ਹਰਚੋਵਾਲ, 8 ਮਈ (ਢਿੱਲੋਂ, ਭਾਮ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਸਰਕਲ ਹਰਚੋਵਾਲ ਦੇ ਸਰਕਲ ਪ੍ਰਧਾਨ ਡਾਕਟਰ ਗੁਰਨੇਕ ਸਿੰਘ ਹਰਚੋਵਾਲ ਦੀ ਪ੍ਰਧਾਨਗੀ ਹੇਠ ਜਨਰਲ ਸਕੱਤਰ ਡਾਕਟਰ ਸਤਨਾਮ ਸਿੰਘ ਕੰਡੀਲਾ ਦੀ ਯੋਗ ਅਗਵਾਈ 'ਚ ਸਮੂਹ ਡਾਕਟਰਾਂ ਦੀ ਭਰਵੀਂ ਮੀਟਿੰਗ ਕਰਵਾਈ ਗਈ, ਜਿਸ 'ਚ ਸੂਬੇ ਦੇ ਸੀਨੀਅਰ ਮੀਤ ਪ੍ਰਧਾਨ ਡਾ. ਅਵਤਾਰ ਸਿੰਘ ਕਿਲਾ ਲਾਲ ਸਿੰਘ, ਜ਼ਿਲ੍ਹਾ ਪ੍ਰਧਾਨ ਪਿਆਰਾ ਸਿੰਘ ਹੰਭੋਵਾਲ ਤੇ ਜ਼ਿਲ੍ਹਾ ਜਨਰਲ ਸਕੱਤਰ ਡਾ. ਭੁਪਿੰਦਰ ਸਿੰਘ ਗਿੱਲ ਨੇ ਕਿਹਾ ਕਿ ਸਰਕਾਰ ਨੇ ਪਿੰਡਾਂ ਵਿਚ ਸਿਖਲਾਈ ਕਰਦੇ ਡਾਕਟਰਾਂ ਦਾ ਮਸਲਾ, ਜੋ ਕਿ ਕਾਫੀ ਅਰਸੇ ਤੋਂ ਲਟਕ ਰਿਹਾ ਸੀ, ਉਸ ਸਬੰਧ 'ਚ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸ਼ੀਏਸ਼ਨ ਵਲੋਂ ਬੀਤੇ ਦਿਨੀਂ ਸੰਗਰੂਰ ਵਿਚ ਸੂਬਾ ਪੱਧਰੀ ਰੋਸ ਰੈਲੀ ਕੀਤੀ ਗਈ ਸੀ, ਜਿਸ 'ਚ ਪੰਜਾਬ ਸਰਕਾਰ ਨੂੰ ਮੰਗ ਪੱਤਰ ਦਿੱਤਾ ਗਿਆ ਸੀ | ਮੁੱਖ ਮੰਤਰੀ ਪੰਜਾਬ ਵਲੋਂ ਸਮੂਹ ਡਾਕਟਰਾਂ ਦੀਆਂ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਗਿਆ ਸੀ ਕਿ ਜਲਦੀ ਹੱਲ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਸਾਡੇ ਮਸਲੇ ਨੂੰ ਅਜੇ ਵੀ ਠੰਢੇ ਬਸਤੇ ਵਿਚ ਪਾ ਕੇ ਰੱਖ ਲਿਆ ਤਾਂ ਆਉਣ ਵਾਲੀਆਂ ਵਿਧਾਨ ਚੋਣਾਂ ਵਿਚ ਸਮੂਹ ਡਾਕਟਰ ਇਸ ਸਰਕਾਰ ਦਾ ਡੱਟ ਕੇ ਵਿਰੋਧ ਕਰਨਗੇ | ਉਨ੍ਹਾਂ ਸੰਗਰੂਰ 'ਚ ਹੋਈ ਰੋਸ ਰੈਲੀ ਵਿਚ ਸਾਥ ਦੇਣ ਵਾਲੀਆਂ ਕਿਸਾਨ ਜਥੇਬੰਦੀਆਂ ਤੇ ਸਮੂਹ ਡਾਕਟਰਾਂ ਦਾ ਧੰਨਵਾਦ ਵੀ ਕੀਤਾ | ਇਸ ਮੌਕੇ ਡਾ. ਮਨਦੀਪ ਸਿੰਘ, ਡਾ. ਸਾਹਿਲ ਕੁਮਾਰ, ਪੀ.ਆਰ.ਓ. ਸੁਖਵਿੰਦਰ ਸਿੰਘ, ਸੁਨੀਲ ਚੌਹਾਨ, ਡਾਕਟਰ ਸਾਥੀਆਂ ਵਿਚ ਮੀਤ ਪ੍ਰਧਾਨ ਡਾ. ਦਿਲਬਾਗ ਸਿੰਘ ਪੰਨੂ, ਕੈਸ਼ੀਅਰ ਡਾ. ਰਛਪਾਲ ਸਿੰਘ ਵਰਿਆਂ, ਮੀਤ ਪ੍ਰਧਾਨ ਡਾ. ਬਲਬੀਰ ਸਿੰਘ ਭਿੰਡਰ, ਮੁੱਖ ਬੁਲਾਰਾ ਡਾ. ਸੰਤੋਖ ਸਿੰਘ ਲੀਲ ਕਲਾਂ, ਪ੍ਰੈੱਸ ਸਕੱਤਰ ਡਾ. ਸਰਬਜੀਤ ਸਿੰਘ ਭਿੰਡਰ, ਮੁੱਖ ਸਲਾਹਕਾਰ ਬਲਦੇਵ ਸਿੰਘ ਮਠੋਲਾ, ਸਹਾਇਕ ਸਲਾਹਕਾਰ ਸਤਿਨਾਮ ਸਿੰਘ ਮੁੱਲਾਵਾਲ, ਸਹਾਇਕ ਕੈਸ਼ੀਅਰ ਡਾ. ਭੁਪਿੰਦਰ ਸਿੰਘ ਬਸਰਾਵਾਂ, ਸਾਂਝੇ ਸਕੱਤਰ ਡਾ. ਕੁਲਦੀਪ ਸਿੰਘ ਦਕੋਹਾ, ਡਾ. ਸੁਖਚੈਨ ਸਿੰਘ ਪੱਡਾ, ਡਾ. ਮਲਕੀਤ ਸਿੰਘ ਹਰਚੋਵਾਲ ਆਦਿ ਹਾਜ਼ਰ ਸਨ |