27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਪਾਵਰਕਾਮ ਤੇ ਟਰਾਂਸਕੋ ਪੈਨਸ਼ਨਰਜ਼ ਯੂਨੀਅਨ ਏਟਕ ਦਾ ਵਫ਼ਦ ਵਧੀਕ ਨਿਗਰਾਨ ਇੰਜੀਨੀਅਰ ਨੰੂ ਮਿਲਿਆ <br/>

Ad Position 21
No active advertisement
ਅਜੀਤ ਡੈਸਕ 11-05-2026
ਗੁਰਦਾਸਪੁਰ, 10 ਮਈ (ਅਸ਼ੋਕ ਸ਼ਰਮਾ)-ਪਾਵਰਕਾਮ ਤੇ ਟਰਾਂਸਕੋ ਪੈਨਸ਼ਨਰਜ਼ ਯੂਨੀਅਨ ਏਟਕ ਮੰਡਲ ਯੂਨਿਟ ਗੁਰਦਾਸਪੁਰ ਦਾ ਵਫ਼ਦ ਕਾਮਰੇਡ ਬਲਵਿੰਦਰ ਸਿੰਘ ਉਦੀਪੁਰ ਦੀ ਅਗਵਾਈ ਹੇਠ ਵਧੀਕ ਨਿਗਰਾਨ ਇੰਜੀਨੀਅਰ ਨੰੂ ਮਿਲਿਆ | ਇਸ ਮੌਕੇ ਮੰਡਲ ਪ੍ਰਧਾਨ ਨਿਰਮਲ ਸਿੰਘ ਬਸਰਾ, ਰੂਪ ਲਾਲ, ਜੋਗਿੰਦਰਪਾਲ, ਰਣਜੀਤ ਸਿੰਘ ਦੋਰਾਂਗਲਾ, ਗੁਲਜ਼ਾਰੀ ਲਾਲ ਨੰਦਾ, ਨਿਰਮਲ ਸਿੰਘ ਸੋਹਲ, ਪਰਮਜੀਤ ਆਦਿ ਸ਼ਾਮਿਲ ਹੋਏ | ਇਸ ਮੌਕੇ ਵਫ਼ਦ ਵਲੋਂ ਵਧੀਕ ਨਿਗਰਾਨ ਇੰਜੀਨੀਅਰ ਨੰੂ ਮੰਗਾਂ ਤੋਂ ਜਾਣੂ ਕਰਵਾਇਆ ਗਿਆ | ਉਨ੍ਹਾਂ ਦੱਸਿਆ ਕਿ ਮੱੁਖ ਦਫ਼ਤਰ ਪਟਿਆਲਾ ਦੀਆਂ ਹਦਾਇਤਾਂ ਤਹਿਤ 2016 ਤੋਂ ਤਨਖ਼ਾਹ ਸਕੇਲ ਦਾ ਬਕਾਇਆ ਤੇ ਏਰੀਅਰ ਦੀ ਪਹਿਲੀ ਕਿਸ਼ਤ ਅਪ੍ਰੈਲ ਮਹੀਨੇ ਦੀ ਪੈਨਸ਼ਨ ਨਾਲ ਮਿਲਣੀ ਚਾਹੀਦੀ ਸੀ | ਪਰ ਬਹੁਤ ਸਾਰੇ ਪੈਨਸ਼ਨਰਜ਼ ਇਸ ਤੋਂ ਵਾਂਝੇ ਰਹਿ ਗਏ ਹਨ | ਜਿਸ ਕਾਰਨ ਉਨ੍ਹਾਂ 'ਚ ਚੇਅਰਮੈਨ ਪਟਿਆਲਾ ਪ੍ਰਤੀ ਰੋਸ ਹੈ | ਜਿਸ 'ਤੇ ਵਧੀਕ ਨਿਗਰਾਨ ਇੰਜੀਨੀਅਰ ਤੇ ਮੰਡਲ ਅਕਾਉਂਟੈਂਟ ਨੇ ਦੱਸਿਆ ਕਿ ਮੰਡਲ ਅਧੀਨ ਪੈਨਸ਼ਨਰਾਂ ਦੀ ਗਿਣਤੀ ਜ਼ਿਆਦਾ ਹੈ | ਪਰ ਇਸ ਦੇ ਬਾਵਜੂਦ 2020 ਤੱਕ ਦੇ ਸੇਵਾ ਮੁਕਤ ਕਰਮਚਾਰੀਆਂ ਨੰੂ ਪਹਿਲੀ ਕਿਸ਼ਤ ਖਾਤਿਆਂ ਵਿਚ ਪਾ ਦਿੱਤੀ ਹੈ ਅਤੇ ਰਹਿੰਦੇ ਪੈਨਸ਼ਨਰਾਂ ਦੀਆਂ ਦੋ ਕਿਸ਼ਤਾਂ ਇਕੱਠੀਆਂ 21 ਮਈ ਤੱਕ ਪਾ ਦਿੱਤੀਆਂ ਜਾਣਗੀਆਂ |

Ad Position 22
No active advertisement
ਪਿਛਲੀ ਖ਼ਬਰ ਕੈਬਨਿਟ ਮੰਤਰੀ ਕਟਾਰੂਚੱਕ ਦੀ ਅਗਵਾਈ ਹੇਠ ਜ਼ਿਲ੍ਹਾ ਸਕਰੀਨਿੰਗ ਕਮੇਟੀ ਦੀ ਮੀਟਿੰਗ ਅਗਲੀ ਖ਼ਬਰ ਬਿਨਾਂ ਐਨ.ਓ.ਸੀ ਮਨਜ਼ੂਰੀ ਦੇ ਨਕਸ਼ਾ ਪਾਸ ਕਰਕੇ ਮਾਲ ਦੀ ਉਸਾਰੀ ਦਾ ਵਿਰੋਧ <br/>
Ad Position 24