20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੀ ਸੂਬਾ ਪੱਧਰੀ ਮੀਟਿੰਗ ਸਮਾਪਤ

Ad Position 21
No active advertisement
ਅਜੀਤ ਡੈਸਕ 09-05-2026
ਸ਼ਾਹਪੁਰ ਕੰਢੀ, 8 ਮਈ (ਰਣਜੀਤ ਸਿੰਘ)-ਸ਼ਹੀਦ ਰਾਮ ਸਿੰਘ ਪਠਾਨੀਆ ਕਿਰਤੀ ਕੇਂਦਰ ਸ਼ਾਹਪੁਰ ਕੰਢੀ ਵਿਖੇ ਸਮਾਪਤ ਹੋਏ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੀ ਦੋ ਰੋਜ਼ਾ ਮੀਟਿੰਗ 'ਚ ਬੋਲਦੇ ਹੋਏ ਪਾਰਟੀ ਦੇ ਜਰਨਲ ਸਕੱਤਰ ਮੰਗਤ ਰਾਮ ਪਾਸਲਾ ਨੇ ਲੋਕ ਰਾਜੀ ਕਦਰਾਂ ਕੀਮਤਾਂ, ਧਰਮ ਨਿਰਪੱਖ ਸਰੋਕਾਰਾਂ ਤੇ ਫੈਡਰਲ ਅਧਿਕਾਰਾਂ ਨੰੂ ਕੇਂਦਰ ਦੀ ਮੋਦੀ ਸਰਕਾਰ ਵਲੋਂ ਲਗਾਈ ਜਾ ਰਹੀ ਡੂੰਘੀ ਢਾਹ ਬਾਰੇ ਚਿੰਤਾ ਪ੍ਰਗਟਾਈ | ਸਾਥੀ ਪਾਸਲਾ ਨੇ ਕਿਹਾ ਕਿ ਦੇਸ਼ ਦੀ ਨਿਆਂ ਪ੍ਰਣਾਲੀ, ਖੁਦ ਮੁਖਤਾਰ ਸੰਵਿਧਾਨਕ ਸੰਸਥਾਵਾਂ ਤੇ ਵਿਕਾਰੀ ਵਿਭਾਗ ਸੰਵਿਧਾਨ ਕਾਨੰੂਨ ਦੀ ਸੇਧ 'ਚ ਫਰਜ਼ ਅਦਾਇਗੀ ਦੀ ਥਾਂ ਆਰ.ਐਸ.ਐਸ. ਦੇ ਫੁੱਟ ਪਾਓ ਏਜੰਡੇ ਮੁਤਾਬਿਕ ਕੰਮ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਕੇਂਦਰੀ ਹੁਕਮਰਾਨਾਂ ਦੀ ਉਕਤ ਨੀਤੀ ਪਹੁੰਚ, ਫਿਰਕੂ ਤੇ ਜਾਤੀਵਾਦ ਵੰਡ ਤਿੱਖੀ ਕਰਨ ਲਈ ਧਰਮਾਂ ਦੇ ਆਧਾਰ 'ਤੇ ਵੰਡ ਕੇ ਦੇਸ਼ ਦੀ ਏਕਤਾ ਅਖੰਡਤਾ ਲਈ ਖਤਰੇ ਖੜੇ੍ਹ ਕਰ ਰਹੀ ਹੈ |
