ਗੁਰਦਾਸਪੁਰ, 22 ਜੂਨ (ਅਸ਼ੋਕ ਸ਼ਰਮਾ)- ਬਸੋਤਰਾ ਬਰਾਦਰੀ ਦੀ ਮੇਲ ਪਿੰਡ ਕਮਾਲਪੁਰ ਅਫਗਾਨਾ ਵਿਖੇ 28 ਜੂਨ ਦਿਨ ਐਤਵਾਰ ਨੂੰ ਮਨਾਈ ਜਾ ਰਹੀ ਹੈ। ਇਸ ਸਬੰਧੀ ਬਾਬਾ ਭੈਰੋਨਾਥ ਦੇ ਸੇਵਕ ਤੇ ਪ੍ਰਧਾਨ ਵੈਸ਼ਨੋ ਸ਼ਰਮਾ ਤੇ ਕਮੇਟੀ ਆਗੂਆਂ ਨੇ ਦੱਸਿਆ ਕਿ ਪਹਿਲਾਂ ਬਾਬਾ ਜੀ ਦੇ ਝੰਡੇ ਦੀ ਰਸਮ ਹੋਵੇਗੀ ਤੇ ਇਕ ਘੰਟਾ ਚੌਕੀ ਭਰੀ ਜਾਵੇਗੀ।ਉਨ੍ਹਾਂ ਦੱਸਿਆ ਕਿ ਇਸ ਮੇਲ ਵਿਚ ਚੰਡੀਗੜ੍ਹ, ਪੰਜਾਬ ਦੇ ਲੋਕ ਪਰਿਵਾਰਾਂ ਸਮੇਤ ਬਾਬਾ ਜੀ ਦੇ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕਰਦੇ ਹਨ ਤੇ ਜਿਨ੍ਹਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਉਹ ਢੋਲ ਦੇ ਡਗੇ ’ਤੇ ਝੰਡੇ ਅਤੇ ਪ੍ਰਸ਼ਾਦ ਲੈ ਕੇ ਆਉਂਦੇ ਹਨ। ਉਨ੍ਹਾਂ ਦੱਸਿਆ ਕਿ ਇਸ ਮੇਲ ਦੀਆਂ ਤਿਆਰੀਆਂ ਚੱਲ ਰਹੀਆਂ ਹਨ ਅਤੇ ਪਿੰਡ ਵਾਸੀਆਂ ਵਿਚ ਭਾਰੀ ਉਤਸ਼ਾਹ ਹੈ। ਇਸ ਮੌਕੇ ਲੰਗਰ ਤੇ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਜਾਵੇਗੀ।