06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਜੀ.ਜੀ.ਬੀ. ਰਾਇਲ ਇੰਟਰਨੈਸ਼ਨਲ ਸਕੂਲ ਢਿਲਵਾਂ ਵਿਖੇ ਸੀਨੀਅਰ ਅਤੇ ਜੂਨੀਅਰ ਵਿਦਿਆਰਥੀ ਕੌਂਸਲ ਦੀ ਚੋਣ

Ad Position 21
No active advertisement
ਅਜੀਤ ਡੈਸਕ 12-07-2026
ਕੋਟਲੀ ਸੂਰਤ ਮੱਲ੍ਹੀ, 11 ਜੁਲਾਈ (ਕੁਲਦੀਪ ਸਿੰਘ ਨਾਗਰਾ)-ਜੀ.ਜੀ.ਬੀ. ਰੋਇਲ ਇੰਟਰਨੈਸ਼ਨਲ ਸਕੂਲ ਢਿੱਲਵਾਂ ਵਿਖੇ ਵਿਦਿਆਰਥੀਆਂ ਵਿਚ ਅਨੁਸ਼ਾਸਨ, ਜ਼ਿੰਮੇਵਾਰੀ ਅਤੇ ਸੇਵਾ ਭਾਵਨਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਸੀਨੀਅਰ ਅਤੇ ਜੂਨੀਅਰ ਵਿਦਿਆਰਥੀ ਕੌਂਸਲ ਦੀ ਚੋਣ ਬੜੇ ਹੀ ਗੌਰਵਮਈ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਕਰਵਾਈ ਗਈ। ਸਮਾਗਮ ਦੌਰਾਨ ਸਕੂਲ ਦੇ ਚਾਰ ਹਾਊਸ—ਯੂਨਿਟੀ, ਕਰੇਜ, ਵਿਜ਼ਡਮ ਅਤੇ ਇੰਟੀਗ੍ਰਿਟੀ ਦੇ ਆਦਰਸ਼ਾਂ ਅਤੇ ਮੁੱਲਾਂ ਨੂੰ ਉਜ਼ਾਗਰ ਕੀਤਾ ਗਿਆ ਅਤੇ ਵਿਦਿਆਰਥੀਆਂ ਨੂੰ ਏਕਤਾ, ਹਿੰਮਤ, ਗਿਆਨ, ਇਮਾਨਦਾਰੀ ਅਤੇ ਜ਼ਿੰਮੇਵਾਰੀ ਦੇ ਮਹੱਤਵ ਬਾਰੇ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਸੀਨੀਅਰ ਵਿੰਗ ਦੀ ਵਿਦਿਆਰਥੀ ਕੌਂਸਲ ਵਿਚ ਮੁੱਖ ਲੜਕੀ ਅਮਨਪ੍ਰੀਤ ਕੌਰ, ਮੁੱਖ ਲੜਕਾ ਜਸਪ੍ਰੀਤ ਸਿੰਘ, ਉਪ ਮੁੱਖ ਲੜਕੀ ਜਪਜੀਤ ਕੌਰ, ਉਪ ਮੁੱਖ ਲੜਕਾੇ ਹਰਅਮਰਿਤ ਸਿੰਘ, ਅਨੁਸ਼ਾਸਨ ਇੰਚਾਰਜ ਏਕਮਜੋਤ ਕੌਰ ਅਤੇ ਸ਼ਿਵਜੀਤ ਸਿੰਘ, ਸਪੋਰਟਸ ਕੈਪਟਨ ਨਿਮਰਤਪ੍ਰੀਤ ਕੌਰ ਅਤੇ ਮਾਨਵਦੀਪ ਸਿੰਘ, ਹਾਊਸ ਕੈਪਟਨ ਅਰਪਨਦੀਪ ਕੌਰ, ਜਸਮੀਤ ਕੌਰ, ਪਾਹੁਲਪ੍ਰੀਤ ਕੌਰ, ਅਸ਼ਮੀਨ ਕੌਰ ਅਤੇ ਵਾਈਸ ਹਾਊਸ ਕੈਪਟਨ ਹਰਗੁਣ ਕੌਰ, ਏਕਮਪ੍ਰੀਤ ਕੌਰ, ਪਵਨਪ੍ਰੀਤ ਕੌਰ ਅਤੇ ਕਿਰਤਜੋਤ ਕੌਰ ਦੀ ਚੋਣ ਹੋਈ। ਇਸੇ ਤਰ੍ਹਾਂ ਜੂਨੀਅਰ ਵਿੰਗ ਵਿਚ ਮੁੱਖ ਲੜਕੀ ਰਵਨੀਤ ਕੌਰ, ਮੁੱਖ ਲੜਕਾ ਸਾਰਥਿਕ ਨਿਸ਼ਚਲ, ਉਪ ਮੁੱਖ ਲੜਕੀ ਪਲਕਪ੍ਰੀਤ ਕੌਰ, ਉਪ ਮੁੱਖ ਲੜਕਾ ਰਾਜਬੀਰ ਸਿੰਘ, ਅਨੁਸ਼ਾਸਨ ਇੰਚਾਰਜ ਮਨਰੀਤ ਕੌਰ ਅਤੇ ਅਮਿਤੋਜ ਸਿੰਘ, ਸਪੋਰਟਸ ਕੈਪਟਨ ਰਿਧਿਮਾ ਸ਼ਰਮਾ ਅਤੇ ਗੁਰਤਾਜ ਸਿੰਘ, ਹਾਊਸ ਕੈਪਟਨ ਅਸ਼ਮੀਨ ਕੌਰ, ਅਨਮੋਲਦੀਪ ਸਿੰਘ, ਸ਼ਾਈਨ ਅਤੇ ਹਰਲੀਨ ਕੌਰ ਨੂੰ ਵਿਦਿਆਰਥੀ ਆਗੂਆਂ ਵਜੋਂ ਪੇਸ਼ ਕੀਤਾ ਗਿਆ। ਸਾਰੇ ਨਵੇਂ ਕੌਂਸਲ ਮੈਂਬਰਾਂ ਨੇ ਆਪਣੀ ਜਾਣ-ਪਹਿਚਾਣ ਕਰਵਾਉਂਦਿਆਂ ਸਕੂਲ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਦਾ ਸੰਕਲਪ ਪ੍ਰਗਟਾਇਆ। ਇਸ ਸਮਾਗਮ ਦੀ ਸਮਾਪਤੀ ਵਿਦਿਆਰਥੀ ਕੌਂਸਲ ਦੀ ਸਹੁੰ ਅਤੇ ਰਾਸ਼ਟਰੀ ਗਾਨ ਨਾਲ ਹੋਇਆ। ਇਸ ਮੌਕੇ ਸਕੂਲ ਦੇ ਹਾਊਸ ਕੋਰਡੀਨੇਟਰ ਮਨਦੀਪ ਕੌਰ ਅਤੇ ਸਮੂਹ ਸਟਾਫ ਹਾਜ਼ਰ ਸੀ।
Ad Position 22
No active advertisement
ਪਿਛਲੀ ਖ਼ਬਰ ਸ਼ਾਹਪੁਰ ਚੌਕ ਨੇੜੇ ਗੋਪਾਲ ਨਗਰ ਵਿਖੇ ਚੋਰਾਂ ਨੇ ਦੋ ਘਰਾਂ ਨੂੰ ਬਣਾਇਆ ਨਿਸ਼ਾਨਾ ਅਗਲੀ ਖ਼ਬਰ ਜੰਮੂ-ਕਸ਼ਮੀਰ ਵਲੋਂ ਕਰੈਸ਼ਰ ਮਟੀਰੀਅਲ ਨਾਲ ਭਰੇ ਓਵਰਲੋਡ ਟਰੱਕਾਂ ਅਤੇ ਟਰੈਕਟਰ-ਟਰਾਲੀਆਂ ਦੀ ਆਵਾਜਾਈ ਬੰਦ ਕਰਨ ਦੀ ਮੰਗ
Ad Position 24
No active advertisement