ਅੱਚਲ ਸਾਹਿਬ, 8 ਮਈ (ਗੁਰਚਰਨ ਸਿੰਘ)-ਸ੍ਰੀ ਹਰਗੋਬਿੰਦਪੁਰ ਦੇ ਪਿੰਡ ਖੋਜੇਵਾਲ ਦੇ ਛੱਪੜ ਦੀ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਸਾਫ-ਸਫ਼ਾਈ ਕਰਵਾਉਣ 'ਤੇ ਪਿੰਡ ਵਾਸੀਆਂ ਨੇ ਹਲਕਾ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਦਾ ਧੰਨਵਾਦ ਕੀਤਾ ਹੈ | ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗੁਰਮੀਤ ਸਿੰਘ, ਸਰਪੰਚ ਅਮਨਦੀਪ ਸਿੰਘ, ਕਿਰਨਪ੍ਰੀਤ ਸਿੰਘ ਵਿਰਦੀ, ਸਰਬਜੀਤ ਸਿੰਘ, ਪਰਮਜੀਤ ਸਿੰਘ, ਹਰਦੇਵ ਸਿੰਘ ਦੇਬਾ, ਡਾ. ਅਵਤਾਰ ਸਿੰਘ, ਹਰਜੀਤ ਸਿੰਘ ਵਿਰਦੀ, ਰਵੀ ਕੁਮਾਰ, ਜਤਿੰਦਰ ਕੁਮਾਰ ਸੋਨੂੰ, ਪਰਸ਼ੋਤਮ ਕੁਮਾਰ, ਅਸ਼ੋਕ ਕੁਮਾਰ, ਬਲਵਿੰਦਰ ਸਿੰਘ ਫੋਜੀ, ਜਸਮਿੰਦਰ ਸਿੰਘ ਗਿੱਲ, ਅਜੇ ਕੁਮਾਰ, ਦਰਸ਼ਨ ਸਿੰਘ ਗਿੱਲ, ਲਖਵਿੰਦਰ ਸਿੰਘ, ਸੁਖਵਿੰਦਰ ਸਿੰਘ ਆਦਿ ਨੇ ਦੱਸਿਆ ਕਿ ਪਿੰਡ ਖੋਜੇਵਾਲ ਦਾ ਇਹ ਬਹੁਤ ਪੁਰਾਣਾ ਛੱਪੜ ਹੈ ਅਤੇ ਬਹੁਤ ਸਾਰੇ ਘਰਾਂ ਦਾ ਪਾਣੀ ਵੀ ਇਸ ਛੱਪੜ ਵਿਚ ਪੈਂਦਾ ਆ ਰਿਹਾ ਹੈ, ਪਰ ਛੱਪੜ ਦੀ ਸਫਾਈ ਆਦਿ ਨਾ ਹੋਣ ਕਾਰਨ ਪਿੰਡ ਵਾਸੀਆਂ ਨੂੰ ਵੱਡੀ ਸਮੱਸਿਆ ਆ ਰਹੀ ਸੀ ਤੇ ਘਰਾਂ ਅੱਗੇ ਗੰਦਾ ਪਾਣੀ ਖੜ੍ਹਾ ਰਹਿੰਦਾ ਸੀ, ਜਿਸ 'ਤੇ ਪੰਚਾਇਤ ਅਤੇ ਮੋਹਤਬਰਾਂ ਵਲੋਂ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਨੂੰ ਜਾਣੂ ਕਰਵਾਇਆ ਗਿਆ ਸੀ, ਜਿਸ 'ਤੇ ਗੌਰ ਕਰਦਿਆਂ ਵਿਧਾਇਕ ਅਮਰਪਾਲ ਸਿੰਘ ਵਲੋਂ ਛੱਪੜ ਦੀ ਸਫ਼ਾਈ ਦਾ ਕੰਮ ਸ਼ੁਰੂ ਕਰਵਾਇਆ ਗਿਆ |