀ ਪ੍ਰਧਾਨਗੀ ਹੇਠ ਪਾਰਟੀ ਦਫ਼ਤਰ ਗਾਂਧੀ ਚੌਕ ਵਿਕੇ ਹੋਈ ਜਿਸ ਵਿਚ ਸੂਬਾ ਸਕੱਤਰ ਕਾਮਰੇਡ ਸੇਖੋਂ ਅਤੇ ਜ਼ਿਲ੍ਹਾ ਇੰਚਾਰਜ ਕਾ: ਭਜਲ੍ਹ ਉਚੇਚੇ ਤੌਰ 'ਤੇ ਪਹੁੰਚੇ | ਪ੍ਰੈੱਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਅਤੇ ਕੁੱਲ ਹਿੰਦ ਕਿਸਾਨ ਸਭਾ ਵਲੋਂ ਆਪਣੀਆਂ ਮੰਗਾਂ ਦੇ ਹੱਕ ਵਿਚ ਕੀਤੀ ਜਾ ਰਹੀ ਰੈਲੀ ਇਤਿਹਾਸਿਕ ਹੋਵੇਗੀ | ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕਰਨ ਲਈ 29 ਮਈ ਦੀ ਜਲੰਧਰ ਰੈਲੀ ਵਿਚ ਪਹੁੰਚੋ | ਕਾ: ਬਜਲ ਨੇ ਨਵੀਨੀਕਰਨ ਤੇ ਲੱਗੇ ਫੰਡਾਂ ਬਾਰੇ ਚਰਚਾ ਕੀਤੀ | ਸਕੱਤਰ ਸਹਿਗਲ ਨੇ ਲੱਗੇ ਕੋਟੇ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ ਤੇ ਕਿਹਾ ਕਿ ਜਲੰਧਰ ਰੈਲੀ ਵਿਚ ਘੱਟੋ-ਘੱਟ 100 ਸਾਥੀ ਸ਼ਾਮਿਲ ਹੋਣਗੇ | ਇਸ ਵੇਲੇ ਅਵਿਨਾਸ਼ ਸੈਣੀ, ਪ੍ਰਸ਼ੋਤਮ ਕੁਮਾਰ, ਬਿਕਰਮਜੀਤ, ਪ੍ਰਸ਼ੋਤਮ ਕੁਮਾਰ, ਜਗਦੀਸ਼ ਰਾਜ, ਬਲਵੰਤ ਸਿੰਘ, ਦੇਵੀ ਸੈਣੀ, ਸੁਧਾ ਰਾਣੀ, ਗੂਡੋ ਦੇਵੀ ਅਤੇ ਕੇਵਲ ਕਾਲੀਆ ਹਾਜ਼ਰ ਸਨ |