ਪਠਾਨਕੋਟ, 8 ਮਈ (ਸੁਮਿਤ)-ਅਲਾਇੰਸ ਕਲੱਬ ਇੰਟਰਨੈਸ਼ਨਲ ਮੇਨ ਪਠਾਨਕੋਟ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਪਠਾਨਕੋਟ ਦੇ ਐਨ.ਐਸ.ਐਸ. ਵਿਭਾਗ ਨੂੰ ਸਫ਼ਾਈ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ 10 ਡਸਟਬਿਨ ਭੇਟ ਕੀਤੇ ਗਏ | ਇਸ ਮੌਕੇ ਕਲੱਬ ਦੇ ਮੈਂਬਰ ਗਗਨ ਸ਼ਰਮਾ, ਆਰ.ਕੇ. ਖੰਨਾ, ਅਵਤਾਰ ਅਬਰੋਲ, ਰਾਜੀਵ ਅਗਰਵਾਲ, ਅਜੈ ਬੈਂਟਾ ਤੇ ਹੋਰ ਮੈਂਬਰ ਹਾਜ਼ਰ ਸਨ | ਕਾਲਜ ਦੇ ਪਿ੍ੰਸੀਪਲ ਡਾ: ਕੁਲਵੰਤ ਸਿੰਘ ਰੰਧਾਵਾ ਨੇ ਕਲੱਬ ਦੇ ਇਸ ਸਰਾਹਣਯੋਗ ਉਪਰਾਲੇ ਦੀ ਪ੍ਰਸ਼ੰਸਾ ਕੀਤੀ | ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ ਡਾ: ਮੋਹਿਤ ਅੰਗੂਰਾਲਾ ਤੇ ਡਾ: ਆਰਤੀ ਮਹਾਜਨ ਨੇ ਐਲਾਇੰਸ ਕਲੱਬ ਦੇ ਸਾਰੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਯੋਗਦਾਨ ਕਾਲਜ ਦੇ ਸਫ਼ਾਈ ਅਭਿਆਨ ਨੂੰ ਹੋਰ ਮਜ਼ਬੂਤ ਕਰੇਗਾ |