ਨਰੋਟ ਮਹਿਰਾ, 22 ਅਪ੍ਰੈਲ (ਰਾਜ ਕੁਮਾਰੀ)- ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਖ਼ੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ:/ਸੈ:) ਕਮਲਦੀਪ ਕੌਰ ਦੀ ਅਗਵਾਈ ਹੇਠ ਅੱਜ ਜ਼ਿਲ੍ਹਾ ਪਠਾਨਕੋਟ ਦੇ ਵੱਖ-ਵੱਖ ਸਰਕਾਰੀ ਸਕੂਲਾਂ ਵਿਚ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰ 36 ਲੱਖ 16 ਹਜ਼ਾਰ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਏ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ | ਇਸ ਮੌਕੇ ਤੋਂ ਇਲਾਵਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਭੁਪਿੰਦਰ ਸਿੰਘ ਮੁੰਨਾ, ਰਵੀ ਸਰਪੰਚ, ਵਿਜੇ ਕੁਮਾਰ ਕਟਾਰੂਚੱਕ, ਸੰਦੀਪ ਕੁਮਾਰ ਬਲਾਕ ਪ੍ਰਧਾਨ, ਡੀ.ਜੀ. ਸਿੰਘ ਡਿਪਟੀ ਡੀ.ਈ.ਓ. ਐਲੀਮੈਂਟਰੀ ਸੈਂਟਰ ਹੈਡ ਸਤਵੰਤ ਕੌਰ, ਹੈੱਡ ਟੀਚਰ ਡਿੰਪਲ, ਸੰਜੀਵ ਮਣੀ, ਸਰਪੰਚ ਸੋਹਨ ਲਾਲ, ਮੀਰਾਂ ਭੱਲਾ, ਰਕੇਸ਼ ਕੁਮਾਰ ਜੋਨੀ, ਰਿੰਕੂ, ਨਰੇਸ਼ ਕੁਮਾਰ, ਸ਼ਸ਼ੀ ਬਾਲਾ, ਪਰਮਿੰਦਰ ਸਿੰਘ, ਅਮਨਪ੍ਰੀਤ ਸਿੰਘ, ਸੁਰਵਿੰਦਰ ਸਿੰਘ, ਨਿਸ਼ਾ ਸਲਾਰੀਆ, ਏਕਤਾ, ਕਪਿਲ ਕੁਮਾਰ, ਜੋਤੀ, ਚੇਅਰਪਰਸਨ ਐਸ.ਐਮ.ਸੀ. ਗਗਨਦੀਪ, ਮਨਦੀਪ ਕੌਰ, ਰੇਖਾ ਰਾਣੀ, ਮੰਜੂ ਬਾਲਾ, ਵੀਨਾ ਰਾਣੀ ਅਤੇ ਹੋਰ ਆਮ ਆਦਮੀ ਪਾਰਟੀ ਦੇ ਵਰਕਰ ਤੇ ਅਹੁਦੇਦਾਰ ਵੀ ਹਾਜ਼ਰ ਸਨ | ਇਸ ਮੌਕੇ ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸਿੱਖਿਆ ਖੇਤਰ 'ਚ ਕ੍ਰਾਂਤੀ 2.0 ਤਹਿਤ ਸਕੂਲਾਂ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਨੂੰ ਬਿਹਤਰ ਬਣਾਉਣ ਦੇ ਮਕਸਦ ਨਾਲ ਸਕੂਲਾਂ ਵਿਚ ਨਵੇਂ ਕਲਾਸਰੂਮ, ਨਵੇਂ ਕੰਪਿਊਟਰ, ਐਲ.ਈ.ਡੀ. ਪੈਨਲ, ਸਮਾਰਟ ਕਲਾਸਰੂਮ, ਵਿਗਿਆਨ ਲੈਬ, ਲਾਇਬ੍ਰੇਰੀ, ਚਾਰਦੀਵਾਰੀ, ਪਖਾਨੇ ਤੇ ਪੀਣ ਵਾਲੇ ਸਾਫ਼ ਪਾਣੀ ਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੇ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਸਰਕਾਰ ਵਲੋਂ ਵਿਦੇਸ਼ੀ ਸਿੱਖਿਆ ਪ੍ਰਣਾਲੀ ਨੂੰ ਜਾਣਨ ਲਈ ਅਧਿਆਪਕਾਂ ਨੂੰ ਵਿਦੇਸ਼ਾਂ ਅੰਦਰ ਭੇਜਿਆ ਜਾ ਰਿਹਾ ਹੈ ਤਾਂ ਜੋ ਉਹ ਅਧਿਆਪਕ ਉੱਥੋਂ ਦੇ ਦੇਸ਼ਾਂ ਦੀ ਸਿੱਖਿਆ ਪ੍ਰਣਾਲੀ ਬਾਰੇ ਗਿਆਨ ਹਾਸਲ ਕਰਕੇ ਇੱਧਰ ਆ ਕੇ ਪੰਜਾਬ ਦੇ ਸਰਕਾਰੀ ਸਕੂਲਾਂ ਅੰਦਰ ਵੀ ਲਾਗੂ ਕਰ ਸਕਣ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਦਾਖਲ ਕਰਵਾਉਣ |