ਘੁਮਾਣ, 26 ਮਈ (ਬੰਮਰਾਹ)-ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ ਪਿੰਡ ਬੱਦੋਵਾਲ ਵਿਖੇ ਪਿੰਡ ਦੇ ਲੋਕਾਂ ਨੂੰ ਸਾਫ਼ ਸੁਥਰਾ ਅਤੇ ਡੂੰਘੇ ਬੋਰ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ ਸਰਕਾਰੀ ਨਲਕਾ ਲਾਉਣ ਦੀ ਸ਼ੁਰੂਆਤ ਕੀਤੀ | ਸਰਪੰਚ ਸੁਖਵੰਤ ਕੌਰ ਦੀ ਅਗਵਾਈ 'ਚ ਕਰਵਾਏ ਜਾ ਰਹੇ ਪਿੰਡ ਦੇ ਵਿਕਾਸ ਕਾਰਜਾਂ ਨੂੰ ਹੋਰ ਅੱਗੇ ਤੋਰਦਿਆਂ ਪਿੰਡ ਦੇ ਲੋਕਾਂ ਦੀ ਮੁੱਖ ਮੰਗ 'ਤੇ ਪਿੰਡ ਦੀ ਸਾਂਝੀ ਜਗ੍ਹਾ 'ਤੇ ਡੂੰਘੇ ਬੋਰ ਵਾਲਾ ਸਰਕਾਰੀ ਨਲਕਾ ਲਗਾਉਣ ਦਾ ਕੰਮ ਸ਼ੁਰੂ ਕਰਵਾਇਆ ਗਿਆ | ਇਸ ਮੌਕੇ ਸਰਪੰਚ ਸੁਖਵੰਤ ਕੌਰ, ਸਾ. ਸਰਪੰਚ ਹਰਦੇਵ ਸਿੰਘ ਬੱਦੋਵਾਲ, ਹਰਜੀਤ ਸਿੰਘ ਪਰਮਾਰ ਬਲਾਕ ਸੰਮਤੀ ਮੈਂਬਰ, ਸੰਦੀਪ ਸਿੰਘ ਨੰਬਰਦਾਰ, ਗੁਰਦਾਸ ਸਿੰਘ, ਬਲਬੀਰ ਸਿੰਘ ਪ੍ਰਧਾਨ, ਬਲਵਿੰਦਰ ਸਿੰਘ ਨੰਬਰਦਾਰ, ਅਜੀਤ ਸਿੰਘ ਵਿਰਦੀ, ਸਰਬਜੀਤ ਸਿੰਘ, ਤੀਰਥ ਸਿੰਘ ਮੈਂਬਰ ਆਦਿ ਹਾਜ਼ਰ ਸਨ |