23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਜਨਰਲ ਕੈਟਾਗਰੀ ਨਾਲ ਸੰਬੰਧਿਤ ਲੋਕਾਂ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 09-05-2026
ਦੀਨਾਨਗਰ, 8 ਮਈ (ਸੋਢੀ/ ਘੁੰਮਣ/ ਸ਼ਰਮਾ)-ਜਨਰਲ ਕੈਟਾਗਰੀ ਨਾਲ ਸਬੰਧਿਤ ਲੋਕਾਂ ਦੀ ਮੀਟਿੰਗ ਪਿੰਡ ਹਬੀਬਪੁਰ ਵਿਖੇ ਹੋਈ | ਜਿਸ ਦੀ ਪ੍ਰਧਾਨਗੀ ਰਾਸ਼ਟਰੀ ਕਰਨੀ ਸੈਨਾ, ਪੰਜਾਬ ਦੇ ਪ੍ਰਧਾਨ ਐਡਵੋਕੇਟ ਨਰੇਸ਼ ਠਾਕੁਰ, ਅਖਿਲ ਭਾਰਤੀ ਕਸ਼ੱਤਰੀਆ ਮਹਾਂਸਭਾ, ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਕੈਪਟਨ ਜੋਗਿੰਦਰ ਸਿੰਘ, ਕੈਪਟਨ ਦਿਲਾਵਰ ਸਿੰਘ ਤੇ ਠਾਕੁਰ ਰਣਧੀਰ ਸਿੰਘ ਨੰਬਰਦਾਰ ਨੇ ਸਾਂਝੇ ਰੂਪ 'ਚ ਕੀਤੀ | ਮੀਟਿੰਗ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਸਰਕਾਰ ਜਨਰਲ ਕੈਟਾਗਰੀ ਭਾਈਚਾਰੇ 'ਤੇ ਯੂ.ਜੀ.ਸੀ ਐਕਟ ਥੋਪਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਨੰੂ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਉਨ੍ਹਾਂ ਜਨਰਲ ਕੈਟਾਗਰੀ ਦੇ ਲੋਕਾਂ ਨੂੰ ਇੱਕਜੁੱਟ ਹੋਣ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਹਰ ਰਾਜਨੀਤਕ ਪਾਰਟੀ ਸਵਰਣ ਸਮਾਜ ਨੂੰ ਹਲਕੇ ਵਿਚ ਲੈਂਦੀ ਹੈ, ਇਸ ਧਾਰਨਾ ਅਧੀਨ ਕੰਮ ਕਰਦੀ ਹੈ ਕਿ ਭਾਈਚਾਰੇ ਵਿਚ ਏਕਤਾ ਦੀ ਘਾਟ ਹੈ | ਐਡਵੋਕੇਟ ਨਰੇਸ਼ ਠਾਕੁਰ ਨੇ ਕਿਹਾ ਕਿ ਸਵਰਣ ਜਾਤੀ ਭਾਈਚਾਰੇ ਦੇ ਲੋਕਾਂ ਕੋਲ ਰਾਜਨੀਤਿਕ ਸਮਰਥਨ ਪ੍ਰਦਾਨ ਕਰਨ ਲਈ ਆਪਣਾ ਕੋਈ ਸੰਗਠਨ ਨਹੀਂ ਹੈ | ਇਸ ਮੌਕੇ ਠਾਕੁਰ ਬਲਬੀਰ ਸਿੰਘ, ਪ੍ਰੇਮ ਨਾਥ ਸ਼ਰਮਾ, ਮਾਸਟਰ ਭੋਲਾ ਨਾਥ ਸ਼ਰਮਾ, ਠਾਕੁਰ ਦੇਸ ਰਾਜ, ਵਿਜੇ ਸ਼ਰਮਾ, ਸੁਖਦੇਵ ਸਿੰਘ, ਰਮੇਸ਼ ਸ਼ਰਮਾ, ਅਸ਼ਵਨੀ ਸ਼ਰਮਾ, ਠਾਕੁਰ ਜਨਕ ਸਿੰਘ, ਬੂਈ ਲਾਲ ਸ਼ਰਮਾ, ਠਾਕੁਰ ਰਵਿੰਦਰ ਸਿੰਘ, ਬਲਵਿੰਦਰ ਸ਼ਰਮਾ, ਅਜੈ ਸ਼ਰਮਾ, ਕੁਲਦੀਪ ਸ਼ਰਮਾ, ਰੂਪ ਲਾਲ ਸ਼ਰਮਾ, ਪਰਵੀਨ ਸ਼ਰਮਾ, ਵਿਨੋਦ ਕੁਮਾਰ, ਪ੍ਰਵੀਨ ਸਿੰਘ, ਰੋਹਿਤ ਸ਼ਰਮਾ, ਅਮਿਤ ਸ਼ਰਮਾ, ਰਣਜੀਤ ਸ਼ਰਮਾ, ਰਣਜੀਤ ਸਿੰਘ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਿਹਤ ਕਰਮਚਾਰੀਆਂ ਵਲੋਂ ਡੇਂਗੂ ਵਿਰੋਧੀ ਮੁਹਿੰਮ ਦੇ ਤਹਿਤ ਕੀਤਾ ਸੁਚੇਤ <br/> ਅਗਲੀ ਖ਼ਬਰ ਬਾਲ ਭਵਨ ਵਿਖੇ ਨਸ਼ਾ ਮੁਕਤੀ ਤੇ ਮਨੁੱਖਤਾ ਦੇ ਮੁੱਲਾਂ ਸਬੰਧੀ ਜਾਗਰੂਕਤਾ ਸੈਮੀਨਾਰ
Ad Position 24