ਪਠਾਨਕੋਟ, 8 ਮਈ (ਸੰਧੂ)-ਵਪਾਰ ਮੰਡਲ ਪਠਾਨਕੋਟ ਵਲੋਂ ਪ੍ਰਧਾਨ ਦਪਿੰਦਰ ਅਰੋੜਾ ਦੀ ਅਗਵਾਈ ਹੇਠ ਸਨਮਾਨ ਸਮਾਗਮ ਦਾ ਆਯੋਜਨ ਕੀਤਾ ਗਿਆ | ਇਸ ਦੌਰਾਨ ਅਕਾਊਾਟੈਂਟ ਐਸੋਸੀਏਸ਼ਨ ਪਠਾਨਕੋਟ ਦੇ ਪ੍ਰਧਾਨ ਰਵਿੰਦਰ ਸ਼ਰਮਾ, ਚੇਅਰਮੈਨ ਸੰਜੀਵ ਗੁਪਤਾ, ਪੁਨੀਤ ਓਹਰੀ ਤੇ ਪੰਕਜ ਗੁਪਤਾ ਸਮੇਤ ਹੋਰ ਅਹੁਦੇਦਾਰਾਂ ਦਾ ਸਵਾਗਤ ਕੀਤਾ ਗਿਆ | ਸਮਾਗਮ 'ਚ ਵਪਾਰ ਮੰਡਲ ਪੰਜਾਬ ਦੇ ਜਰਨਲ ਸਕੱਤਰ ਐਲ.ਆਰ. ਸੋਢੀ ਤੇ ਪੰਜਾਬ ਸਕੱਤਰ ਸੁਨੀਲ ਮਹਾਜਨ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ | ਇਸ ਮੌਕੇ ਅਕਾਊਾਟੈਂਟ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੂੰ ਪੰਜਾਬ ਪੱਧਰ 'ਤੇ ਮਿਲੀਆਂ ਮਹੱਤਵਪੂਰਨ ਜ਼ਿੰਮੇਵਾਰੀਆਂ ਲਈ ਫੁੱਲ ਮਾਲਾਵਾਂ ਪਾ ਕੇ ਸਨਮਾਨਿਤ ਕੀਤਾ ਗਿਆ | ਰਵਿੰਦਰ ਸ਼ਰਮਾ ਨੂੰ ਪੰਜਾਬ ਉਪ ਪ੍ਰਧਾਨ, ਸੰਜੀਵ ਗੁਪਤਾ ਨੂੰ ਪੰਜਾਬ ਜਰਨਲ ਸਕੱਤਰ, ਪੁਨੀਤ ਓਹਰੀ ਨੂੰ ਮੀਡੀਆ ਇੰਚਾਰਜ ਤੇ ਪੰਕਜ ਗੁਪਤਾ ਨੂੰ ਜੁਆਇੰਟ ਸਕੱਤਰ ਨਿਯੁਕਤ ਕੀਤੇ ਜਾਣ 'ਤੇ ਵਧਾਈ ਦਿੱਤੀ | ਸਮਾਗਮ ਨੂੰ ਸੰਬੋਧਨ ਕਰਦਿਆਂ ਦਪਿੰਦਰ ਅਰੋੜਾ ਨੇ ਕਿਹਾ ਕਿ ਅਕਾਊਾਟੈਂਟ ਤੇ ਵਪਾਰੀ ਇਕ ਹੀ ਸਿੱਕੇ ਦੇ ਦੋ ਪਹਿਲੂ ਹਨ ਤੇ ਦੋਵਾਂ ਦੇ ਮਜ਼ਬੂਤ ਤਾਲਮੇਲ ਨਾਲ ਹੀ ਵਪਾਰ ਜਗਤ ਦੀ ਤਰੱਕੀ ਸੰਭਵ ਹੈ | ਵਪਾਰ ਮੰਡਲ ਪੰਜਾਬ ਦੇ ਜਰਨਲ ਸਕੱਤਰ ਐਲ. ਆਰ. ਸੋਢੀ ਨੇ ਕਿਹਾ ਕਿ ਪੰਜਾਬ ਅਕਾਊਾਟੈਂਟ ਐਸੋਸੀਏਸ਼ਨ 'ਚ ਪਠਾਨਕੋਟ ਦੇ ਸਾਥੀਆਂ ਨੂੰ ਸ਼ਾਮਿਲ ਕਰਨਾ ਸ਼ਲਾਘਾਯੋਗ ਕਦਮ ਹੈ | ਪੰਜਾਬ ਸਕੱਤਰ ਸੁਨੀਲ ਮਹਾਜਨ ਨੇ ਕਿਹਾ ਕਿ ਇਹ ਪੂਰੇ ਪਠਾਨਕੋਟ ਲਈ ਮਾਣ ਦੀ ਗੱਲ ਹੈ ਕਿ ਅਕਾਊਾਟੈਂਟ ਐਸੋਸੀਏਸ਼ਨ ਨੂੰ ਹੁਣ ਪੰਜਾਬ ਪੱਧਰ 'ਤੇ ਨੁਮਾਇੰਦਗੀ ਮਿਲੀ ਹੈ | ਇਸ ਮੌਕੇ ਅਕਾਊਾਟੈਂਟ ਐਸੋਸੀਏਸ਼ਨ ਦੇ ਪ੍ਰਧਾਨ ਰਵਿੰਦਰ ਸ਼ਰਮਾ ਨੇ ਵਪਾਰ ਮੰਡਲ ਦੀ ਪੂਰੀ ਟੀਮ ਦਾ ਧੰਨਵਾਦ ਕੀਤਾ | ਦਪਿੰਦਰ ਅਰੋੜਾ ਨੇ ਕਿਹਾ ਕਿ ਇਸ ਨਿਯਮ ਕਾਰਨ ਵਪਾਰੀਆਂ ਨੂੰ ਤਕਨੀਕੀ ਤੇ ਆਰਥਿਕ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਐਲਾਨ ਕੀਤਾ ਕਿ ਇਸ ਮਸਲੇ ਦੇ ਹੱਲ ਲਈ ਜਲਦ ਹੀ ਚਾਰਟਰਡ ਅਕਾਊਾਟੈਂਟਾਂ ਅਤੇ ਅਕਾਊਾਟੈਂਟ ਐਸੋਸੀਏਸ਼ਨ ਦੇ ਮਾਹਿਰਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਜਾਵੇਗੀ ਅਤੇ ਕੇਂਦਰੀ ਵਿੱਤ ਮੰਤਰੀ ਨੂੰ ਵਿਸਥਾਰ ਪੂਰਵਕ ਮੰਗ ਪੱਤਰ ਭੇਜਿਆ ਜਾਵੇਗਾ | ਇਸ ਮੌਕੇ ਚੀਫ਼ ਆਰਗੇਨਾਈਜ਼ ਸਕੱਤਰ ਕਰਨ ਕੁੰਦਰਾ, ਪੀ.ਆਰ.ਓ. ਰਾਜੇਸ਼ ਭਾਟੀਆ, ਕੋਰ ਐਗਜ਼ੀਕਿਊਟਿਵ ਮੈਂਬਰ ਅਸ਼ਵਨੀ ਅਗਰਵਾਲ ਸਮੇਤ ਹੋਰ ਹਾਜ਼ਰ ਸਨ |