03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਗੁਰੂ ਗੋਬਿੰਦ ਸਿੰਘ ਮਾਡਰਨ ਪਬਲਿਕ ਸਕੂਲ ਬਖਤਪੁਰ ਦੇ ਜਗਤੇਸ਼ਵਰ ਸਿੰਘ ਗਿੱਲ ਦੀ ਰਾਸ਼ਟਰੀ ਬਾਕਸਿੰਗ ਚੈਂਪੀਅਨਸ਼ਿਪ ਲਈ ਚੋਣ

Ad Position 21
No active advertisement
ਅਜੀਤ ਡੈਸਕ 23-06-2026
ਗੁਰਦਾਸਪੁਰ, 22 ਜੂਨ (ਚੱਕਰਾਜਾ)-5ਵੀਂ ਅੰਡਰ-15 ਸਬ ਜੂਨੀਅਰ ਲੜਕੇ ਤੇ ਲੜਕੀਆਂ ਦੀ ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ ਲਈ ਗੁਰੂ ਗੋਬਿੰਦ ਸਿੰਘ ਮਾਡਰਨ ਪਬਲਿਕ ਸਕੂਲ ਬਖਤਪੁਰ ਦੇ ਹੋਣਹਾਰ ਵਿਦਿਆਰਥੀ ਜਗਤੇਸ਼ਵਰ ਸਿੰਘ ਗਿੱਲ ਦੀ ਚੋਣ ਹੋਈ ਹੈ। ਉਹ ਇਸ ਰਾਸ਼ਟਰੀ ਪੱਧਰੀ ਮੁਕਾਬਲੇ ’ਚ ਪੰਜਾਬ ਦੀ ਨੁਮਾਇੰਦਗੀ ਕਰੇਗਾ। ਬਾਕਸਿੰਗ ਚੈਂਪੀਅਨਸ਼ਿਪ 23 ਜੂਨ ਤੋਂ 29 ਜੂਨ 2026 ਤੱਕ ਲਵਲੀ ਪ੍ਰਫੈਸ਼ਨਲ ਯੂਨੀਵਰਸਿਟੀ ਜਲੰਧਰ ਵਿਖੇ ਕਰਵਾਈ ਜਾ ਰਹੀ ਹੈ। ਜਗਤੇਸ਼ਵਰ ਸਿੰਘ ਗਿੱਲ 58-61 ਕਿਲੋਗਰਾਮ ਭਾਰ ਵਰਗ ਵਿਚ ਆਪਣੀ ਖੇਡ ਦਾ ਪ੍ਰਦਰਸ਼ਨ ਕਰਨਗੇ। ਇਸ ਚੈਂਪੀਅਨਸ਼ਿਪ ਦਾ ਆਯੋਜਨ ਬਾਕਸਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ ਕੀਤਾ ਜਾ ਰਿਹਾ ਹੈ। ਸਕੂਲ ਦੇ ਕੋਚ ਨਵਤੇਜ ਸਿੰਘ ਤੇ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਜਗਤੇਸ਼ਵਰ ਸਿੰਘ ਗਿੱਲ ਨੇ ਆਪਣੀ ਸਖ਼ਤ ਮਿਹਨਤ, ਲਗਨ ਤੇ ਅਨੁਸ਼ਾਸਨ ਨਾਲ ਇਹ ਮਾਣ ਹਾਸਲ ਕੀਤਾ ਹੈ ਤੇ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਜਗਤੇਸ਼ਵਰ ਰਾਸ਼ਟਰੀ ਪੱਧਰ ’ਤੇ ਸ਼ਾਨਦਾਰ ਪਰਦਰਸ਼ਨ ਕਰਕੇ ਗੁਰੂ ਗੋਬਿੰਦ ਸਿੰਘ ਮਾਡਰਨ ਪਬਲਿਕ ਸਕੂਲ ਬਖਤਪੁਰ ਤੇ ਜ਼ਿਲ੍ਹਾ ਗੁਰਦਾਸਪੁਰ ਦਾ ਨਾਂਅ ਰੌਸ਼ਨ ਕਰਨਗੇ। ਪ੍ਰਿੰਸੀਪਲ ਐਸ. ਮੇਜਰ ਸਿੰਘ ਨੇ ਜਗਤੇਸ਼ਵਰ ਸਿੰਘ ਗਿੱਲ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ ਅਤੇ ਜਗਤੇਸ਼ਵਰ ਦੀ ਇਹ ਉਪਲੱਬਧੀ ਹੋਰਨਾਂ ਵਿਦਿਆਰਥੀਆਂ ਲਈ ਪਰੇਨਾ ਸਰੋਤ ਹੈ। ਜਗਤੇਸ਼ਵਰ ਸਿੰਘ ਗਿੱਲ ਦੀ ਇਸ ਚੋਣ ਨਾਲ ਪਰਿਵਾਰ, ਸਕੂਲ ਸਟਾਫ, ਸਾਥੀ ਵਿਦਿਆਰਥੀਆਂ ਤੇ ਪੂਰੇ ਇਲਾਕੇ ’ਚ ਖੁਸ਼ੀ ਦੀ ਲਹਿਰ ਹੈ।
Ad Position 22
No active advertisement
ਪਿਛਲੀ ਖ਼ਬਰ ਕੇਪ ਵਰਡੇ ਨੇ ਉਰੂਗਵੇ ਨੂੰ ਡਰਾਅ ’ਤੇ ਰੋਕ ਕੇ ਕੀਤਾ ਵੱਡਾ ਉਲਟਫੇਰ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਦੇ ਜ਼ਿਲ੍ਹਾ ਦਿਹਾਤੀ ਯੂਥ ਪ੍ਰਧਾਨ ਨੂੰ ਬੱਬੇਹਾਲੀ ਨੇ ਕੀਤਾ ਸਨਮਾਨਿਤ
Ad Position 24
No active advertisement