22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਅਮਰੀਕ ਸਿੰਘ ਖ਼ਾਲਸਾ ਬਸਪਾ ਦਾ ਜ਼ਿਲ੍ਹਾ ਪ੍ਰੈੱਸ ਸਕੱਤਰ ਨਿਯੁਕਤ

Ad Position 21
No active advertisement
ਅਜੀਤ ਡੈਸਕ 09-05-2026
ਬਟਾਲਾ, 8 ਮਈ (ਹਰਦੇਵ ਸਿੰਘ ਸੰਧੂ)-ਬਹੁਜਨ ਸਮਾਜ ਪਾਰਟੀ ਪੰਜਾਬ ਦੇ ਕਮੇਟੀ ਮੈਂਬਰ, ਜ਼ਿਲ੍ਹਾ ਕਮੇਟੀ ਤੇ ਵਿਧਾਨ ਸਭਾਵਾਂ ਦੇ ਅਹੁਦੇਦਾਰਾਂ ਦੀ ਮੀਟਿੰਗ ਮੁੱਖ ਇੰਚਾਰਜ ਲੋਕ ਸਭਾ ਗੁਰਦਾਸਪੁਰ ਜੇ.ਪੀ. ਭਗਤ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ, ਕੇਂਦਰੀ ਇੰਚਾਰਜ ਤੇ ਨੈਸ਼ਨਲ ਕੁਆਰਡੀਨੇਟਰ ਪ੍ਰਤਾਪ ਸਿੰਘ, ਪੰਜਾਬ ਇੰਚਾਰਜ ਡਾ. ਨਛੱਤਰ ਸਿੰਘ ਵਿਧਾਇਕ ਨਵਾਂ ਸ਼ਹਿਰ ਤੇ ਚੌਧਰੀ ਗੁਰਨਾਮ ਸਿੰਘ ਪੰਜਾਬ ਜ਼ੋਨ ਇੰਚਾਰਜ ਆਦਿ ਸ਼ਾਮਲ ਹੋਏ | ਮੀਟਿੰਗ ਦੌਰਾਨ ਵੱਖ-ਵੱਖ ਅਹੁਦਿਆਂ 'ਤੇ ਨਿਯੁਕਤੀਆਂ ਕੀਤੀਆਂ ਗਈਆਂ, ਜਿਸ ਤਹਿਤ ਬਟਾਲਾ ਦੇ ਪਾਰਟੀ ਦੇ ਨਿਧੜਕ ਆਗੂ ਅਮਰੀਕ ਸਿੰਘ ਖਾਲਸਾ ਨੂੰ ਜ਼ਿਲ੍ਹਾ ਪ੍ਰੈੱਸ ਸਕੱਤਰ ਨਿਯੁਕਤ ਕੀਤਾ ਗਿਆ | ਨਵ-ਨਿਯੁਕਤ ਜ਼ਿਲ੍ਹਾ ਪ੍ਰੈੱਸ ਸਕੱਤਰ ਅਮਰੀਕ ਸਿੰਘ ਖਾਲਸਾ ਨੇ ਪਾਰਟੀ ਹਾਈਕਮਾਂਡ ਤੇ ਪਾਰਟੀ ਆਗੂਆਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਪਾਰਟੀ ਨੇ ਜਿਹੜੀ ਸੇਵਾ ਮੈਨੂੰ ਲਗਾਈ ਹੈ, ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗਾ |
Ad Position 22
No active advertisement
ਪਿਛਲੀ ਖ਼ਬਰ ਬੇਅਦਬੀ ਕਾਨੂੰਨ 'ਚ ਸੋਧ ਕਰਨ 'ਤੇ ਟਿੱਪਣੀ ਕਰਨ ਵਾਲੇ ਧਾਰਮਿਕ ਆਗੂ ਸਿਆਸੀ ਲੋਕਾਂ ਦਾ ਹੱਥ ਠੋਕਾ ਨਾ ਬਣਨ- ਜਥੇਦਾਰ ਖੁਜ਼... ਅਗਲੀ ਖ਼ਬਰ ਨਵੇਂ ਆਏ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਨੇ ਆੜ੍ਹਤੀਆਂ ਨੂੰ ਸਮੱਸਿਆਵਾਂ ਹੱਲ ਕਰਨ ਦਾ ਦਿੱਤਾ ਭਰੋਸਾ <br/>
Ad Position 24