ਉਨ੍ਹਾਂ ਕਿਹਾ ਕਿ ਦੇਸ਼ ਵਿਰੋਧੀ ਸਿੱਧ ਹੋਈ ਨਿੱਜੀਕਰਨ ਦੀ ਨੀਤੀ ਲਾਗੂ ਕਰਨ ਪੱਖੋਂ ਮੋਦੀ ਸਰਕਾਰ ਨੇ ਅਤੀਤ ਦੀਆਂ ਸਾਰੀਆਂ ਸਰਕਾਰਾਂ ਨੰੂ ਪਿੱਛੇ ਛੱਡ ਦਿੱਤਾ ਹੈ | ਮੀਟਿੰਗ ਦੇ ਫੈਸਲੇ ਕਰਦਿਆਂ ਰਾਜ ਕਮੇਟੀ ਦੇ ਸਕੱਤਰ ਪ੍ਰਗਟ ਸਿੰਘ ਨੇ ਦੱਸਿਆ ਕਿ ਪਾਰਟੀ ਵਲੋਂ 18 ਮਈ ਨੰੂ ਰਸੋਈ ਗੈਸ ਤੇ ਡੀਜ਼ਲ-ਪੈਟਰੋਲ ਦੀਆਂ ਕੀਮਤਾਂ 'ਚ ਕੀਤੇ ਗਏ ਅਥਾਹ ਵਾਧੇ ਤੇ ਮਹਿੰਗਾਈ ਦੇ ਖਿਲਾਫ਼ ਪਿੰਡਾਂ ਤੇ ਸ਼ਹਿਰਾਂ ਦੇ ਲੋਕਾਂ ਨੰੂ ਲਾਮਬੰਦ ਕੀਤਾ ਜਾਵੇਗਾ | ਰੋਸ ਧਰਨੇ ਪੂਰਾ ਹਫ਼ਤਾ ਜਾਰੀ ਰੱਖੇ ਜਾਣਗੇ | ਪੰਜਾਬੀਆਂ ਨੰੂ ਨਸ਼ੇ ਤੋਂ ਮੁਕਤੀ ਦਿਵਾਉਣ ਲਈ ਸੰਘਣੀ ਚੇਤਨਾ ਮੁਹਿੰਮ ਨੰੂ ਹੋਰ ਤੇਜ਼ ਕੀਤਾ ਜਾਵੇਗਾ | ਮੀਟਿੰਗ ਦੀ ਪ੍ਰਧਾਨਗੀ ਕਰਨ ਵਾਲੇ ਸਾਥੀ ਰਤਨ ਸਿੰਘ ਰੰਧਾਵਾ ਤੇ ਸ਼ਿਵ ਕੁਮਾਰ ਨੇ ਆਏ ਹੋਏ ਆਗੂਆਂ ਦਾ ਧੰਨਵਾਦ ਕੀਤਾ ਤੇ ਯੁੱਧਾਂ 'ਚ ਮਾਰੇ ਗਏ ਨਿਰਦੋਸ਼ ਲੋਕਾਂ ਨੰੂ 2 ਮਿੰਟ ਦਾ ਮੋਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ | ਇਸ ਮੌਕੇ ਸਾਥੀ ਨੱਥਾ ਸਿੰਘ, ਹਰਿੰਦਰ ਰੰਧਾਵਾ, ਸਕੱਤਰ ਸਿੰਘ, ਵਿਜੇ ਕੁਮਾਰ, ਪ੍ਰਧਾਨ ਜਸਵੰਤ ਸਿੰਘ ਸੰਧੂ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜਲੰਧਰ ਤੇ ਅੰਮਿ੍ਤਸਰ 'ਚ ਹੋਏ ਧਮਾਕਿਆਂ ਤੋਂ ਬਾਅਦ ਪਠਾਨਕੋਟ 'ਚ ਪੁਲਿਸ ਤੇ ਸੁਰੱਖਿਆ ਬਲਾਂ ਵਲੋਂ ਵਧਾਈ ਚੌਕਸੀ ਅਗਲੀ ਖ਼ਬਰ ਜ਼ਿਲ੍ਹਾ ਮੈਜਿਸਟਰੇਟ ਵਲੋਂ ਪੇ੍ਰਗਾਬਾਲਿਨ ਦਵਾਈ ਦੀ ਖੁੱਲ੍ਹੀ ਵਰਤੋਂ 'ਤੇ ਪਾਬੰਦੀ
Ad Position 24