27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਸਪੋਰਟਸ ਕਰਾਟੇ ਐਸੋਸੀਏਸ਼ਨ ਵਲੋਂ ਇੰਟਰ ਸਕੂਲ 'ਚ ਕਰਵਾਈ ਕਰਾਟੇ ਚੈਂਪੀਅਨਸ਼ਿਪ

Ad Position 21
No active advertisement
ਅਜੀਤ ਡੈਸਕ 11-05-2026
ਪਠਾਨਕੋਟ, 10 ਮਈ (ਵਿਨੋਦ)-ਸਪੋਰਟਸ ਕਰਾਟੇ ਐਸੋਸੀਏਸ਼ਨ ਜ਼ਿਲ੍ਹਾ ਪਠਾਨਕੋਟ ਵਲੋਂ ਜਨਰਲ ਸੈਕਟਰੀ ਸਚਿਨ ਕੁਮਾਰ ਦੀ ਅਗਵਾਈ 'ਚ ਐਸ.ਡੀ. ਕਾਲਜ ਪਠਾਨਕੋਟ ਵਿਖੇ ਇੰਟਰ ਸਕੂਲ ਕਰਾਟੇ ਚੈਂਪੀਅਨਸ਼ਿਪ ਕਰਵਾਈ ਗਈ | ਜਿਸ 'ਚ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਭਾਗ ਲਿਆ | ਜਿਸ 'ਚ ਵਿਸ਼ੇਸ਼ ਤੌਰ 'ਤੇ ਪੰਜਾਬ ਕਰਾਟੇ ਕੋਚ ਕੁਲਦੀਪ ਸਿੰਘ, ਕਰਾਟੇ ਕੋਚ ਵਿਨੋਦ ਕੁਮਾਰ, ਕਰਾਟੇ ਕੋਚ ਅਮਿਤ ਮਨਸੋਤਰਾ, ਕੋਚ ਕਿ੍ਸ਼ਨਾ, ਕੋਚ ਮੋਹਿਤ, ਕੋਚ ਜਤਿਨ, ਕੋਚ ਹਰਸ਼ ਅੱਤਰੀ, ਜ਼ੋਨ ਨੀਤਿਨ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਸਕੂਲਾਂ ਦੇ ਵੱਖ-ਵੱਖ ਬੱਚਿਆਂ ਦੇ ਕਰਾਟੇ ਮੁਕਾਬਲੇ ਕਰਵਾਏ ਗਏ ਤੇ ਅੱਵਲ ਰਹਿਣ ਵਾਲੇ ਬੱਚਿਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਜਨਰਲ ਸੈਕਟਰੀ ਸਚਿਨ ਤੇ ਪੰਜਾਬ ਕਰਾਟੇ ਕੋਚ ਕੁਲਦੀਪ ਸਿੰਘ ਨੇ ਕਿਹਾ ਕਿ ਅੱਜ ਦਾ ਜ਼ਮਾਨੇ 'ਚ ਬੱਚੇ ਜਿੱਥੇ ਨਸ਼ੇ ਵੱਲ ਜਾ ਰਹੇ ਹਨ, ਉਸ ਗੱਲ ਨੂੰ ਧਿਆਨ ਰੱਖਦੇ ਹੋਏ ਸਾਡੀ ਐਸੋਸੀਏਸ਼ਨ ਵਲੋਂ ਬੱਚਿਆਂ ਨੂੰ ਸਪੋਰਟਸ ਨਾਲ ਜੋੜਨ ਲਈ ਇਹ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ, ਤਾਂ ਜੋ ਬੱਚੇ ਚੰਗੇ ਪਾਸੇ ਲੱਗ ਕੇ ਆਪਣਾ ਅਤੇ ਆਪਣੇ ਮਾਂ ਪਿਓ ਦਾ ਨਾਂਅ ਰੌਸ਼ਨ ਕਰ ਸਕਣ |
Ad Position 22
No active advertisement
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਵਲੋਂ ਭਾਜਪਾ ਦੀਆਂ ਧੱਕੇਸ਼ਾਹੀਆਂ ਤੇ ਈ.ਡੀ. ਦੀ ਦੁਰਵਰਤੋਂ ਦੇ ਵਿਰੋਧ 'ਚ ਪ੍ਰਦਰਸ਼ਨ ਅਗਲੀ ਖ਼ਬਰ ਈ.ਡੀ. ਦੀ ਦੁਰਵਰਤੋਂ ਕਰਕੇ ਵਿਰੋਧੀ ਆਗੂਆਂ ਨੂੰ ਡਰਾਉਣਾ ਚਾਹੁੰਦੀ ਕੇਂਦਰ ਸਰਕਾਰ-ਚੇਅਰਮੈਨ ਸੌਰਭ ਬਹਿਲ ਸੰਜੀਵ ਅਰੋੜਾ...
Ad Position 24